Year Ender 2019 : ਪਿਆਜ਼ ਨੇ ਕੱਢੇ ਹੰਝੂ, ਮਹਿੰਗਾਈ ਦਰ ਤਿੰਨ ਸਾਲ ਦੇ ਸਭ ਤੋਂ ਉੱਚੇ ਪੱਧਰ ''ਤੇ

12/28/2019 4:50:48 PM

ਬਿਜ਼ਨੈੱਸ ਡੈਸਕ—ਸਾਲ 2019 'ਚ ਪਿਆਜ਼ ਅਤੇ ਸਬਜ਼ੀਆਂ ਸਮੇਤ ਹੋਰ ਖਾਧ ਉਤਪਾਦਾਂ ਦੀ ਮਹਿੰਗਾਈ ਨੇ ਉਪਭੋਕਤਾਵਾਂ ਨੂੰ ਰੁਆਇਆ ਹੈ। ਇਨ੍ਹਾਂ ਸਭ ਦੌਰਾਨ ਪਿਆਜ਼ 2019 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਪਿਆਜ਼ ਦੇ ਭਾਅ ਦੇਸ਼ ਦੇ ਕਈ ਸ਼ਹਿਰਾਂ 'ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਸਤੰਬਰ-ਅਕਤੂਬਰ ਅਤੇ ਨਵੰਬਰ ਮਹੀਨਿਆਂ 'ਚ ਪਿਆਜ਼ ਦੇ ਭਾਅ ਦੇਸ਼ ਭਰ 'ਚ ਰਿਕਾਰਡ ਉੱਚਾਈ 'ਤੇ ਬਣੇ ਰਹੇ।


ਪਿਆਜ਼ ਦੀ ਕੀਮਤ ਨੇ ਜਨਤਾ ਦੇ ਨਾਲ ਸਰਕਾਰ ਨੂੰ ਵੀ ਵਿਚਲਿਤ ਕਰ ਦਿੱਤਾ ਹੈ। ਇਸ ਦੇ ਬਾਅਦ ਆਖਿਰੀ ਤਿਮਾਹੀ 'ਚ ਟਮਾਟਰ ਦੇ ਭਾਅ ਵੀ ਆਸਮਾਨ 'ਤੇ ਪਹੁੰਚ ਗਏ, ਜਿਸ ਨਾਲ ਖੁਦਰਾ ਮਹਿੰਗਾਈ ਦਰ ਤਿੰਨ ਸਾਲ 'ਚ ਸਭ ਤੋਂ ਜ਼ਿਆਦਾ ਹੋ ਗਈ। ਦਰਅਸਲ ਬਾਰਿਸ਼ ਅਤੇ ਸੋਕੇ ਕਾਰਨ ਫਸਲ ਬਰਬਾਦ ਹੋਣ ਅਤੇ ਸਪਲਾਈ 'ਚ ਰੁਕਾਵਟ ਆਉਣ ਨਾਲ ਰੋਜ਼ਮੱਰਾ ਦੀ ਵਰਤੋਂ ਦੀਆਂ ਸਬਜ਼ੀਆਂ ਜਿਵੇਂ ਆਲੂ, ਟਮਾਟਰ ਦੇ ਭਾਅ ਕਾਫੀ ਵਧ ਗਏ। ਅਜਿਹੇ 'ਚ ਮਾਨਸੂਨ ਅਤੇ ਕੁਝ ਸੀਮਿਤ ਸਮੇਂ ਨੂੰ ਛੱਡ ਦਿੱਤਾ ਜਾਵੇ ਤਾਂ ਪੂਰੇ ਸਾਲ ਟਮਾਟਰ 80 ਰੁਪਏ ਕਿਲੋ ਦੇ ਭਾਅ ਵਿਕਿਆ।
ਦਸੰਬਰ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ ਕੁਝ ਸਮੇਂ ਲਈ ਆਲੂ ਵੀ 30 ਰੁਪਏ ਕਿਲੋ ਪਹੁੰਚ ਗਿਆ। ਮਹਿੰਗੀਆਂ ਸਬਜ਼ੀਆਂ ਦੀ ਵਜ੍ਹਾ ਨਾਲ ਨਵੰਬਰ 'ਚ ਖੁਦਰਾ ਮਹਿੰਗਾਈ ਦਰ 4 ਫੀਸਦੀ ਤੋਂ ਉੱਪਰ ਪਹੁੰਚ ਗਈ। ਸਰਕਾਰ ਨੇ ਵੀ ਟਮਾਟਰ, ਪਿਆਜ਼, ਆਲੂ ਭਾਵ ਟਾਪ ਸਬਜ਼ੀਆਂ ਨੂੰ 2018-19 ਦੇ ਆਮ ਬਜਟ 'ਚ ਉੱਚਾ ਸਥਾਨ ਦਿੱਤਾ ਸੀ। ਪਿਛਲੇ ਸਾਲ ਨਵੰਬਰ 'ਚ ਆਪਰੇਸ਼ਨ ਗ੍ਰੀਨ ਦੇ ਤਹਿਤ ਇਨ੍ਹਾਂ ਤਿੰਨ ਸਬਜ਼ੀਆਂ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਰੋਕਣ ਲਈ ਇਨ੍ਹਾਂ ਦੇ ਉਤਪਾਦਨ ਅਤੇ ਅਡੀਸ਼ਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੇ ਇਲਾਵਾ ਲਸਣ ਅਤੇ ਅਦਰਕ ਵਰਗੀਆਂ ਸਬਜ਼ੀਆਂ ਦੇ ਭਾਅ ਵੀ 200-300 ਰੁਪਏ ਕਿਲੋ ਤੋਂ ਉੱਪਰ ਹੀ ਰਹੇ।


