ਵਾਲਮਾਰਟ ਇੰਡੀਆ ‘ਸਰਵੋਤਮ 100 ਕੰਪਨੀਆਂ’ ਵਿਚ ਸ਼ੁਮਾਰ

11/17/2018 11:08:58 PM

ਨਵੀਂ ਦਿੱਲੀ-ਵਾਲਮਾਰਟ ਸਟੋਰਸ ਇੰਕ. ਦੀ ਪੂਰਨ ਮਾਲਕੀ ਵਾਲੀ ਕੰਪਨੀ ਵਾਲਮਾਰਟ ਇੰਡੀਆ ਨੂੰ ਲਗਾਤਾਰ ਦੂਜੇ ਸਾਲ ‘ਔਰਤਾਂ ਲਈ 100 ਸਰਵੋਤਮ ਕੰਪਨੀਆਂ’ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿਚ ਜਾਰੀ ‘ਦਿ ਵਰਕਿੰਗ ਮਦਰ ਐਂਡ ਅਵਤਾਰ ਬੈਸਟ ਕੰਪਨੀਜ਼ ਫਾਰ ਵੂਮੈਨ ਇਨ ਇੰਡੀਆ ਸਟਡੀ 2018' ਵੱਲੋਂ ਤਿਆਰ ਕੀਤੀ ਗਈ 100 ਕੰਪਨੀਆਂ ਦੀ ਸੂਚੀ ਵਿਚ ਵਾਲਮਾਰਟ ਇੰਡੀਆ ਨੇ ਸਥਾਨ ਪਾਇਆ ਹੈ, ਜਿਸ ਦਾ ਮਕਸਦ ਸੀ ਔਰਤਾਂ ਲਈ ਮਜ਼ਬੂਤ ਕਰੀਅਰ ਬਣਾਉਣ ਦੀ ਦਿਸ਼ਾ ਵਿਚ ਮੋਹਰੀ ਕੰਪਨੀ ਸਮੂਹਾਂ ਵੱਲੋਂ ਕੀਤੇ ਜਾ ਰਹੇ ਯੋਗਦਾਨ ਦੀ ਪਛਾਣ ਕਰਨਾ।  

ਇਸ ਬਾਰੇ ਵਾਲਮਾਰਟ ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਕ੍ਰਿਸ਼ ਅਈਅਰ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ। ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਵਿੰਨ-ਸੁਵੰਨਤਾ ਅਤੇ ਇਨਕਲੂਜ਼ਨ ਕਿਸੇ ਵੀ ਕੰਮਕਾਜ ਦੀ ਕਾਮਯਾਬੀ ਲਈ ਬੇਹੱਦ  ਜ਼ਰੂਰੀ ਹਨ। ਸਮਰੱਥਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਹਰ ਪੱਧਰਾਂ ’ਤੇ ਵਧੀਆ ਪ੍ਰਦਰਸ਼ਨ ਵਿਚ ਸਮਰੱਥ ਹੁਨਰਮੰਦ ਔਰਤਾਂ ਨੂੰ ਭਰਤੀ ਕਰਦੇ ਹਨ, ਸਿਖਲਾਈ ਦਿੰਦੇ ਹਨ ਅਤੇ ਆਪਣੇ ਨਾਲ ਬਣਾਈ ਰੱਖਦੇ ਹਨ। ਅਸੀਂ ਇਹ ਵੀ ਸਮਝਦੇ ਹਾਂ ਕਿ ਆਪਣੇ ਕਿਰਤਬਲ ਵਿਚ ਔਰਤਾਂ ਨੂੰ ਉਨ੍ਹਾਂ ਦਾ ਢੁੱਕਵਾਂ ਹਿੱਸਾ ਦੇਣ ਲਈ ਸਾਨੂੰ ਬਹੁਤ ਕੁੱਝ ਕਰਨ ਦੀ ਲੋੜ ਹੈ।