ਵਿਪਰੋ ਦੇ ਸ਼ੇਅਰ ''ਚ ਮਜ਼ਬੂਤੀ, 1.50 ਲੱਖ ਕਰੋੜ ਹੋਈ ਮਾਰਕਿਟ ਕੈਪ

01/16/2019 10:57:43 AM

ਨਵੀਂ ਦਿੱਲੀ — ਮੰਗਲਵਾਰ ਨੂੰ ਆਈ.ਟੀ. ਕੰਪਨੀ ਵਿਪਰੋ(Wipro) ਦਾ ਸ਼ੇਅਰ 6 ਫੀਸਦੀ ਦੀ ਮਜ਼ਬੂਤੀ ਨਾਲ 332 ਰੁਪਏ ਪਹੁੰਚ ਗਿਆ ਅਤੇ ਅੱਜ ਯਾਨੀ ਬੁੱਧਵਾਰ ਨੂੰ ਕੰਪਨੀ ਦੇ ਸ਼ੇਅਰ ਦੀ ਕੀਮਤ 334.70 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਦੀ ਮਾਰਕਿਟ ਕੈਪ ਲਗਭਗ 7 ਹਜ਼ਾਰ ਕਰੋੜ ਰੁਪਏ ਵਧ ਕੇ 1.50 ਲੱਖ ਕਰੋੜ ਰੁਪਏ ਹੋ ਗਈ ਹੈ। ਦਰਅਸਲ ਵਿਪਰੋ ਨੇ ਐਲਾਨ ਕੀਤਾ ਹੈ ਕਿ 17-18 ਜਨਵਰੀ 2019 ਨੂੰ ਹੋਣ ਵਾਲੀ ਬੋਰਡ ਦੀ ਮੀਟਿੰਗ ਵਿਚ ਬੋਨਸ ਈਸ਼ੂ ਜਾਰੀ ਕਰਨ 'ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜਨਵਰੀ 2017 ਵਿਚ ਕੰਪਨੀ ਨੇ ਨਿਵੇਸ਼ਕਾਂ ਨੂੰ 2 ਰੁਪਏ ਦੀ ਫੇਸ ਵੈਲਿਊ ਵਾਲਾ 1:1 ਦੇ ਅਨੁਪਾਤ ਵਿਚ ਬੋਨਸ ਸ਼ੇਅਰ ਜਾਰੀ ਕੀਤਾ ਸੀ। 

17-18 ਜਨਵਰੀ ਨੂੰ ਹੋਵੇਗੀ ਬੋਰਡ ਮੀਟਿੰਗ

3 ਜਨਵਰੀ, 2019 ਨੂੰ ਵਿਪਰੋ ਨੇ ਕਿਹਾ ਸੀ ਕਿ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ 17-18 ਜਨਵਰੀ 2019 ਨੂੰ ਹੋਵੇਗੀ, ਜਿਸ ਵਿਚ 31 ਦਸੰਬਰ 2018 ਨੂੰ ਖਤਮ ਤਿਮਾਹੀ ਦੇ ਆਡਿਟਡ ਸਟੈਂਡਅਲੋਨ ਅਤੇ ਕੰਸਾਲਿਡੇਟਿਡ ਨਤੀਜਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿੱਤੀ ਸਾਲ 2018-19 ਲਈ ਅੰਤਰਿਮ ਲਾਭਅੰਸ਼ ਵੀ ਜਾਰੀ ਕੀਤਾ ਜਾ ਸਕਦਾ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਿਮਾਹੀ ਆਧਾਰ 'ਤੇ ਵਿਪਰੋ ਦਾ ਕਰੰਸੀ ਰੇਵੈਨਿਊ 1.2 ਫੀਸਦੀ ਵਧਣ ਦਾ ਅੰਦਾਜ਼ਾ ਹੈ। ਅਮਰੀਕੀ ਡਾਲਰ ਵਿਚ ਰੇਵੈਨਿਊ 0.60 ਫੀਸਦੀ ਵਧ ਸਕਦਾ ਹੈ। ਇਸ ਤੋਂ ਇਲਾਵਾ ਬੀ.ਐਫ.ਐਸ.ਆਈ. ਵਰਟਿਕਲ ਯੁਰੋਪਿਅਨ ਮਾਰਕਿਟ ਵਿਚ ਗ੍ਰੋਥ, ਵੱਡੇ ਡੀਲ ਅਤੇ ਡਿਜੀਟਲ ਕਾਰੋਬਾਰ 'ਤੇ ਵੀ ਬਜ਼ਾਰ ਦੀ ਨਜ਼ਰ ਰਹੇਗੀ।