ਵਟਸਐਪ ਇਸ ਸਾਲ ਪੂਰੇ ਦੇਸ਼ ''ਚ ਭੁਗਤਾਨ ਸੇਵਾਵਾਂ ਦੀ ਕਰੇਗੀ ਸ਼ੁਰੂਆਤ

07/25/2019 3:37:02 PM

ਨਵੀਂ ਦਿੱਲੀ—ਵਟਸਐਪ ਦੇ ਸੰਸਾਰਕ ਮਾਮਲਿਆਂ ਦੇ ਮੁਖੀ ਵਿਲ ਕੈਥਕਾਰਟ ਨੇ ਕਿਹਾ ਕਿ ਕੰਪਨੀ ਇਸ ਸਾਲ ਭਾਰਤ ਭਰ 'ਚ ਆਪਣੀਆਂ ਭੁਗਤਾਨ ਸੇਵਾਵਾਂ ਦੀ ਸ਼ੁਰੂਆਤ ਕਰ ਸਕਦੀ ਹੈ। ਮੈਸੇਜਿੰਗ ਐਪ ਪਿਛਲੇ ਇਕ ਸਾਲ ਤੋਂ ਕਰੀਬ ਦਸ ਲੱਖ ਉਪਯੋਗਕਰਤਾਵਾਂ ਦੇ ਨਾਲ ਆਪਣੀਆਂ ਭੁਗਤਾਨ ਸੇਵਾਵਾਂ ਦਾ ਪ੍ਰੀਖਣ ਕਰ ਰਹੀ ਹੈ। ਭਾਰਤ 'ਚ ਵਟਸਐਪ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਰੀਬ 40 ਕਰੋੜ ਹੈ। ਕੈਥਕਾਰਟ ਨੇ ਕਿਹਾ ਕਿ ਕੰਪਨੀ ਚਾਹੁੰਦੀ ਹੈ ਕਿ ਉਸ ਦੇ ਮੰਚ ਤੋਂ ਰੁਪਏ ਭੇਜਣਾ, ਸੰਦੇਸ਼ ਭੇਜਣ ਜਿੰਨਾ ਹੀ ਆਸਾਨ ਹੈ। ਉਨ੍ਹਾਂ ਨੇ ਇਥੇ ਇਕ ਪ੍ਰੋਗਰਾਮ 'ਚ ਕਿਹਾ ਕਿ ਜੇਕਰ ਉਨ੍ਹਾਂ ਦੀ ਕੰਪਨੀ ਅਜਿਹਾ ਕਰਨ 'ਚ ਕਾਮਯਾਬ ਰਹਿੰਦੀ ਹੈ ਤਾਂ ਇਸ ਨਾਲ ਵਿੱਤੀ ਸਮਾਵੇਸ਼ ਨੂੰ ਗਤੀ ਦੇਣ 'ਚ ਮਦਦ ਮਿਲ ਸਕਦੀ ਹੈ। ਵਟਸਐਪ ਦੇਸ਼ 'ਚ ਭੁਗਤਾਨ ਸੇਵਾ ਦੀ ਸ਼ੁਰੂਆਤ ਕਰਦੀ ਹੈ ਤਾਂ ਉਸ ਦਾ ਮੁਕਾਬਲਾ ਪੇ.ਟੀ.ਐੱਮ., ਫੋਨਪੇਅ ਅਤੇ ਗੂਗਲ ਪੇਅ ਵਰਗੀਆਂ ਕੰਪਨੀਆਂ ਨਾਲ ਹੋਵੇਗਾ। ਫੇਸਬੁੱਕ ਦੀ ਅਗਵਾਈ ਵਾਲੀ ਕੰਪਨੀ ਹੋਰ ਬਾਜ਼ਾਰਾਂ 'ਚ ਵੀ ਆਪਣੀ ਭੁਗਤਾਨ ਸੇਵਾ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਦੁਨੀਆ ਭਰ 'ਚ ਕਰੀਬ ਡੇਢ ਅਰਬ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ।

Aarti dhillon

This news is Content Editor Aarti dhillon