ਤੁਹਾਡੇ ਕੋਲ ਵੀ ਹੈ ਕਾਰ ਖਰੀਦਣ ਦਾ ਮੌਕਾ, ਇੱਥੇ ਮਿਲ ਰਹੀ ਹੈ ਭਾਰੀ ਛੋਟ

04/09/2017 9:04:20 PM

ਨਵੀਂ ਦਿੱਲੀ— ਕਾਰ ਕੰਪਨੀਆਂ ਨੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਭਾਰੀ ਛੋਟ ਦੇ ਨਾਲ ਕੀਤੀ ਹੈ। 31 ਮਾਰਚ ਤੋਂ ਪਹਿਲਾਂ ਜਿੱਥੇ ਦੋ-ਪਹੀਆ ਅਤੇ ਵਪਾਰਕ ਵਾਹਨ ਕੰਪਨੀਆਂ ਆਪਣਾ ਸਟਾਕ ਕੱਢਣ ਲਈ ਛੋਟ ਦੇ ਰਹੀਆਂ ਸਨ, ਉੱਥੇ ਹੀ ਅਪ੍ਰੈਲ ''ਚ ਕਾਰ ਕੰਪਨੀਆਂ ਆਪਣੇ ''ਸਪੈਸ਼ਲ ਸਮਰ ਆਫਰ'' ਤਹਿਤ ਗਾਹਕਾਂ ਨੂੰ 50 ਹਜ਼ਾਰ ਰੁਪਏ ਤਕ ਦੀ ਛੋਟ ਅਤੇ ਮੁਫਤ ਬੀਮੇ ਵਰਗੇ ਆਕਰਸ਼ਤ ਆਫਰਜ਼ ਦੇ ਰਹੀਆਂ ਹਨ। 

ਹੁੰਡਈ— ਹੁੰਡਈ ਵੱਲੋਂ ਸਮਰ ਸੇਲ ਸ਼ੁਰੂ ਕੀਤੀ ਗਈ ਹੈ। ਕੰਪਨੀ ਵੱਲੋਂ ਭਾਰੀ ਛੋਟ ਦਿੱਤੇ ਜਾਣ ਦੇ ਨਾਲ-ਨਾਲ 100 ਫੀਸਦੀ ਰੋਡ ਸਹਾਇਤਾ, ਮੁਫਤ ਬੀਮਾ ਲਾਭ ਦਿੱਤੇ ਜਾ ਰਹੇ ਹਨ। ਹੁੰਡਈ ਦਾ ਇਹ ਆਫਰ 29 ਅਪ੍ਰੈਲ 2017 ਤਕ ਜਾਰੀ ਰਹੇਗਾ। ਉੱਥੇ ਹੀ 12 ਅਪ੍ਰੈਲ ਤਕ ''ਸਮਰ ਕਾਰ ਫ੍ਰੀ ਕੇਅਰ'' ਵੀ ਚਲਾਇਆ ਜਾ ਰਿਹਾ ਹੈ। 

ਈਆਨ (ਪੈਟਰੋਲ) ਕਾਰ ਖਰੀਦਣ ''ਤੇ 40,000 ਰੁਪਏ ਤਕ ਦੀ ਬਚਤ, ਗ੍ਰਾਂਡ ਆਈ10 (ਪੈਟਰੋਲ) ''ਤੇ 57,000 ਰੁਪਏ, ਡੀਜ਼ਲ ਮਾਡਲ ''ਤੇ 68,000 ਰੁਪਏ ਤਕ ਦੀ ਬਚਤ ਦਾ ਆਫਰ ਹੈ। ਅਲੀਟ ਆਈ20/ਆਈ20 ਐਕਟਿਵ ''ਤੇ 25,000 ਰੁਪਏ ਤਕ ਦਾ ਆਫਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਐਕਸਸੈਂਟ (ਪੈਟਰੋਲ) ''ਤੇ 45,000 ਰੁਪਏ, ਡੀਜ਼ਲ ਮਾਡਲ ''ਤੇ 40,000 ਰੁਪਏ ਤਕ ਦੀ ਬਚਤ ਦਾ ਆਫਰ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਹੈ। 

ਰੈਨੋ ਇੰਡੀਆ— ਰੈਨੋ ਇੰਡੀਆ ਵੱਲੋਂ ਵੀ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਕਈ ਆਫਰ ਪੇਸ਼ ਕੀਤੇ ਜਾ ਰਹੇ ਹਨ। ਇਸ ''ਚ ਕੈਸ਼ ਡਿਸਕਾਊਂਟ ਤੋਂ ਇਲਾਵਾ 1 ਰੁਪਏ ''ਚ ਬੀਮਾ ਦਿੱਤਾ ਜਾ ਰਿਹਾ ਹੈ। ਕੰਪਨੀ ਵੱਲੋਂ ਰੈਨੋ ਡਸਟਰ ''ਤੇ 55 ਹਜ਼ਾਰ ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਰੈਨੋ ਪਲਸ ''ਤੇ 40,000 ਰੁਪਏ ਤਕ ਦਾ ਫਾਇਦਾ ਜਾਂ 4.49 ਫੀਸਦੀ ''ਤੇ ਵਿਆਜ ਦਰ ''ਤੇ ਲੋਨ, ਲਾਜ਼ੀ ''ਤੇ 55,000 ਰੁਪਏ ਤਕ ਦਾ ਫਾਇਦਾ, ਸਕਾਲਾ ''ਤੇ 90,000 ਰੁਪਏ ਤਕ ਦਾ ਫਾਇਦਾ ਕੰਪਨੀ ਵੱਲੋਂ ਆਫਰ ਕੀਤਾ ਜਾ ਰਿਹਾ ਹੈ।