ਵਟਸਐਪ ਨੂੰ ਭਾਰਤ ਤੋਂ ਹੋਈ 6.84 ਕਰੋਡ਼ ਰੁਪਏ ਦੀ ਕਮਾਈ

11/26/2019 10:43:40 PM

ਨਵੀਂ ਦਿੱਲੀ (ਇੰਟ.)-ਵਟਸਐਪ ਨੇ ਬਿਜ਼ਨੈੱਸ ਐਪ ਲਾਂਚ ਹੋਣ ਦੇ ਇਕ ਦਿਨ ਬਾਅਦ ਵਿੱਤੀ ਸਾਲ 2019 ਲਈ ਪਹਿਲੀ ਵਾਰ ਆਪਣੇ ਮਾਲੀਆ ਦੀ ਰਿਪੋਰਟ ਪੇਸ਼ ਕੀਤੀ ਹੈ। ਫੇਸਬੁੱਕ ਦੀ ਮਾਲਕੀ ਵਾਲੀ ਸੋਸ਼ਲ ਮੈਸੇਜਿੰਗ ਐਪ ਵਟਸਐਪ ਨੂੰ ਭਾਰਤ ਤੋਂ 6.84 ਕਰੋਡ਼ ਰੁਪਏ ਦੀ ਕਮਾਈ ਹੋਈ ਹੈ। ਵਟਸਐਪ ਨੇ ਰਜਿਸਟਰਾਰ ਆਫ ਕੰਪਨੀਜ਼ ਕੋਲ ਆਪਣੇ ਦਸਤਾਵੇਜ਼ ਦਾਖਲ ਕੀਤੇ ਹਨ। ਇਸ ਤਰ੍ਹਾਂ ਦੀ ਜਾਣਕਾਰੀ ਪਹਿਲੀ ਵਾਰ ਕੰਪਨੀ ਨੇ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਹੀ ਕਾਰੋਬਾਰੀਆਂ ਲਈ ਅਲੱਗ ਤੋਂ ਬਿਜ਼ਨੈੱਸ ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਦੀ ਮਦਦ ਨਾਲ ਵਪਾਰੀ ਸਿੱਧੇ ਤੌਰ ’ਤੇ ਆਪਣੇ ਗਾਹਕਾਂ ਨਾਲ ਜੁੜ ਸਕਦੇ ਹਨ।

10 ਲੱਖ ਲੋਕ ਕਰ ਰਹੇ ਹਨ ਵਟਸਐਪ ਬਿਜ਼ਨੈੱਸ ਐਪ ਦੀ ਵਰਤੋਂ

ਕੰਪਨੀ ਨੇ ਦੱਸਿਆ ਕਿ ਉਸ ਨੂੰ ਪਿਛਲੇ ਸਾਲ 57 ਲੱਖ ਰੁਪਏ ਦਾ ਲਾਭ ਵੀ ਹੋਇਆ ਸੀ। ਅਜੇ ਕਰੀਬ 10 ਲੱਖ ਲੋਕ ਵਟਸਐਪ ਬਿਜ਼ਨੈੱਸ ਐਪ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਕੰਪਨੀ ਨੇ 2018 ਲਈ ਕਿਸੇ ਤਰ੍ਹਾਂ ਦੀ ਕੋਈ ਕਮਾਈ ਨਹੀਂ ਦੱਸੀ ਹੈ। ਉਥੇ ਹੀ 5 ਲੱਖ ਰੁਪਏ ਦਾ ਖਰਚਾ ਜ਼ਰੂਰ ਦੱਸਿਆ ਹੈ। ਕੰਪਨੀ ਕੋਲ ਕਰੀਬ 5.9 ਕਰੋਡ਼ ਰੁਪਏ ਦੀ ਦੇਣਦਾਰੀ ਹੈ। ਦਰਅਸਲ ਵਟਸਐਪ ਦਾ ਇਹ ਐਪ ਖਾਸ ਤੌਰ ’ਤੇ ਬਿਜ਼ਨੈੱਸ ਲਈ ਡਿਜ਼ਾਈਨ ਕੀਤਾ ਗਿਆ ਹੈ। ਛੋਟੀਆਂ ਜਾਂ ਵੱਡੀਆਂ ਕੰਪਨੀਆਂ ਵਟਸਐਪ ’ਤੇ ਆਪਣਾ ਬਿਜ਼ਨੈੱਸ ਅਕਾਊਂਟ ਬਣਾ ਕੇ ਆਪਣੇ ਗਾਹਕਾਂ ਨਾਲ ਆਸਾਨੀ ਨਾਲ ਜੁੜ ਸਕਦੀਆਂ ਹਨ। ਵਟਸਐਪ ਬਿਜ਼ਨੈੱਸ ਐਪ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ’ਚ ਮੈਸੇਜ ਲਈ ਕੁੱਝ ਖਾਸ ਟੂਲਸ ਮਿਲਦੇ ਹਨ। ਇਸ ਤੋਂ ਇਲਾਵਾ ਇਸ ’ਚ ਕੁਇੱਕ ਰਿਪਲਾਈ ਵਰਗੇ ਫੀਚਰਜ਼ ਵੀ ਹਨ।

Karan Kumar

This news is Content Editor Karan Kumar