ਕਿੱਥੇ ਪਹੁੰਚੇਗੀ ਦੁਨੀਆ ਦੀ ਅਰਥਵਿਵਸਥਾ, ਬ੍ਰਿਟੇਨ ਅੱਜ ਕਰੇਗਾ ਇਤਿਹਾਸਕ ਫੈਸਲਾ

06/24/2016 10:15:35 AM

ਲੰਡਨ— ਪੂਰੀ ਦੁਨੀਆ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਹੋਣ ਵਾਲੀਆਂ ਵੋਟਾਂ ''ਚ ਇਹ ਫੈਸਲਾ ਹੋ ਜਾਵੇਗਾ ਕੀ ਯੂਰਪੀ ਸੰਘ ''ਚ ਬ੍ਰਿਟੇਨ ਰਹੇਗਾ ਜਾਂ ਫਿਰ ਅਲਵਿਦਾ ਕਹਿ ਦੇਵੇਗਾ। ਬ੍ਰੇਗਜ਼ਿਟ ''ਤੇ ਹਲਚਲ ਮਚੀ ਹੋਈ ਹੈ। ਜਿਹੜੇ ਲੋਕ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਨਿਕਲਣ ਮਤਲਬ ਕਿ ਬ੍ਰੇਗਜ਼ਿਟ ਦੀ ਵਕਾਲਤ ਕਰ ਰਹੇ ਹਨ ਉਹ ਇਸ ਨੂੰ ਆਪਣੇ ਹੀ ਦੇਸ਼ ''ਤੇ ਫਿਰ ਤੋਂ ਹੱਕ ਜਮਾਉਣ ਦੀ ਲੜਾਈ ਮੰਨ ਰਹੇ ਹਨ। ਜਿਨ੍ਹਾਂ ਨੇ ਯੂਰਪੀ ਸੰਘ ''ਚ ਰਹਿਣ ਦਾ ਮਨ ਬਣਾਇਆ ਹੈ ਉਹ ਮੰਨਦੇ ਹਨ ਕਿ ਬ੍ਰਿਟੇਨ ਨੂੰ ਬਚਾਉਣ ਦਾ ਸਭ ਤੋਂ ਵੱਡਾ ਮੌਕਾ ਹੈ। ਬ੍ਰੇਗਜ਼ਿਟ ''ਤੇ ਅੱਜ (23 ਜੂਨ 2016) ਭਾਰਤੀ ਸਮੇਂ ਮੁਤਾਬਕ 11.30 ਵਜੇ ਸਵੇਰ ਤੋਂ ਰਾਤ 2.30 ਵਜੇ ਤੱਕ ਵੋਟਾਂ ਪੈਣਗੀਆਂ। ਜਿਸ ਦੇ ਨਤੀਜੇ ਸ਼ੁਕਰਵਾਰ (24 ਜੂਨ 2016) ਨੂੰ ਭਾਰਤੀ ਸਮੇਂ ਮੁਤਾਬਕ 11.30 ਵਜੇ ਸਵੇਰੇ ਆਉਣਗੇ।

ਲੰਡਨ ਤੋਂ ਲੈ ਕੇ ਦਿੱਲੀ ਤੱਕ ਦੀ ਨਜ਼ਰ ਇਸ ਅਹਿਮ ਦਿਨ ''ਤੇ ਬਣੀ ਹੋਈ ਹੈ। ਫੈਸਲਾ ਚਾਹੇ ਜਿਹੜਾ ਵੀ ਹੋਵੇ, ਇਸ ਨਾਲ ਨਜਿੱਠਣ ਲਈ ਮੋਦੀ ਸਰਕਾਰ ਨੇ ਪਹਿਲਾਂ ਤੋਂ ਹੀ ਕਮਰ ਕੱਸ ਲਈ ਹੈ। ਬ੍ਰੇਗਜ਼ਿਟ ''ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੱਲ ਅਹਿਮ ਬੈਠਕ ਕੀਤੀ ਹੈ। ਇਸ ਬੈਠਕ ''ਚ ਬ੍ਰੇਗਜ਼ਿਟ ਨਾਲ ਹੋਣ ਵਾਲੇ ਅਸਰ ''ਤੇ ਚਰਚਾ ਕੀਤੀ ਗਈ। ਇਸ ਬੈਠਕ ''ਚ ਵਿੱਤ ਰਾਜ ਮੰਤਰੀ ਜਯੰਤ ਸਿਨਹਾ, ਪੀ ਐੱਮ ਦੇ ਮੁੱਖ ਸਕੱਤਰ ਨਰਪੇਂਦਰ ਮਿਸ਼ਰਾ, ਅਰਵਿੰਦ ਸੁਬਰਾਮਣੀਅਮ, ਸ਼ਕਤੀਕਾਂਤ ਦਾਸ ਵੀ ਸ਼ਾਮਲ ਸਨ। 

