ਏਅਰ ਇੰਡੀਆ ''ਚ ਸਰਕਾਰ ਦੀ ਕਿੰਨੀ ਹੋਵੇਗੀ ਹਿੱਸੇਦਾਰੀ?

02/23/2018 12:50:10 PM

ਨਵੀਂ ਦਿੱਲੀ—ਵਿਨਿਵੇਸ਼ ਲਈ ਤਿਆਰ ਸਰਕਾਰੀ ਏਅਰਲਾਇੰਸ ਕੰਪਨੀ ਏਅਰ ਇੰਡੀਆ 'ਚ ਸਰਕਾਰ ਆਪਣੀ ਹਿੱਸੇਦਾਰੀ ਰੱਖਣ ਦੇ ਚਾਰ ਬਦਲਾਆਂ 'ਤੇ ਵਿਚਾਰ ਕਰ ਰਹੀ ਹੈ। ਇਸ 'ਚ ਹਿੱਸੇਦਾਰੀ ਨੂੰ 49,26,24 ਅਤੇ ਜ਼ੀਰੋ ਫੀਸਦੀ ਰੱਖਣ ਦੇ ਬਦਲ ਸ਼ਾਮਲ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 
ਅਧਿਕਾਰੀ ਮੁਤਾਬਕ ਹਵਾਬਾਜ਼ੀ ਮੰੰਤਰਾਲਾ ਨੇ ਇਸ ਲਈ ਇਕ ਮਸੌਦਾ ਤਿਆਰ ਕਰ ਲਿਆ ਹੈ ਜਿਸ ਨੂੰ ਪਿਛਲੇ ਹਫਤੇ ਇਸ ਮਾਮਲੇ ਨੂੰ ਦੇਖ ਰਹੀ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਸੀ। ਇਸ ਕਮੇਟੀ 'ਚ ਜੋ ਲੋਕ ਸ਼ਾਮਲ ਹਨ ਹੁਣ ਉਹ ਮਸੌਦੇ 'ਤੇ ਵਿਚਾਰ ਕਰਨਗੇ।
ਉਸ 'ਤੇ ਆਖਰੀ ਫੈਸਲਾ ਮੰਤਰੀ ਗਰੁੱਪ ਲਵੇਗਾ ਜਿਸ ਤੋਂ ਬਾਅਦ ਰਸਮੀ ਰੂਪ ਨਾਲ ਪੱਤਰ ਮੰਗਵਾਏ ਜਾਣਗੇ। ਅਧਿਕਾਰੀ ਨੇ ਕਿਹਾ ਕਿ ਮੰਤਰਾਲਾ ਵਲੋਂ ਤਿਆਰ ਕੀਤੇ ਗਏ ਰੂਚੀ ਪੱਤਰ ਦੇ ਮਸੌਦੇ 'ਚ ਫੈਸਲਾ ਲੈਣ ਵਾਲੇ ਪ੍ਰਾਧਿਕਾਰੀਆਂ ਦੇ ਸਾਹਮਣੇ ਵੱਖ-ਵੱਖ ਬਦਲ ਰੱਖੇ ਗਏ ਹਨ। ਇਸ 'ਚ ਹਰ ਬਦਲ ਦੇ ਫਾਇਦੇ ਅਤੇ ਨੁਕਸਾਨ ਦੇ ਬਾਰੇ 'ਚ ਵੀ ਦੱਸਿਆ ਗਿਆ ਹੈ। ਇਸ 'ਚ 49,26,24 ਅਤੇ ਜ਼ੀਰੋ ਫੀਸਦੀ ਦੇ ਬਦਲਾਅ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਏਅਰ ਇੰਡੀਆ 'ਚ ਘੱਟ ਤੋਂ ਘੱਟ 51 ਫੀਸਦੀ ਵੇਚਣ ਦਾ ਵਿਚਾਰ ਇਕਦਮ ਸਪੱਸ਼ਟ ਹੈ।