Year Ender 2019 : ਮਿਊਚੁਅਲ ਫੰਡ ਨੇ ਨਿਵੇਸ਼ਕਾਂ ਨੂੰ ਕੀ ਸਿਖਾਇਆ, ਜਾਣੋ ਖਾਸ ਗੱਲਾਂ

12/18/2019 10:02:39 AM

ਨਵੀਂ ਦਿੱਲੀ—ਜਿਸ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਹੈ। ਕਈ ਵਾਰ ਚੰਗੀ ਘਟਨਾ ਵਾਪਰ ਜਾਂਦੀ ਹੈ ਤਾਂ ਕਈ ਵਾਰ ਮਾੜੀ ਘਟਨਾ ਜੋ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰਹਿ ਜਾਂਦੀ ਹੈ ਇਸੇ ਤਰ੍ਹਾਂ ਹੀ ਮਨੁੱਖ ਦੀ ਜ਼ਿੰਦਗੀ 'ਚ ਬਿਜ਼ਨੈੱਸ ਇਕ ਮੁੱਖ ਹਿੱਸਾ ਹੈ ਜਿਸ 'ਚ ਕਈ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ ਚੱੱਲੋ ਅੱਜ ਅਸੀਂ ਤੁਹਾਨੂੰ ਬਿਜ਼ਨੈੱਸ ਦੇ ਮਿਊਚੁਅਲ ਫੰਡਸ ਦੇ ਬਾਰੇ 'ਚ ਜਾਣੂ ਕਰਵਾਉਂਦੇ ਹਾਂ ਜੋ ਹਰ ਸਾਲ ਜਾਂਦੇ-ਜਾਂਦੇ ਨਿਵੇਸ਼ਕਾਂ ਨੂੰ ਕੁਝ ਨਵੇਂ ਸਬਕ ਦੇ ਜਾਂਦਾ ਹੈ। 2019 ਵੀ ਅਜਿਹਾ ਹੀ ਸਾਲ ਹੈ। ਮਿਊਚੁਅਲ ਫੰਡ ਨਿਵੇਸ਼ਕਾਂ ਦੇ ਲਈ ਇਸ ਸਾਲ 'ਚ ਕਈ ਸਬਕ ਲੁਕੇ ਹੋਏ ਹਨ, ਜਿਨ੍ਹਾਂ 'ਚੋਂ ਕੁਝ ਦੀ ਜਾਣਕਾਰੀ ਅਸੀਂ ਇਥੇ ਦੇ ਰਹੇ ਹਾਂ। ਇਨ੍ਹਾਂ 'ਚੋਂ ਸਭ ਤੋਂ ਵੱਡਾ ਸਬਕ ਜ਼ੋਖਿਮ ਨੂੰ ਲੈ ਕੇ ਹੈ। ਹੁਣੇ ਚੱਲ ਰਹੇ ਡਾਊਨਗ੍ਰੇਡ ਅਤੇ ਡਿਫਾਲਟ ਨਾਲ ਡੇਟ ਮਿਊਚੁਅਲ ਫੰਡ ਨਿਵੇਸ਼ਕ ਕਈ ਸਬਕ ਸਿਖ ਸਕਦੇ ਹਨ। ਮਿਊਚੁਅਲ ਫੰਡ ਦੇ ਆਫਰ ਡਾਕੂਮੈਂਟਸ 'ਚ ਅਸੀਂ ਜਿਨ੍ਹਾਂ ਜ਼ੋਖਿਮਾਂ ਦੇ ਬਾਰੇ 'ਚ ਪੜ੍ਹਦੇ ਹਾਂ, ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਕਈ ਵਾਰ ਇਹ ਜ਼ੋਖਿਮ ਵੱਡਾ ਝਟਕਾ ਦੇਣ ਵਾਲੇ ਸਾਬਤ ਹੁੰਦੇ ਹਨ।