ਹਾਲਾਂਕਿ ਵੋਟਿੰਗ ਤੋਂ ਪਹਿਲਾਂ ਲਾਏ ਗਏ ਅੰਦਾਜ਼ਿਆਂ ''ਚ ਇਹੀ ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ''ਚ ਬਣੇ ਰਹਿਣ ਦੇ ਸਮਰਥਕਾਂ ਅਤੇ ਉਸ ਦੇ ਵਿਰੋਧੀਆਂ ਵਿਚਕਾਰ ਜ਼ੋਰਦਾਰ ਟੱਕਰ ਹੈ। ਵੋਟਿੰਗ ਇਸ ਲਈ ਹੋ ਰਹੀ ਹੈ ਕਿਉਂਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਪਿਛਲੇ ਸਾਲ ਆਪਣੇ ਚੋਣ ਐਲਾਨ ਪੱਤਰ ''ਚ ਲੋਕ-ਰਾਇਸ਼ੁਮਾਰੀ ਦਾ ਵਾਅਦਾ ਕੀਤਾ ਸੀ। 

ਕੀ ਹੈ ਯੂਰਪੀ ਸੰਘ?

ਇਹ 28 ਯੂਰਪੀ ਦੇਸ਼ਾਂ ਦਾ ਆਰਥਿਕ ਅਤੇ ਸਿਆਸੀ ਗੱਠਜੋੜ ਹੈ। ਇਹ ਸਿੰਗਲ ਬਾਜ਼ਾਰ ਦੀ ਤਰ੍ਹਾਂ ਹੈ ਜਿੱਥੇ ਮੈਂਬਰ ਦੇਸ਼ਾਂ ਦੇ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ ''ਤੇ ਕੋਈ ਰੋਕ ਨਹੀਂ ਹੈ।

ਕੀ ਹੈ ਬ੍ਰੇਗਜ਼ਿਟ?

ਬ੍ਰੇਗਜ਼ਿਟ ਦਾ ਮਤਲਬ 28 ਦੇਸ਼ਾਂ ਦੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਤੋਂ ਹੈ। ਯੂਰਪੀ ਸੰਘ ''ਚ ਬ੍ਰਿਟੇਨ ਰਹੇਗਾ ਜਾਂ ਨਹੀਂ ਇਸ ''ਤੇ ਫੈਸਲਾ ਵੀਰਵਾਰ ਨੂੰ ਬ੍ਰਿਟੇਨ ''ਚ ਲੋਕ-ਰਾਇਸ਼ੁਮਾਰੀ ਰਾਹੀਂ ਹੋਵੇਗਾ।

ਬ੍ਰੇਗਜ਼ਿਟ ਕਿਉਂ?

