ਯੈੱਸ ਬੈਂਕ ਨੇ ਡਿਸ਼ TV ਦੀ 24 ਫੀਸਦੀ ਹਿੱਸੇਦਾਰੀ ਕੀਤੀ ਐਕਵਾਇਰ

05/31/2020 1:53:22 AM

ਨਵੀਂ ਦਿੱਲੀ (ਭਾਸ਼ਾ)-ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਡਿਸ਼ ਟੀ. ਵੀ. ਦੀ 24 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਦਾ ਐਕਵਾਇਰ ਕਰਨ ਦੀ ਜਾਣਕਾਰੀ ਦਿੱਤੀ। ਬੈਂਕ ਨੇ ਕਿਹਾ ਕਿ ਡੀ. ਟੀ. ਐੱਚ. ਸੇਵਾ ਪ੍ਰਦਾਤਾ ਕੰਪਨੀ ਡਿਸ਼ ਟੀ. ਵੀ. ਅਤੇ ਕੁਝ ਹੋਰ ਕੰਪਨੀਆਂ ਨੇ ਇਹ ਸ਼ੇਅਰ ਕਰਜ਼ੇ ਦੇ ਏਵਜ਼  'ਚ ਗਿਰਵੀ ਰੱਖੇ ਸਨ। ਕਰਜ਼ੇ ਦੇ ਭੁਗਤਾਨ 'ਚ ਊਣਤਾਈ ਕਾਰਣ ਇਨ੍ਹਾਂ ਸ਼ੇਅਰਾਂ ਦਾ ਐਕਵਾਇਰ ਕੀਤਾ ਗਿਆ ਹੈ।

ਬੈਂਕ ਨੇ ਦੱਸਿਆ ਕਿ 24.19 ਫੀਸਦੀ ਹਿੱਸੇਦਾਰੀ ਦੀ ਐਕਵਾਇਰ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਹ 44,53,48,990 ਸ਼ੇਅਰ ਹਨ। ਡਿਸ਼ ਟੀ. ਵੀ. ਇੰਡੀਆ ਲਿਮਟਿਡ ਨੂੰ ਦਿੱਤੇ ਗਏ ਕਰਜ਼ੇ ਦਾ ਸਮੇਂ 'ਤੇ ਭੁਗਤਾਨ ਨਾ ਹੋਣ ਕਾਰਣ ਇਨ੍ਹਾਂ ਸ਼ੇਅਰਾਂ ਦਾ ਐਕਵਾਇਰ ਕੀਤਾ ਗਿਆ ਹੈ। ਬੈਂਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਏਸੈਲ ਬਿਜ਼ਨੈੱਸ ਐਕਸੀਲੈਂਸ ਸਰਵਿਸਿਜ਼, ਏਸੈਲ ਕਾਰਪੋਰੇਟ ਰਿਸਾਰਸਿਜ਼, ਲਿਵਿੰਗ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼, ਲਾਸਟ ਮਾਈਲ ਆਨਲਾਈਨ, ਪੈਨ ਇੰਡੀਆ ਨੈੱਟਵਰਕ ਇਨਫਰਾਵੈਸਟ, ਆਰ. ਪੀ. ਡਬਲਯੂ. ਪ੍ਰਾਜੈਕਟਸ ਪ੍ਰਾਈਵੇਟ, ਮੁੰਬਈ ਡਬਲਯੂ. ਟੀ. ਆਰ. ਅਤੇ ਪੈਨ ਇੰਡੀਆ ਇਨਫਰਾਪ੍ਰਾਜੈਕਟਸ ਨੂੰ ਦਿੱਤੇ ਗਏ ਕਰਜ਼ੇ ਦੀਆਂ ਕਿਸ਼ਤਾਂ ਦੇ ਭੁਗਤਾਨ 'ਚ ਵੀ ਊਣਤਾਈਆਂ ਹੋਈਆਂ ਹਨ। ਇਹ ਕੰਪਨੀਆਂ ਸੁਭਾਸ਼ ਚੰਦਰਾ ਦੀ ਅਗਵਾਈ ਵਾਲੇ ਏਸੈਲ ਸਮੂਹ ਦਾ ਹਿੱਸਾ ਹਨ।

Karan Kumar

This news is Content Editor Karan Kumar