ਕੰਜਰਵੇਟਿਵ ਇੰਵੈਸਟਰਸ ਨੂੰ ਵੀ ਝਟਕਾ
ਕਈ ਡੇਟ ਮਿਊਚੁਅਲ ਫੰਡ ਨਿਵੇਸ਼ਕਾਂ, ਖਾਸ ਤੌਰ 'ਤੇ ਕ੍ਰੈਡਿਟ ਰਿਸਕ ਫੰਡ 'ਚ ਪੈਸਾ ਲਗਾਉਣ ਵਾਲਿਆਂ ਨੂੰ ਇਹ ਸਿਖ ਜ਼ਬਰਦਸਤ ਝਟਕੇ ਦੇ ਨਾਲ ਮਿਲੀ। ਇਥੇ ਤੱਕ ਕਿ ਫਿਕਸਡ ਮਚਿਓਰਿਟੀ ਪਲਾਨ (ਐੱਫ.ਐੱਮ.ਪੀ.) 'ਚ ਪੈਸਾ ਲਗਾਉਣ ਵਾਲੇ ਅਲਟਰਾ ਕੰਜਰਵੇਟਿਵ ਇੰਵੈਸਟਰਸ ਨੂੰ ਵੀ ਕਰਾਰੀ ਸੱਟ ਪਹੁੰਚੀ। ਉਨ੍ਹਾਂ ਨੂੰ ਪਤਾ ਚੱਲਿਆ ਕਿ ਸਾਨੂੰ ਤੈਅ ਸੀਮਾ 'ਚ ਨਿਵੇਸ਼ ਕਰਨ ਦਾ ਮਤਲਬ ਸੁਰੱਖਿਆ ਦੀ ਗਾਰੰਟੀ ਨਹੀਂ ਹੈ। ਕਹਿਣ ਦਾ ਅਰਥ ਇਹ ਹੈ ਕਿ ਹੁਣ ਤੱਕ ਨਿਵੇਸ਼ਕ ਜਿਨ੍ਹਾਂ ਸਿਧਾਂਤਾ ਦੇ ਬਾਰੇ 'ਚ ਪੜ੍ਹਦੇ ਆਏ ਸਨ, ਉਹ ਸਾਰੇ ਹਕੀਕਤ 'ਚ ਬਦਲ ਗਏ।
ਮਿਊਚੁਅਲ ਫੰਡ 'ਚ ਜ਼ੋਖਿਮ ਤੋਂ ਪੂਰੀ ਤਰ੍ਹਾਂ ਨਹੀਂ ਬਚਿਆ ਜਾ ਸਕਦਾ
ਇਸ ਲਈ ਜੇਕਰ ਅੱਜ ਨਿਵੇਸ਼ਕਾਂ ਨੂੰ ਲੀਕਵਿਡ ਫੰਡਸ ਵੀ ਸੁਰੱਖਿਅਤ ਨਹੀਂ ਲੱਗ ਰਹੇ ਤਾਂ ਉਸ 'ਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਇਧਰ, ਉਹ ਓਵਰਨਾਈਟ ਫੰਡਸ ਦੇ ਬਾਰੇ 'ਚ ਪੁੱਛਗਿਛ ਕਰਨ ਲੱਗੇ ਹਨ। ਕੀ ਨਿਵੇਸ਼ਕਾਂ ਲਈ ਕਿਸੇ ਵੀ ਰਸਤੇ ਤੋਂ ਰਿਸਕ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਸੰਭਵ ਹੈ? ਜੇਕਰ ਤੁਸੀਂ ਮਿਊਚੁਅਲ ਫੰਡ ਵਰਗੇ ਮਾਰਕਿਟ ਨਾਲ ਜੁੜੇ ਪ੍ਰਾਡੈਕਟਸ 'ਚ ਪੈਸਾ ਲਗਾ ਰਹੇ ਹੋ ਤਾਂ ਇਸ ਜ਼ੋਖਿਮ ਤੋਂ ਪੂਰੀ ਤਰ੍ਹਾਂ ਨਾਲ ਨਹੀਂ ਬਚ ਸਕਦੇ, ਭਾਵੇਂ ਹੀ ਤੁਸੀਂ ਡੇਟ ਮਿਊਚੁਅਲ ਫੰਡ 'ਚ ਨਿਵੇਸ਼ ਕਿਉਂ ਨਹੀਂ ਕਰ ਰਹੇ ਹੋ।
ਅਲਟਰਾ ਸ਼ਾਰਟ ਟਰਮ 'ਚ ਰਿਸਕ ਘੱਟ
ਹੱਦ ਤੋਂ ਹੱਦ ਤੁਸੀਂ ਆਪਣੇ ਨਿਵੇਸ਼ ਨੂੰ ਲੈ ਕੇ ਸਾਵਧਾਨੀ ਵਰਤ ਸਕਦੇ ਹੋ। ਕ੍ਰੈਡਿਟ ਰਿਸਕ ਫੰਡ, ਲਾਂਗ ਟਰਮ ਡੇਟ ਸਕੀਮ ਵਰਗੇ ਜ਼ਿਆਦਾ ਜ਼ੋਖਿਮ ਵਾਲੇ ਵਿਕਲਪਾਂ ਤੋਂ ਬਚੋ। ਰਿਸਕ ਘੱਟ ਕਰਨ ਲਈ ਲੀਕਵਿਡ, ਅਲਟਰਾ ਸ਼ਾਰਟ ਟਰਮ ਅਤੇ ਸ਼ਾਰਟ ਟਰਮ ਡਿਊਰੇਸ਼ਨ ਵਾਲੇ ਫੰਡ 'ਚ ਨਿਵੇਸ਼ ਕਰੋ। ਇਸ 'ਚ 100 ਫੀਸਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਪਰ ਜ਼ੋਖਿਮ ਘੱਟ ਕਰਨ ਲਈ ਤੁਸੀਂ ਵੱਡੇ ਫੰਡ ਹਾਊਸਾਂ ਦੀ ਸਕੀਮ 'ਚ ਨਿਵੇਸ਼ ਕਰ ਸਕਦੇ ਹੋ। ਇਹ ਵੀ ਤੈਅ ਹੈ ਕਰੀਏ ਕਿ ਪੋਰਟਫੋਲੀਓ ਚੰਗੀ ਤਰ੍ਹਾਂ ਨਾਲ ਡਾਇਰਸੀਫਾਈਡ ਹੋਵੇ, ਤਾਂ ਜੋ ਉਸ ਨਾਲ ਜੁੜਿਆ ਰਿਸਕ ਘੱਟ ਤੋਂ ਘੱਟ ਰਹੇ।