ਇਸ ਬਾਰੇ ਬ੍ਰਿਟੇਨ ਦੀ ਜਨਤਾ ਦੀ ਰਾਏ ਵੱਖ-ਵੱਖ ਹੈ। ਹਾਲਾਂਕਿ ਇਸਦਾ ਮੁੱਖ ਕਾਰਨ ਇਹ ਹੈ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਯੂਰਪੀ ਸੰਘ ਨਾਲ ਜੁੜੇ ਰਹਿਣ ਨਾਲ ਬ੍ਰਿਟੇਨ ਤੇਜ਼ੀ ਨਾਲ ਵਿਕਾਸ ਕਰਨ ''ਚ ਸਮਰਥ ਨਹੀਂ ਹੋ ਸਕੇਗਾ। ਇਹ ਲੋਕ ਚਾਹੁੰਦੇ ਹਨ ਕਿ ਬ੍ਰਿਟੇਨ ਆਪਣੀਆਂ ਹੱਦਾਂ ''ਤੇ ਕੰਟਰੋਲ ਕਾਇਮ ਕਰੇ ਅਤੇ ਇੱਥੇ ਆ ਕੇ ਕੰਮ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰੇ।

ਯੂ. ਆਰ. ਭੱਟ, ਪ੍ਰਬੰਧ ਨਿਰਦੇਸ਼ਕ (ਡਾਲਟਨ ਕੈਪੀਟਲ ਐਡਵਾਈਜ਼ਰਸ) ਨੇ ਕਿਹਾ—

''''ਬ੍ਰਿਟੇਨ ਬਾਹਰ ਨਿਕਲ ਗਿਆ ਤਾਂ ਸਮੀਕਰਨ ਤੇਜ਼ੀ ਨਾਲ ਬਦਲ ਸਕਦੇ ਹਨ। ਫੈਡਰਲ ਰਿਜ਼ਰਵ ਦੇ ਫੈਸਲਿਆਂ ਤੋਂ ਬਾਅਦ ਬ੍ਰਿਟੇਨ ਦਾ ਫੈਸਲਾ ਹੀ ਸਭ ਤੋਂ ਵੱਡੀ ਘਟਨਾ ਹੈ ਜਿਸ ''ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਬ੍ਰਿਟੇਨ ਨੇ ਯੂਰਪੀ ਸੰਘ ਛੱਡ ਦਿੱਤਾ ਤਾਂ ਯੂਰਪ ''ਚ ਹਫੜਾ-ਦਫੜੀ ਮਚ ਸਕਦੀ ਹੈ।''''

ਅਰਵਿੰਦ ਨਾਰਾਇਣ, ਕਾਰਜਕਾਰੀ ਨਿਰਦੇਸ਼ਕ ਅਤੇ ਖਜ਼ਾਨਾ ਮੁਖੀ (ਡੀ. ਬੀ. ਐੱਸ. ਬੈਂਕ, ਇੰਡੀਆ) ਨੇ ਕਿਹਾ—

''''ਇਹ ਅਨੋਖੀ ਘਟਨਾ ਹੋਵੇਗੀ ਜਿਸਦਾ ਅਸਰ ਲਾਗਤ, ਕਿਰਤ ਅਤੇ ਪੂੰਜੀ ''ਤੇ ਹੋਵੇਗਾ। ਜੇਕਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਜਾਣ ਦਾ ਫੈਸਲਾ ਕਰਦਾ ਹੈ ਤਾਂ ਨਿਵੇਸ਼ਕ ਭਾਰਤ ਵਰਗੇ ਤੇਜ਼ੀ ਨਾਲ ਉਭਰ ਰਹੇ ਬਾਜ਼ਾਰਾਂ ਤੋਂ ਆਪਣੀ ਰਕਮ ਕੱਢ ਕੇ ਅਮਰੀਕਾ ਅਤੇ ਜਾਪਾਨ ਵਰਗੇ ਸੁਰੱਖਿਅਤ ਬਾਜ਼ਾਰਾਂ ''ਚ ਲਾਉਣਗੇ। ਇਸ ਨਾਲ ਭਾਰਤ ਨੂੰ ਵੀ ਕੁਝ ਸਮੇਂ ਲਈ ਝਟਕਾ ਲੱਗ ਸਕਦਾ ਹੈ।''''

