FASTAG 2.0 ਦੀ ਤਿਆਰੀ, ਪਾਰਕਿੰਗ-ਪੈਟਰੋਲ ਪੰਪ ਅਤੇ ਈ-ਚਲਾਨ ਭਰਨ ਲਈ ਆਵੇਗਾ ਕੰਮ

12/10/2019 11:04:37 AM

ਨਵੀਂ ਦਿੱਲੀ — ਫਾਸਟਟੈਗ ਨੂੰ 15 ਦਸੰਬਰ ਤੋਂ ਦੇਸ਼ ਦੇ ਸਾਰੇ ਵਾਹਨਾਂ ਲਈ ਲਾਜ਼ਮੀ ਹੋਣ ਜਾ ਰਿਹਾ ਹੈ। ਇਸ ਲਈ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਫਾਸਟੈਗ ਲਈ ਹਾਈਵੇ 'ਤੇ ਸਪੈਸ਼ਲ ਲੇਨ ਬਣਾਈ ਗਈ ਹੈ। ਹੁਣ ਇਸ ਦੇ ਦੂਜੇ ਇਸਤੇਮਾਲ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਫਾਸਟੈਗ ਦਾ ਇਸਤੇਮਾਲ ਬਹੁਤ ਜਲਦੀ ਪਾਰਕਿੰਗ 'ਚ ਪੇਮੈਂਟ ਲਈ ਕੀਤਾ ਜਾਵੇਗਾ। ਹੈਦਰਾਬਾਦ ਏਅਰਪੋਰਟ 'ਤੇ ਇਸ ਨੂੰ ਲੈ ਕੇ ਪਾਇਲਟ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਆਵਾਜਾਈ ਮੰਤਰਾਲੇ ਵਲੋਂ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਇਸ ਬਾਰੇ ਸੂਚਨਾ ਦਿੱਤੀ ਗਈ ਹੈ।

15 ਦਸੰਬਰ ਤੋਂ ਫਾਸਟੈਗ ਹੋਣ ਜਾ ਰਿਹਾ ਹੈ ਲਾਜ਼ਮੀ 

ਫਾਸਟੈਗ ਦੇ ਬਿਨਾਂ ਜ਼ਿਆਦਾਤਰ ਸੜਕਾਂ ਤੋਂ ਲੰਘਣਾ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਫਾਸਟੈਗ ਲਈ ਹਾਈਵੇ 'ਤੇ ਸਪੈਸ਼ਲ ਲੇਨ ਬਣਾਈ ਗਈ ਹੈ। ਉਸ ਲੇਨ ਤੋਂ ਬਿਨਾਂ ਫਾਸਟੈਗ ਵਾਲੇ ਵਾਹਨ ਦੇ ਗੁਜ਼ਰਨ 'ਤੇ ਦੁੱਗਣਾ ਟੋਲ ਵਸੂਲਿਆ ਜਾਵੇਗਾ। ਲੋਕਾਂ ਨੂੰ ਜਾਗਰੂਕ ਕਰਨ ਲਈ 0000 ਵਲੋਂ ਮੁਹਿੰਮ ਚਲਾਈ ਜਾ ਰਹੀ ਹੈ ਅਤੇ 1 ਦਸੰਬਰ ਤੱਕ ਮੁਫਤ 'ਚ ਫਾਸਟੈਗ ਵੰਡੇ ਵੀ ਗਏ ਸਨ।

ਫਾਸਟੈਗ 2.0 'ਚ ਹੋਵੇਗਾ ਸਭ ਕੁਝ ਡਿਜੀਟਲ

ਫਾਸਟੈਗ 'ਚ ਸਹੂਲਤ ਦੇ ਵਿਸਥਾਰ ਨੂੰ ਫਾਸਟੈਗ 2.0 ਦਾ ਨਾਂ ਦਿੱਤਾ ਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਇਸ ਦੀ ਸਹਾਇਤਾ ਨਾਲ ਆਉਣ ਵਾਲੇ ਦਿਨਾਂ ਵਿਚ ਪਾਰਕਿੰਗ, ਪੈਟਰੋਲ ਪੰਪ 'ਤੇ ਪੇਮੈਂਟ, ਈ-ਚਲਾਨ ਵਰਗੇ ਕੰਮ ਅਸਾਨੀ ਨਾਲ ਕੀਤੇ ਜਾ ਸਕਣ। ਅਜਿਹਾ ਕਰਨ ਨਾਲ ਸਾਰੀ ਪ੍ਰਕਿਰਿਆ ਜਲਦੀ ਡਿਜੀਟਲ ਹੋ ਜਾਵੇਗੀ ਅਤੇ ਕੰਮ ਅਸਾਨ ਹੋ ਜਾਵੇਗਾ। 

ਹੈਦਰਾਬਾਦ ਦੇ ਬਾਅਦ ਦਿੱਲੀ ਏਅਰਪੋਰਟ ਦੀ ਵਾਰੀ

ਆਵਾਜਾਈ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਦੋ ਪੜਾਵਾਂ ਵਿਚ ਕੀਤੀ ਗਈ ਹੈ। ਪਹਿਲੇ ਪੜਾਅ 'ਚ ਨਿਯੰਤਰਿਤ ਰੂਪ ਨਾਲ ਪਾਇਲਟ ਆਧਾਰ 'ਤੇ ਟੈਸਟ ਕੀਤਾ ਗਿਆ। ਇਸ 'ਚ ਸਿਰਫ 0000 ਟੈਗ ਦਾ ਇਸਤੇਮਾਲ ਕੀਤਾ ਜਾਵੇਗਾ। ਦੂਜੇ ਪੜਾਅ 'ਚ ਫਾਸਟੈਗ ਦੀ ਵਰਤੋਂ ਹੈਦਰਾਬਾਦ ਹਵਾਈ ਅੱਡੇ 'ਤੇ ਪਾਰਕਿੰਗ ਮਕਸਦ ਨਾਲ ਕੀਤਾ ਜਾਵੇਗਾ। ਇਸ ਵਿਚ ਹੋਰ ਬੈਂਕਾਂ ਦੇ ਟੈਗ ਨੂੰ ਵੀ ਰੱਖਿਆ ਜਾਵੇਗਾ। ਜਾਰੀ ਬਿਆਨ ਮੁਤਾਬਕ, 'ਹੈਦਰਾਬਾਦ ਦੇ ਬਾਅਦ ਪ੍ਰੋਜੈਕਟ ਦੀ ਸ਼ੁਰੂਆਤ ਦਿੱਲੀ ਏਅਰਪੋਰਟ 'ਤੇ ਕੀਤੀ ਜਾਵੇਗੀ।