ਸਤੰਬਰ ਦੇ ਆਖ਼ੀਰ ਤੱਕ ਰੋਜ਼ਾਨਾ ਵਧੇਗੀ ਉਡਾਣਾਂ ਦੀ ਗਿਣਤੀ, ਕਾਮਿਆਂ ਦੀ ਨਹੀਂ ਕਰਾਂਗੇ ਛਾਂਟੀ : ਲੇਸਲੀ ਥੇਂਗ

09/21/2020 4:42:13 PM

ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਕੰਪਨੀ ਵਿਸਤਾਰਾ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਲੇਸਲੀ ਥੇਂਗ ਨੇ ਕਿਹਾ ਹੈ ਕਿ ਮੰਗ ਦੇ ਹੌਲੀ-ਹੌਲੀ ਪਟਰੀ ’ਤੇ ਪਰਤਣ ਨਾਲ ਏਅਰਲਾਈਨ ਮਹੀਨੇ ਦੇ ਆਖ਼ੀਰ ਤੱਕ ਰੋਜ਼ਾਨਾ ਉਡਾਣਾਂ ਦੀ ਗਿਣਤੀ 80 ਤੋਂ ਵਧਾ ਕੇ 100 ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ‘ਕੋਵਿਡ-19 ’ ਸੰਕਟ ਦੇ ਬਾਵਜੂਦ ਕਾਮਿਆਂ ਦੀ ਛਾਂਟੀ ਨਹੀਂ ਕੀਤੀ ਗਈ ਹੈ ਅਤੇ ਤਨਖ਼ਾਹ ਕਟੌਤੀ ਦੇ ਬਾਰੇ ’ਚ ਜਨਵਰੀ ’ਚ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਦੇਖੋ : ਇਨਕਮ ਟੈਕਸ ਦੀਆਂ 8 ਹੋਰ ਪ੍ਰਕਿਰਿਆਵਾਂ ਲਈ ਸ਼ੁਰੂ ਹੋਵੇਗੀ ਫੇਸਲੈੱਸ ਮੁਲਾਂਕਣ ਪ੍ਰਕਿਰਿਆ

ਸੀ. ਈ. ਓ. ਨੇ ਕਿਹਾ ਕਿ ਵਿਸਤਾਰਾ ਹੋਰ ਏਅਰਲਾਈਨ ਦੇ ਨਾਲ ਮਿਲ ਕੇ ਸਰਕਾਰ ਦੇ ਨਾਲ ‘ਕੋਵਿਡ-19’ ਮਹਾਮਾਰੀ ਨਾਲ ਪ੍ਰਭਾਵਿਤ ਹਵਾਬਾਜ਼ੀ ਉਦਯੋਗ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਵਿਸਤਾਰਾ ਹਰ ਦਿਨ 34 ਥਾਵਾਂ ਲਈ 200 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ। ਉਨ੍ਹਾਂ ਨੇ ਈ-ਮੇਲ ਜ਼ਰੀਏ ਦਿੱਤੇ ਬਿਆਨ ’ਚ ਕਿਹਾ ਕਿ ਘਰੇਲੂ ਹਵਾਈ ਯਾਤਰਾ ਸ਼ੁਰੂ ਹੋਣ ਦੇ ਪਹਿਲੇ ਕੁੱਝ ਹਫਤੇ ’ਚ ਜ਼ਿਆਦਾਤਰ ਦੱਬੀ ਮੰਗ ਦੇਖਣ ਨੂੰ ਮਿਲੀ ਹੈ। ਮਹਾਮਾਰੀ ਨੂੰ ਕਾਬੂ ’ਚ ਕਰਨ ਲਈ ਲਾਏ ਗਏ ਲਾਕਡਾਊਨ ਦੀ ਵਜ੍ਹਾ ਨਾਲ ਘਰੇਲੂ ਉਡਾਣ ਸੇਵਾ 25 ਮਾਰਚ ਤੋਂ 24 ਮਈ ਤੱਕ ਲਈ ਮੁਅੱਤਲ ਸੀ। ਉਥੇ ਹੀ ਅੰਤਰਰਾਸ਼ਟਰੀ ਉਡਾਣਾਂ ਅਜੇ ਵੀ ਪੈਂਡਿੰਗ ਹਨ। ਥੇਂਗ ਨੇ ਇਹ ਜ਼ਰੂਰ ਕਿਹਾ ਕਿ ਅਗਲੇ ਸਾਲ ਜਨਵਰੀ ’ਚ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸਤਾਰਾ ’ਚ ਸਾਰੀਆਂ ਨੌਕਰੀਆਂ ਨੂੰ ਸੁਰੱਖਿਅਤ ਰੱਖਣ ਦੇ ਇਰਾਦੇ ਨਾਲ ਅਸੀਂ ਕਰਮਚਾਰੀਆਂ ਦੇ ਪੱਧਰ ’ਤੇ ਲਾਗਤ ’ਚ ਕਮੀ ਲਿਆਉਣ ਲਈ ਤਨਖਾਹ ’ਚ ਕਟੌਤੀ ਦਾ ਆਸਾਨ ਫੈਸਲਾ ਕੀਤਾ ਸੀ। ਇਹ ਕਟੌਤੀ ਦਸੰਬਰ 2020 ਤੱਕ ਲਈ ਹੈ ਅਤੇ ਇਸ ਦੀ ਜਨਵਰੀ 2021 ’ਚ ਸਮੀਖਿਆ ਹੋਵੇਗੀ।

ਇਹ ਵੀ ਦੇਖੋ : ਕਿਤੇ LIC ਕੋਲ ਤੁਹਾਡੇ ਬਕਾਇਆ ਪੈਸੇ ਤਾਂ ਨਹੀਂ , ਇਸ ਤਰ੍ਹਾਂ ਕਰੋ ਚੈਕ

Harinder Kaur

This news is Content Editor Harinder Kaur