ਯੂ. ਏ. ਐੱਨ. ਨੂੰ ਆਧਾਰ ਨਾਲ ਜੋੜਨ ਦੀ ਨਵੀਂ ਆਨਲਾਈਨ ਸਹੂਲਤ ਸ਼ੁਰੂ

10/18/2017 11:36:04 PM

ਨਵੀਂ ਦਿੱਲੀ(ਯੂ. ਐੱਨ. ਆਈ.)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਯੂਨੀਵਰਸਲ ਅਕਾਊਂਟ ਨੰਬਰ (ਯੂ. ਏ. ਐੱਨ.) ਨੂੰ ਆਧਾਰ ਨੰਬਰ ਨਾਲ ਜੋੜਨ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨਾਲ ਮੈਂਬਰਾਂ ਨੂੰ ਬਿਹਤਰ ਅਤੇ ਤੇਜ਼ ਸੇਵਾਵਾਂ ਮਿਲਣਗੀਆਂ। ਈ. ਪੀ. ਐੱਫ. ਨੇ ਅੱਜ ਇੱਥੇ ਦੱਸਿਆ ਕਿ ਇਸ ਸਹੂਲਤ ਦਾ ਇਸਤੇਮਾਲ ਕਰਦੇ ਹੋਏ  ਈ. ਪੀ. ਐੱਫ. ਮੈਂਬਰ ਆਪਣੇ ਯੂ. ਏ. ਐੱਨ. ਨੂੰ ਆਧਾਰ ਨਾਲ ਆਨਲਾਈਨ ਜੋੜ ਸਕਦੇ ਹਨ। ਇਸ ਲਈ ਮੈਂਬਰ ਨੂੰ ਆਪਣਾ ਆਧਾਰ ਨੰਬਰ ਦੇਣਾ ਪਵੇਗਾ। ਯੂ. ਏ. ਐੱਨ. ਨਾਲ ਜੁੜੇ ਮੈਂਬਰ ਦੇ ਮੋਬਾਇਲ ਫੋਨ 'ਤੇ ਓ. ਟੀ . ਪੀ . ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਮੈਂਬਰ ਨੂੰ ਆਪਣਾ ਆਧਾਰ ਨੰਬਰ ਦੇਣਾ ਪਵੇਗਾ। ਇਸ ਤੋਂ ਬਾਅਦ ਇਕ ਹੋਰ ਓ. ਟੀ. ਪੀ. ਆਧਾਰ ਨਾਲ ਜੁੜੇ ਮੋਬਾਇਲ ਜਾਂ ਈ-ਮੇਲ 'ਤੇ ਭੇਜਿਆ ਜਾਵੇਗਾ।