ਭਾਰਤ ਦੀ ਚਿੰਤਾ ਦੀ ਵਜ੍ਹਾ

ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ''ਤੇ ਪੌਂਡ ''ਚ ਭਾਰੀ ਉਤਰਾਅ-ਚੜ੍ਹਾਅ ਹੋਵੇਗਾ ਜਿਸਦਾ ਅਸਰ ਭਾਰਤੀ ਕਾਰੋਬਾਰ ਅਤੇ ਵਪਾਰ ''ਤੇ ਪਵੇਗਾ। ਭਾਰਤ ਦੇ ਦੁਵੱਲੇ ਵਾਪਰ ''ਚ ਬ੍ਰਿਟੇਨ 12ਵੇਂ ਨੰਬਰ ''ਤੇ ਹੈ ਅਤੇ ਭਾਰਤ ਜਿਨ੍ਹਾਂ ਦੇਸ਼ਾਂ ਦੇ ਨਾਲ ਸਰਪਲਸ ਵਪਾਰ ਕਰ ਰਿਹਾ ਹੈ ਉਨ੍ਹਾਂ ''ਚ ਬ੍ਰਿਟੇਨ 7ਵੇਂ ਨੰਬਰ ''ਤੇ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2015-16 ''ਚ ਭਾਰਤ ਦਾ ਬ੍ਰਿਟੇਨ ਨਾਲ ਕਾਰੋਬਾਰ 14 ਅਰਬ ਡਾਲਰ (ਲਗਭਗ 93,000 ਕਰੋੜ ਰੁਪਏ) ਦਾ ਰਿਹਾ। ਮਾਰੀਸ਼ਸ ਅਤੇ ਸਿੰਗਾਪੁਰ ਤੋਂ ਬਾਅਦ ਬ੍ਰਿਟੇਨ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਨਿਵੇਸ਼ਕ ਦੇਸ਼ ਹੈ ਅਤੇ ਅਪ੍ਰੈਲ 2000 ਤੋਂ ਸਤੰਬਰ 2015 ਦੌਰਾਨ ਇਸ ''ਚ ਬ੍ਰਿਟੇਨ ਨੇ 22.56 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। 

ਆਈ. ਟੀ. ਕੰਪਨੀਆਂ ਅਤੇ ਟਾਟਾ ਸਮੂਹ ਦਾ ਬ੍ਰਿਟੇਨ ''ਚ ਚੰਗਾ-ਖਾਸਾ ਕਾਰੋਬਾਰ ਹੈ। ਅਜਿਹੇ ''ਚ ਪੌਂਡ ''ਚ ਗਿਰਾਵਟ ਨਾਲ ਉਨ੍ਹਾਂ ਦੇ ਕਾਰੋਬਾਰ ''ਤੇ ਵਿਆਪਕ ਅਸਰ ਪਵੇਗਾ। ਬ੍ਰਿਟੇਨ 23 ਜੂਨ ਨੂੰ ਯੂਰਪੀ ਸੰਘ (ਈ. ਯੂ.) ਤੋਂ ਬਾਹਰ ਨਿਕਲਣ ਦਾ ਫੈਸਲਾ ਕਰਦਾ ਹੈ ਤਾਂ ਕੋਈ ਵਿੱਤੀ ਬਾਜ਼ਾਰ ਬੇਅਸਰ ਨਹੀਂ ਹੋਵੇਗਾ। ਆਰਥਿਕ ਪੰਡਤ ਕਰੰਸੀ ਨੀਤੀਆਂ, ਬੈਂਕ ਦਰਾਂ ਅਤੇ ਵਿਆਪਕ ਆਰਥਿਕ ਪਹਿਲੂਆਂ ਨਾਲ ਇਸਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਰੰਸੀ, ਜਿਣਸ ਅਤੇ ਸ਼ੇਅਰ ਬਾਜ਼ਾਰਾਂ ''ਤੇ ਸਭ ਤੋਂ ਪਹਿਲਾਂ ਇਸਦਾ ਅਸਰ ਹੋਵੇਗਾ।

ਅਮਰੀਕਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ

ਬ੍ਰਿਟੇਨ ਦੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ। ਰਾਸ਼ਟਰਪਤੀ ਓਬਾਮਾ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰੇਗਜ਼ਿਟ ਕਾਰਨ ਬ੍ਰਿਟੇਨ ਨੂੰ ਅਮਰੀਕਾ ਨਾਲ ਨਵੇਂ ਵਪਾਰਕ ਸਮਝੌਤੇ ਕਰਨ ''ਚ ਘੱਟ ਤੋਂ ਘੱਟ 10 ਸਾਲ ਲੱਗ ਜਾਣਗੇ। ਗੋਲਡਮੈਨ ਸਾਕਸ, ਜੇ. ਪੀ. ਮਾਰਗਨ, ਮਾਰਗਨ ਸਟੈਨਲੀ ਅਤੇ ਸਿਟੀ ਗਰੁੱਪ ਵਰਗੀਆਂ ਕੰਪਨੀਆਂ ਬ੍ਰੇਗਜ਼ਿਟ ਖਿਲਾਫ ਮੁਹਿੰਮ ਚਲਾ ਰਹੀਆਂ ਹਨ। 

ਪੁਰਾਣੇ ਦਾਅਵਿਆਂ ਤੋਂ ਪਲਟੇ ਭਾਰਤੀ ਵਪਾਰੀ

ਡੈਰੀਵੇਟਿਵ ਮਾਰਕੀਟ ਦੇ ਕੁਝ ਚੋਣਵੇਂ ਵਪਾਰੀਆਂ ਨੇ ਟਾਟਾ ਮੋਟਰਸ, ਟਾਟਾ ਸਟੀਲ, ਟੀ. ਸੀ. ਐੱਸ. ਅਤੇ ਦੂਸਰੀਆਂ ਕੰਪਨੀਆਂ ''ਤੇ ਲੱਗੇ ਆਪਣੇ ਪੁਰਾਣੇ ਦਾਅ ਬਦਲ ਲਏ ਹਨ। ਹਾਲੀਆ ਓਪੀਨੀਅਨ ਪੋਲ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਬ੍ਰਿਟੇਨ ''ਚ ਜ਼ਿਆਦਾਤਰ ਲੋਕ ਯੂਰਪੀ ਯੂਨੀਅਨ (ਈ. ਯੂ.) ''ਚ ਬਣੇ ਰਹਿਣ ਦੇ ਪੱਖ ''ਚ ਵੋਟਿੰਗ ਕਰਨਗੇ। ਵਪਾਰੀ ਵਾਅਦਾ ਬਾਜ਼ਾਰ ''ਚ ਸ਼ਾਰਟ ਪੁਜ਼ੀਸ਼ਨਜ਼ ਨਿਪਟਾਉਂਦੇ ਨਜ਼ਰ ਆਏ ਅਤੇ ਬ੍ਰੇਗਜਿਟ ਦੀ ਸੂਰਤ ''ਚ ਉਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ ''ਤੇ ਆਪਸ਼ੰਸ ਮਾਰਕੀਟ (ਬਦਲਵੇਂ ਬਾਜ਼ਾਰਾਂ) ''ਚ ਸੌਦਿਆਂ ਨੂੰ ਕਟਦੇ ਨਜ਼ਰ ਆਏ।