ਮਿਡ ਅਤੇ ਸਮਾਲਕੈਪ ਫੰਡਸ 'ਚ ਮਜ਼ਬੂਤ ਰਿਕਵਰੀ ਦੇ ਸੰਕੇਤ ਨਹੀਂ
2019 'ਚ ਨਿਵੇਸ਼ਕਾਂ ਨੂੰ ਇਕ ਹੋਰ ਸਬਕ ਮਿਡ ਅਤੇ ਸਮਾਲਕੈਪ ਸਕੀਮਸ ਨੂੰ ਲੈ ਕੇ ਮਿਲਿਆ। ਪਹਿਲਾਂ ਇਹ ਫੰਡਸ ਚੰਗਾ ਰਿਟਰਨ ਦੇ ਰਹੇ ਸਨ। ਅਜਿਹੇ 'ਚ ਨਿਵੇਸ਼ਕਾਂ ਨੂੰ ਲੱਗਿਆ ਕਿ ਇਸ 'ਚ ਬਹੁਤ ਰਿਸਕ ਨਹੀਂ ਹੈ ਅਤੇ ਜ਼ਿਆਦਾ ਰਿਟਰਨ ਕਮਾਉਣ ਦਾ ਵੀ ਮੌਕਾ ਹੈ। ਹਾਲਾਂਕਿ ਜਦੋਂ ਇਨ੍ਹਾਂ ਫੰਡਸ ਦੀ ਨੈੱਟ ਐਸੇਟ ਵੈਲਿਊ 'ਚ ਤੇਜ਼ੀ ਨਾਲ ਗਿਰਾਵਟ ਹੋਣ ਲੱਗੀ ਤਾਂ ਉਹ ਘਬਰਾ ਗਏ। ਅਜੇ ਤੱਕ ਮਿਡ ਅਤੇ ਸਮਾਲਕੈਪ ਫੰਡਸ 'ਚ ਮਜ਼ਬੂਤ ਰਿਕਵਰੀ ਦੇ ਸੰਕੇਤ ਨਹੀਂ ਦਿੱਸੇ ਹਨ।
ਸਮਾਲ ਅਤੇ ਮਿਡਕੈਪ 'ਚ ਜ਼ਿਆਦਾ ਖਤਰਾ
ਈ.ਟੀ.ਮਿਊਚੁਅਲ ਫੰਡ ਡਾਟ ਕਾਮ ਨੂੰ ਅਧਿਕਾਰਿਕ ਫੇਸਬੁੱਕ ਪੇਜ 'ਤੇ ਨਿਵੇਸ਼ਕਾਂ ਨਾਲ ਇਨ੍ਹਾਂ ਫੰਡਸ ਨੂੰ ਲੈ ਕੇ ਹਮੇਸ਼ਾ ਸਵਾਲ ਮਿਲਦੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਸਕੀਮਸ 'ਚ ਕੀ ਹੋ ਰਿਹਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਨ੍ਹਾਂ ਫੰਡਸ 'ਚ ਭਾਰੀ ਗਿਰਾਵਟ ਆ ਸਕਦੀ ਹੈ ਅਤੇ ਇਹ ਲੰਬੇ ਸਮੇਂ ਤੱਕ ਹੇਠਲੇ ਪੱਧਰ 'ਤੇ ਰਹਿ ਸਕਦੇ ਹਨ। ਕਈ ਵਾਰ ਇਹ ਨਿਵੇਸ਼ਕਾਂ ਦੇ ਧੀਰਜ਼ ਦਾ ਸਖਤ ਇਮਤਿਹਾਨ ਲੈਂਦੇ ਹਨ।
ਇਸ ਲਈ ਮਿਊਚੁਅਲ ਫੰਡ ਸਲਾਹਕਾਰ ਕਹਿੰਦੇ ਹਨ ਕਿ ਜੇਕਰ ਤੁਸੀਂ ਜ਼ਿਆਦਾ ਜ਼ੋਖਿਮ ਉਠਾ ਸਕਦੇ ਹਨ, ਤਦ ਤੁਹਾਨੂੰ ਮਿਡ ਅਤੇ ਸਮਾਲਕੈਪ ਫੰਡਸ 'ਚ ਪੈਸਾ ਲਗਾਉਣਾ ਚਾਹੀਦਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਆਈ ਗਿਰਾਵਟ ਦਾ ਫਾਇਦਾ ਚੁੱਕ ਕੇ ਤੁਹਾਨੂੰ ਆਪਣੇ ਜ਼ੋਖਿਮ ਉਠਾਉਣ ਦੀ ਸਮਰੱਥਾ ਨੂੰ ਸਮਝਣਾ ਚਾਹੀਦੀ। ਜੇਕਰ ਤੁਸੀਂ ਜ਼ਿਆਦਾ ਰਿਸਕ ਨਹੀਂ ਉਠਾ ਸਕਦੇ ਤਾਂ ਮਿਡ ਅਤੇ ਸਮਾਲਕੈਪ ਫੰਡਸ 'ਚ ਪੈਸੇ ਲਗਾਉਣੇ ਬੰਦ ਕਰ ਦਿਓ।


