RBI ਤੋਂ ਮੰਜ਼ੂਰੀ ਦੇ ਬਾਅਦ ਹੀ ਸ਼ੁਰੂ ਕਰਨਗੇ ਵਟਸਐਪ ਡਿਜ਼ੀਟਲ ਪੇਮੈਂਟ ਸਰਵਿਸ, ਕੋਰਟ ਨਾਲ ਕੀਤਾ ਵਾਅਦਾ

05/03/2019 8:25:39 PM

ਗੈਜੇਟ ਡੈਸਕ—ਡਿਜ਼ੀਟਲ ਪੇਮੈਂਟ ਸੇਵਾ ਸ਼ੁਰੂ ਕਰਨ 'ਤੇ ਵਟਸਐਪ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਅਜੇ ਇਸ ਦੀ ਭਾਰਤ 'ਚ ਟੈਸਟਿੰਗ ਕਰ ਰਿਹਾ ਹੈ। ਉਹ ਰਿਜ਼ਰਵ ਬੈਂਕ ਦੀਆਂ ਸ਼ਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਉਲੰਘਣ ਨਹੀਂ ਕਰੇਗਾ। ਇਸ ਸੇਵਾ ਨੂੰ ਰਿਜ਼ਰਵ ਬੈਂਕ ਤੋਂ ਮੰਜ਼ੂਰੀ ਲੈਣ ਤੋਂ ਬਾਅਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ।

RBI ਨੇ ਡਿਜ਼ੀਟਲ ਪੇਮੈਂਟ ਸੇਵਾ ਦਾ ਕੀਤਾ ਵਿਰੋਧ
ਦੱਸਣਯੋਗ ਹੈ ਕਿ ਆਰ.ਬੀ.ਆਈ. ਨੇ ਵਟਸਐਪ ਦੀ ਡਿਜ਼ੀਟਲ ਪੇਮੈਂਟ ਸੇਵਾ ਦਾ ਵਿਰੋਧ ਕੀਤਾ ਸੀ। ਆਰ.ਬੀ.ਆਈ. ਨੇ ਕਿਹਾ ਕਿ ਬਿਨਾਂ ਸਾਡੀ ਮੰਜ਼ੂਰੀ ਲਈ ਅਜਿਹਾ ਨਹੀਂ ਕੀਤਾ ਜਾ ਸਕਦਾ। ਇਸ 'ਤੇ ਸੁਪਰੀਮ ਕੋਰਟ ਨੇ ਆਰ.ਬੀ.ਆਈ. ਨੂੰ ਕਿਹਾ ਕਿ ਨਿਯਮਾਂ ਦਾ ਪਾਲਣ ਜ਼ਰੂਰ ਕਰਵਾਵਾਂਗੇ।

ਵਟਸਐਪ ਪੂਰੀ ਦੁਨੀਆ 'ਚ ਲਾਂਚ ਕਰੇਗਾ ਇਹ ਸਰਵਿਸ
ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਵਟਸਐਪ 'ਤੇ ਮੈਸੇਜ ਭੇਜਣ ਨਾਲ-ਨਾਲ ਸ਼ਾਪਿੰਗ ਅਤੇ ਡਿਜ਼ੀਟਲ ਪੇਮੈਂਟ ਵੀ ਹੋ ਸਕੇਗੀ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਕੰਪਨੀ ਡਿਜ਼ੀਟਲ ਪੇਮੈਂਟ ਪਲੇਟਫਾਰਮ ਗਲੋਬਲ ਪੱਧਰ 'ਤੇ ਸ਼ੁਰੂ ਕਰੇਗੀ। ਉਹ ਭਾਰਤ 'ਚ ਫਿਲਹਾਲ ਇਸ ਦੀ ਟੈਸਟਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਹੋਰ ਦੇਸ਼ਾਂ 'ਚ ਲਾਂਚ ਕਰਨਗੇ। ਕੰਪਨੀ ਨੇ 10 ਲੱਖ ਯੂਜ਼ਰ ਨਾਲ ਇਸ ਦਾ ਸਫਲ ਬੀਟਾ ਟੈਸਟ ਕੀਤਾ ਸੀ।

ਗੂਗਲ ਪੇਅ 'ਤੇ ਵੀ ਉੱਠੇ ਸਵਾਲ
ਕੁਝ ਦਿਨ ਪਹਿਲਾਂ ਦਿੱਲੀ ਹਾਈਕੋਰਟ ਨੇ ਮੋਬਾਇਲ ਪੇਮੈਂਟ ਵਾਲਟ ਗੂਗਲ ਪੇਅ ਦੇ ਬਿਨਾਂ ਸਿਧਾਂਨਕ ਮੰਜ਼ੂਰੀ ਲਈ ਭਾਰਤ 'ਚ ਸ਼ੁਰੂ ਹੋਣ 'ਤੇ ਕੇਂਦਰੀ ਬੈਂਕ ਅਤੇ ਕੰਪਨੀ ਤੋਂ ਜਵਾਬ ਮੰਗਿਆ ਸੀ। ਹਾਈਕੋਰਟ ਨੇ ਪੁੱੱਛਿਆ ਸੀ ਕਿ ਜਦ ਗੂਗਲ ਕੋਲ ਆਰ.ਬੀ.ਆਈ. ਦੀ ਮੰਜ਼ੂਰੀ ਨਹੀਂ ਹੈ ਤਾਂ ਉਹ ਕਿਵੇਂ ਪੇਮੈਂਟ ਵਾਲਟ ਦਾ ਭਾਰਤ 'ਚ ਵਰਤੋਂ ਕਰ ਰਿਹਾ ਹੈ। ਦਰਅਸਲ ਹਾਈਕੋਰਟ 'ਚ ਇਕ ਪੀ.ਆਈ.ਐੱਲ. ਦਾਇਰ ਹੋਈ ਸੀ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਸੀ ਕਿ ਗੂਗਲ ਪੇਅ ਬਿਨਾਂ ਆਧਿਕਾਰਿਤ ਮੰਜ਼ੂਰੀ ਦੇ ਕੰਮ ਕਰ ਰਿਹਾ ਹੈ।

Karan Kumar

This news is Content Editor Karan Kumar