ਸਰਕਾਰ ਨੇ ਕਰ ਦਿੱਤੀ ਦੇਰ
ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ 'ਤੇ ਰੋਕ ਦੀ ਕੋਸ਼ਿਸ਼ ਦੇਰੀ ਨਾਲ ਸ਼ੁਰੂ ਕੀਤੀ। ਘਰੇਲੂ ਬਾਜ਼ਾਰ 'ਚ ਕੀਮਤਾਂ ਹੇਠਾਂ ਲਿਆਉਣ ਦੇ ਲਈ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ, ਜਦੋਂਕਿ ਵਿਕਰੇਤਾਵਾਂ ਦੇ ਲਈ ਸਟਾਕ ਦੀ ਮਾਤਰਾ ਘਟਾ ਕੇ ਚੌਥਾਈ ਕਰ ਦਿੱਤੀ ਗਈ। ਇਨ੍ਹਾਂ ਕਦਮਾਂ ਦਾ ਥੋੜ੍ਹਾ ਅਸਰ ਤਾਂ ਹੋਇਆ ਪਰ ਅਜੇ ਤੱਕ ਪਿਆਜ਼ ਦੇ ਭਾਅ ਆਸਮਾਨ 'ਤੇ ਹਨ। ਇਸ ਮਹਿੰਗਾਈ ਦਾ ਅਸਰ ਆਰ.ਬੀ.ਆਈ ਦੇ ਰੇਪੋ ਰੇਟ ਤੈਅ ਕਰਨ 'ਤੇ ਵੀ ਪਿਆ ਅਤੇ ਉਸ ਨੇ ਦਸੰਬਰ 'ਚ ਉਮੀਦਾਂ ਨੂੰ ਝਟਕਾ ਦਿੰਦੇ ਹੋਏ ਦਰਾਂ ਸਥਿਰ ਰੱਖੀਆਂ। ਰਿਜ਼ਰਵ ਬੈਂਕ ਨੇ ਸਵੀਕਾਰ ਵੀ ਕੀਤਾ ਕਿ ਪਿਆਜ਼ ਦੀਆਂ ਉੱਚੀਆਂ ਕੀਮਤਾਂ ਦੇ ਦਬਾਅ 'ਚ ਇਸ ਵਾਰ ਰੈਪੋ ਰੇਟ ਨਹੀਂ ਘਟਾਇਆ ਹੈ।


ਜਨਵਰੀ ਤੋਂ ਸਬਜ਼ੀਆਂ ਸਸਤੀਆਂ ਹੋਣ ਦੀ ਉਮੀਦ
ਰੇਟਿੰਗ ਏਜੰਸੀ ਇਕਰਾ ਦੀ ਅਰਥਸ਼ਾਸਤਰੀ ਅਦਿੱਤੀ ਨਾਇਰ ਨੇ ਅਨੁਮਾਨ ਜਤਾਇਆ ਹੈ ਕਿ 2020 ਦੀ ਸ਼ੁਰੂਆਤ 'ਚ ਸਬਜ਼ੀਆਂ ਦੇ ਭਾਅ ਕਾਫੀ ਹਦ ਤੱਕ ਕਾਬੂ 'ਚ ਆ ਜਾਣਗੇ। ਨਾਇਰ ਨੇ ਕਿਹਾ ਕਿ ਭੂਜਲ ਦੀ ਵਧੀਆ ਸਥਿਤੀ ਅਤੇ ਪਾਣੀ ਦੇ ਸੋਮਿਆਂ ਦਾ ਪੱਧਰ ਉੱਪਰ ਉੱਠਣ ਦੀ ਵਜ੍ਹਾ ਨਾਲ ਹਾੜੀ ਦੇ ਉਤਪਾਦਨ ਅਤੇ ਮੋਟੇ ਅਨਾਜ਼ਾਂ ਦੀ ਪ੍ਰਤੀ ਹੈਕਟੇਅਰ ਉਪਜ ਚੰਗੀ ਰਹੇਗੀ।
ਹਾਲਾਂ ਕਿ ਸਾਲਾਨਾ ਆਧਾਰ 'ਤੇ ਹਾੜੀ ਦਾਲਾਂ ਅਤੇ ਤੇਲਾਂ ਵਾਲੇ ਬੀਜਾਂ ਦੀ ਬਿਜਾਈ 'ਚ ਜੋ ਕਮੀ ਆਈ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਬਾਵਜੂਦ ਇਸ ਦੇ ਆਯਾਤਿਤ ਪਿਆਜ਼ ਅਤੇ ਨਵੀਂਆਂ ਫਸਲ ਦੇ ਆਉਣ ਨਾਲ ਕੀਮਤਾਂ 'ਚ ਗਿਰਾਵਟ ਦੀ ਉਮੀਦ ਹੈ। ਇਕਰਾ ਦਾ ਅਨੁਮਾਨ ਹੈ ਕਿ ਦਸੰਬਰ 'ਚ ਖੁਦਰਾ ਮਹਿੰਗਾਈ ਵਧ ਕੇ 5.8-6 ਫੀਸਦੀ ਤੱਕ ਹੋ ਸਕਦੀ ਹੈ।

Aarti dhillon

This news is Content Editor Aarti dhillon