ਲਾਰਜ ਕੈਪ 'ਚ ਇਸ ਸਾਲ ਬਿਹਤਰ ਰਿਟਰਨ ਮਿਲਿਆ
ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਹਮੇਸ਼ਾ ਰਿਟਰਨ ਦੇ ਪਿੱਛੇ ਭੱਜਣਾ ਚੰਗਾ ਨਹੀਂ ਹੁੰਦਾ। ਕਈ ਨਿਵੇਸ਼ਕਾਂ ਨੇ ਉੱਚੇ ਰਿਟਰਨ ਦੇ ਲਾਲਚ 'ਚ ਆ ਕੇ ਇਨ੍ਹਾਂ ਫੰਡਸ 'ਚ ਨਿਵੇਸ਼ ਕੀਤਾ ਸੀ। ਅਸਲ 'ਚ ਜਦੋਂ ਉਨ੍ਹਾਂ ਨੇ ਮਿਡ ਅਤੇ ਸਮਾਲਕੈਪ ਫੰਡਸ 'ਚ ਐਂਟਰੀ ਕੀਤੀ ਸੀ, ਤਦ ਇਸ 'ਚ ਤੇਜ਼ੀ ਬਣੀ ਹੋਈ ਸੀ। ਇਸ ਲਈ ਉਨ੍ਹਾਂ ਨੇ ਇਸ ਨਾਲ ਜੁੜੇ ਰਿਸਕ ਦੀ ਅਣਦੇਖੀ ਕੀਤੀ। 2019 'ਚ ਮਿਊਚੁਅਲ ਫੰਡਸ ਨਿਵੇਸ਼ਕਾਂ ਲਈ ਇਹ ਇਕ ਹੋਰ ਮਹੱਤਵਪੂਰਨ ਸਬਕ ਹੈ। ਲਾਰਜ ਕੈਪ ਫੰਡਸ ਦੇ ਤੁਲਨਾਤਮਕ ਤੌਰ 'ਤੇ ਸੁਰੱਖਿਅਤ ਹੋਣ 'ਤੇ ਇਸ ਸਾਲ ਮੋਹਰ ਲੱਗ ਗਈ। ਇਸ ਵਰਗ ਦੇ ਫੰਡ ਨੇ ਔਸਤ ਤੋਂ ਜ਼ਿਆਦਾ ਰਿਟਰਨ ਦਿੱਤਾ, ਪਰ ਕੁਝ ਫੰਡਸ ਦਾ ਪਰਫਾਰਮੈਂਸ ਕਿਤੇ ਵਧੀਆ ਰਹੀ। ਇਸ ਦਾ ਸਬਕ ਇਹ ਹੈ ਕਿ ਅਨਿਸ਼ਚਿਤਤਾ ਦੇ ਮਾਹੌਲ 'ਚ ਲਾਰਜ ਕੈਪ ਸਕੀਮਸ ਦਾ ਪ੍ਰਦਰਸ਼ਨ ਵਧੀਆ ਰਹਿੰਦਾ ਹੈ, ਪਰ ਐਕਟਿਵ ਮੈਨੇਜ ਕੀਤੇ ਜਾਣ ਵਾਲੇ ਫੰਡਸ ਹਮੇਸ਼ਾ ਇਸ ਦਾ ਲਾਭ ਨਹੀਂ ਉਠਾ ਪਾਉਂਦੇ।

Aarti dhillon

This news is Content Editor Aarti dhillon