ਤੇਲ ਦੀਆਂ ਕੀਮਤਾਂ ''ਚ ਆ ਸਕਦੀ ਹੈ ਗਿਰਾਵਟ

ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਦਾ ਝਟਕਾ ਤੇਲ ਬਾਜ਼ਾਰ ਨੂੰ ਵੀ ਲੱਗ ਸਕਦਾ ਹੈ। ਮਾਹਰ ਇਹ ਮੰਨ ਕੇ ਚਲ ਰਹੇ ਹਨ ਬ੍ਰਿਟੇਨ ਨੇ ਸੰਘ ਛੱਡਿਆ ਤਾਂ ਤੇਲ ਦੀਆਂ ਕੀਮਤਾਂ ''ਚ 10 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਟਾਟਾ ਮੋਟਰਸ ਦੀ ਮਲਕੀਅਤ ਵਾਲੀ ਜੈਗੁਆਰ-ਲੈਂਡ ਰੋਵਰ ਅਤੇ ਟਾਟਾ ਸਟੀਲ ਯੂਰਪ ਦੇ ਅਧਿਕਾਰੀਆਂ ਨੇ ਆਪਣੇ ਬ੍ਰਿਟਿਸ਼ ਕਰਮਚਾਰੀਆਂ ਨੂੰ ਬ੍ਰੇਗਜਿਟ ਹੋਣ ''ਤੇ ਹਾਲਾਤ ਵਿਗੜਨ ਸਬੰਧੀ ਚਿਤਾਵਨੀ ਦਿੱਤੀ ਹੈ। ਜੇ. ਐੱਲ. ਆਰ. ਦੇ ਮੁੱਖ ਕਾਰਜਕਾਰੀ ਰੈਲਫ ਸਪੇਥ ਨੇ ਕਿਹਾ ਕਿ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਹੋਇਆ ਤਾਂ ਕੰਪਨੀ ਦੇ ਸਾਹਮਣੇ ਮੁਸ਼ਕਿਲਾਂ ਆਉਣਗੀਆਂ ਕਿਉਂਕਿ ਯੂਰਪੀ ਦੇਸ਼ਾਂ ਤੋਂ ਕਲਪੁਰਜ਼ੇ ਖਰੀਦਣਾ ਅਤੇ ਉੱਥੇ ਗੱਡੀਆਂ ਵੇਚਣਾ ਸੌਖਾ ਨਹੀਂ ਹੋਵੇਗਾ।

ਰਿਜ਼ਰਵ ਬੈਂਕ ਦੀ ਪੈਨੀ ਨਜ਼ਰ

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਬ੍ਰਿਟੇਨ ਦੇ ਯੂਰਪੀ ਸੰਘ ''ਚ ਬਣੇ ਰਹਿਣ ਜਾਂ ਉਸ ਤੋਂ ਬਾਹਰ ਹੋਣ ''ਤੇ ਲੋਕ-ਰਾਇਸ਼ੁਮਾਰੀ ਦੇ ਨਤੀਜਿਆਂ ਦੇ ਵਿੱਤੀ ਬਾਜ਼ਾਰਾਂ ''ਤੇ ਪੈਣ ਵਾਲੇ ਅਸਰ ''ਤੇ ਨਜ਼ਰ ਰੱਖ ਰਿਹਾ ਹੈ। ਕੇਂਦਰੀ ਬੈਂਕ ਨੇ ਜਾਰੀ ਬਿਆਨ ''ਚ ਕਿਹਾ, ਬ੍ਰੇਗਜ਼ਿਟ ਦੇ ਨਤੀਜੇ ਨੂੰ ਲੈ ਕੇ ਨਿਵੇਸ਼ਕਾਂ ਵਲੋਂ ਚੌਕਸੀ ਵਰਤਨ ਨਾਲ ਸ਼ੇਅਰ ਬਾਜ਼ਾਰ ਅਤੇ ਰੁਪਏ ਦੋਵਾਂ ''ਤੇ ਦਬਾਅ ਦੇਖਿਆ ਜਾ ਰਿਹਾ ਹੈ। ਇਸ ਦੇ ਵਿੱਤੀ ਬਾਜ਼ਾਰ ''ਤੇ ਹੋਣ ਵਾਲੇ ਅਸਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿੱਤੀ ਬਾਜ਼ਾਰ ''ਚ ਸੰਤੁਲਨ ਬਣਾਈ ਰੱਖਣ ਲਈ ਤਰਲਤਾ ਦਾ ਪ੍ਰਵਾਹ ਵਧਾਉਣ ਦੇ ਨਾਲ ਹੀ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।''''