ਏਅਰ ਇੰਡੀਆ ਨੂੰ ਗਤੀਸ਼ੀਲ ਰੱਖਣਾ ਚਾਹੁੰਦੇ ਹਾਂ : ਰਾਜੂ

12/06/2017 3:20:53 AM

ਕੋਲਕਾਤਾ-ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਕਿਹਾ ਕਿ ਸਰਕਾਰ ਏਅਰ ਇੰਡੀਆ ਨੂੰ ਗਤੀਸ਼ੀਲ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਇਕ ਬਦਲ ਵਾਲੀ ਵਿਵਸਥਾ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਪੂਰਨ ਵਿੱਤਪੋਸ਼ਣ ਵਾਲੀ ਜਨਤਕ ਖੇਤਰ ਦੀ ਏਅਰਲਾਈਨ ਲਗਾਤਾਰ ਘਾਟਾ ਝੱਲ ਰਹੀ ਹੈ ਅਤੇ ਵਿਆਜ ਦੇ ਬੋਝ ਕਾਰਨ ਇਹ ਕਰਜ਼ੇ ਦੇ ਜਾਲ 'ਚ ਫਸੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਦੇ ਲਈ ਇਕ ਬਦਲ ਵਾਲੀ ਵਿਵਸਥਾ 'ਤੇ ਕੰਮ ਰਹੀ ਹੈ। ਇਸ ਦੇ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਏਅਰ ਇੰਡੀਆ ਦੀ ਵਿੱਤੀ ਹਾਲਤ ਖ਼ਰਾਬ ਹੈ। ਉਹ ਚਾਹੁੰਦੇ ਹਨ ਕਿ ਇਹ ਉਡਾਣ ਭਰਦੀ ਰਹੇ। ਉਨ੍ਹਾਂ ਕਿਹਾ, ''ਨਿੱਜੀ ਖੇਤਰ ਦੀ ਏਅਰਲਾਈਨ ਇੰਡੀਗੋ ਨੇ ਏਅਰ ਇੰਡੀਆ ਦੇ ਵਿਦੇਸ਼ੀ ਸੰਚਾਲਨ 'ਚ ਰੁਚੀ ਵਿਖਾਈ ਹੈ। ਉਥੇ ਹੀ ਟਾਟਾ ਨੇ ਇਸ ਬਾਰੇ ਸਿਰਫ ਜ਼ੁਬਾਨੀ ਪੁੱਛਗਿੱਛ ਕੀਤੀ ਹੈ। ਅਜੇ ਤੱਕ ਟਾਟਾ ਨੇ ਇਸ ਬਾਰੇ ਕੁੱਝ ਵੀ ਲਿਖਤੀ 'ਚ ਨਹੀਂ ਦਿੱਤਾ ਹੈ।''