GO Air ਦੀ ਦਿੱਲੀ-ਗੁਵਾਹਾਟੀ ਫਲਾਈਟ ਦੀ ਵਿੰਡਸ਼ੀਲਡ ਹਵਾ 'ਚ ਟੁੱਟੀ, ਜਹਾਜ਼ ਨੂੰ ਜੈਪੁਰ ਕੀਤਾ ਗਿਆ ਡਾਇਵਰਟ

07/20/2022 4:58:49 PM

ਨਵੀਂ ਦਿੱਲੀ- ਗੋਅ ਏਅਰ ਦੇ ਇਕ ਹੋਰ ਜਹਾਜ਼ 'ਚ ਖਰਾਬੀ ਆਉਣ 'ਤੇ ਜਹਾਜ਼ ਜੈਪੁਰ ਡਾਇਵਰਟ ਕਰ ਦਿੱਤਾ ਗਿਆ ਹੈ। ਦਰਅਸਲ ਗੋਅ ਏਅਰ ਦੀ ਦਿੱਲੀ-ਗੁਵਾਹਾਟੀ ਫਲਾਈਟ ਦੀ ਵਿੰਡਸ਼ੀਲਡ ਹਵਾ 'ਚ ਟੁੱਟ ਗਈ ਜਿਸ ਤੋਂ ਬਾਅਦ ਗੋਅ ਫਰਸਟ ਦੀ ਫਲਾਈਟ ਨੂੰ ਜੈਪੁਰ ਡਾਇਵਰਟ ਕੀਤਾ ਗਿਆ। ਡੀ.ਜੀ.ਸੀ.ਏ. ਨੇ ਇਸ ਦੀ ਜਾਣਕਾਰੀ ਦਿੱਤੀ। 
ਅਧਿਕਾਰੀਆਂ ਮੁਤਾਬਕ ਗੋਅ ਏਅਰ ਦੀ ਫਲਾਈਟ  G8-151 ਦੀ ਵਿੰਡਸ਼ੀਲਡ ਟੁੱਟੀ ਹੈ। ਫਲਾਈਟ ਦਿੱਲੀ ਤੋਂ ਦੁਪਿਹਰ 12.40 ਵਜੇ ਰਵਾਨਾ ਹੋਈ ਸੀ ਪਰ ਕੁਝ ਦੇਰ ਬਾਅਦ ਹੀ ਪਾਇਲਟਾਂ ਨੂੰ ਖਰਾਬੀ ਦੇ ਬਾਰੇ 'ਚ ਪਤਾ ਚੱਲਿਆ ਅਤੇ ਫਲਾਈਟ ਨੂੰ ਵਾਪਸ ਦਿੱਲੀ ਲਿਜਾਇਆ ਗਿਆ ਪਰ ਦਿੱਲੀ 'ਚ ਖਰਾਬ ਮੌਸਮ ਦੇ ਚੱਲਦੇ ਲੈਂਡ ਨਹੀਂ ਹੋ ਸਕੀ ਅਤੇ ਫਿਰ ਜਹਾਜ਼ ਨੂੰ ਜੈਪੁਰ ਏਅਰਪੋਰਟ 'ਤੇ ਸੁਰੱਖਿਅਤ ਉਤਾਰਿਆ ਗਿਆ ਹੈ। 
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੋਅ ਫਰਸਟ ਦੀ ਮੁੰਬਈ-ਲੇਹ ਅਤੇ ਸ਼੍ਰੀਨਗਰ-ਦਿੱਲੀ ਉਡਾਣ ਦੇ ਇੰਜਣ 'ਚ ਖਰਾਬੀ ਹੋਣ ਕਾਰਨ ਦੋਵਾਂ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡੀ.ਜੀ.ਸੀ.ਏ. ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ।

Aarti dhillon

This news is Content Editor Aarti dhillon