ਜਲਮਾਰਗ ਅਥਾਰਟੀ ਨੇ ਮਾਲ ਢੁਆਈ ਦਾ ਟੀਚਾ ਘਟਾ ਕੇ ਕੀਤਾ 10 ਕਰੋੜ ਟਨ

12/22/2019 4:26:42 PM

ਕੋਲਕਾਤਾ—ਭਾਰਤੀ ਅੰਦਰਦੇਸ਼ੀ ਜਲਮਾਰਗ ਅਥਾਰਟੀ (ਆਈ.ਡਬਲਿਊ.ਏ.ਆਈ.) ਨੇ ਰਾਸ਼ਟਰੀ ਜਲਮਾਰਗਾਂ ਦੇ ਰਾਹੀਂ 2021-22 'ਚ 15 ਕਰੋੜ ਟਨ ਮਾਲ ਢੁਆਈ ਦੇ ਟੀਚੇ ਨੂੰ ਘਟਾ ਕੇ 10 ਕਰੋੜ ਟਨ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਥਾਰਟੀ ਨੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਾਜ਼ਾ ਅਨੁਮਾਨ ਮੁਤਾਬਕ ਰਾਸ਼ਟਰੀ ਜਲਮਾਰਗਾਂ ਦੇ ਰਾਹੀਂ ਮਾਲ ਦੀ ਢੁਆਈ ਦਾ ਪੱਧਰ 2018-19 ਦੇ 7.2 ਕਰੋੜ ਟਨ ਤੋਂ ਵਧ ਕੇ 2021-22 'ਚ 10 ਕਰੋੜ ਟਨ 'ਤੇ ਪਹੁੰਚ ਸਕਦਾ ਹੈ। ਅਥਾਰਟੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 2017-18 'ਚ ਰਾਸ਼ਟਰੀ ਜਲਮਾਰਗਾਂ ਦੇ ਰਾਹੀਂ 5.5 ਕਰੋੜ ਟਨ ਮਾਲ ਦੀ ਢੁਆਈ ਕੀਤੀ ਗਈ। ਉਸ ਨੇ ਕਿਹਾ ਸੀ ਕਿ 2021-22 ਤੱਕ 15 ਕਰੋੜ ਟਨ ਮਾਲ ਢੁਆਈ ਦਾ ਟੀਚਾ ਸਮੇਂ ਸੀਮਾ ਤੋਂ ਪਹਿਲਾਂ ਹੀ ਪ੍ਰਾਪਤ ਕਰ  ਲਿਆ ਜਾਵੇਗਾ। ਕੇਂਦਰ ਸਰਕਾਰ ਨੇ 2016 'ਚ 106 ਨਵੇਂ ਰਾਸ਼ਟਰੀ ਜਲਮਾਰਗਾਂ ਦੀ ਘੋਸ਼ਣਾ ਕੀਤੀ ਸੀ।

Aarti dhillon

This news is Content Editor Aarti dhillon