ਜਲਦ ਹੀ ਸਸਤਾ ਹੋਵੇਗਾ ਟੀ.ਵੀ. ਦੇਖਣਾ

05/21/2019 7:48:39 PM

ਨਵੀਂ ਦਿੱਲੀ-ਕੇਬਲ ਅਤੇ ਡੀ. ਟੀ. ਐੱਚ. ਆਪ੍ਰੇਟਰਸ ਲਈ ਟਰਾਈ ਦਾ ਨਵਾਂ ਫਰੇਮਵਰਕ 1 ਫਰਵਰੀ ਤੋਂ ਲਾਗੂ ਹੋ ਗਿਆ ਸੀ। ਅਜਿਹੇ 'ਚ ਹੁਣ ਟਰਾਈ ਗਾਹਕਾਂ ਦੇ ਮਹੀਨਾਵਾਰੀ ਕੇਬਲ ਅਤੇ ਡੀ. ਟੀ. ਐੱਚ. ਬਿੱਲਾਂ ਨੂੰ ਘੱਟ ਕਰਨ ਦੇ ਮਕਸਦ ਨਾਲ ਇਕ ਸਲਾਹ ਪੱਤਰ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ। 

ਇਕ ਅਧਿਕਾਰੀ ਨੇ ਦੱਸਿਆ ਕਿ ਟਰਾਈ ਦੀ ਨਵੀਂ ਮੁੱਲ ਨਿਰਧਾਰਨ ਪ੍ਰਣਾਲੀ, ਜਿਸ ਨੇ ਟੀ. ਵੀ. ਦੇਖਣ ਨੂੰ ਹੋਰ ਜ਼ਿਆਦਾ ਸਸਤਾ ਬਣਾਉਣ ਦਾ ਟੀਚਾ ਰੱਖਿਆ ਸੀ ਪਰ ਯੋਜਨਾ ਅਨੁਸਾਰ ਇਹ ਕੰਮ ਨਹੀਂ ਕਰ ਸਕਿਆ ਹੈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਟਰਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬ੍ਰਾਡਕਾਸਟਿੰਗ ਟੈਰਿਫ ਘੱਟ ਕਰਨ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ, ''ਸਾਨੂੰ ਇਹ ਵੇਖਣਾ ਹੋਵੇਗਾ ਕਿ ਅਜਿਹਾ ਕਰਨ ਲਈ ਕਿਸ ਤਰ੍ਹਾਂ ਦਾ ਸਿਸਟਮ ਅਪਣਾਇਆ ਜਾ ਸਕਦਾ ਹੈ। ਟੈਰਿਫ 'ਚ ਕਟੌਤੀ ਕੀਤੀ ਜਾ ਸਕਦੀ ਹੈ। ਗਾਹਕਾਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦਿਆਂ ਟਰਾਈ ਵੱਡਾ ਕਦਮ ਉਠਾ ਸਕਦਾ ਹੈ।''

Karan Kumar

This news is Content Editor Karan Kumar