VW ਨੇ ਰੱਖਿਆ 10 ਮਿਲੀਅਨ ਇਲੈਕਟ੍ਰਿਕ ਕਾਰਾਂ ਵੇਚਣ ਦਾ ਟੀਚਾ

09/18/2018 3:28:49 PM

- ਨਵੇਂ ਪਲੇਟਫਾਰਮ 'ਤੇ ਤਿਆਰ ਕੀਤੀਆਂ ਜਾਣਗੀਆਂ ਕਾਰਾਂ
ਨਵੀਂ ਦਿੱਲੀ— ਜਰਮਨ ਦੀ ਵਾਹਨ ਨਿਰਮਾਤਾ ਕੰਪਨੀ Volkswagen ਨੇ ਆਪਣੀਆਂ ਨਵੀਆਂ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਮਹੱਤਵਪੂਰਨ ਐਲਾਨ ਕੀਤਾ ਹੈ। VW ਆਟੋ ਗਰੁੱਪ ਨੇ ਪਲਾਨ ਬਣਾਇਆ ਹੈ ਕਿ ਇਹ ਇਲੈਕਟ੍ਰਿਕ ਕਾਰਾਂ ਕੰਪਨੀ ਦੁਆਰਾ ਤਿਆਰ ਕੀਤੇ ਗਏ MEB (ਮਡਿਊਲਰ ਇਲੈਕਟ੍ਰਿਕ ਡਰਾਈਵ ਮੈਟ੍ਰਿਕਸ) ਪਲੇਟਫਾਰਮ 'ਤੇ ਆਧਾਰਿਤ ਹੋਣਗੀਆਂ। ਕੰਪਨੀ ਦੁਆਰਾ 2020 ਤਕ 150,000 ਕਾਰਾਂ ਨੂੰ ਵੇਚਣ ਦਾ ਟੀਚਾ ਰੱਖਿਆ ਗਿਆ ਹੈ।

ਬਿਹਤਰ ਹੈਂਡਲਿੰਗ MEB ਪਲੇਟਫਾਰਮ 
ਦੱਸ ਦੇਈਏ ਕਿ ਟੈਸਲਾ ਵਰਗੇ ਹੋਰ ਬ੍ਰਾਂਡਸ ਇਲੈਕਟ੍ਰਿਕ ਵ੍ਹੀਕਲਸ ਨੂੰ ਬਿਹਤਰ ਬਣਾਉਣ 'ਚ ਲੱਗੇ ਹੋਏ ਹਨ। ਅਜਿਹੇ 'ਚ Volkswagen ਨੇ ਵੀ ਨਵੇਂ MEB ਪਲੇਟਫਾਰਮ ਨੂੰ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਪਲੇਟਫਾਰਮਸ 'ਤੇ ਤਿਆਰ ਕੀਤੀਆਂ ਗਈਆਂ ਇਲੈਕਟ੍ਰਿਕ ਕਾਰਾਂ ਬਿਹਤਰੀਨ ਹੈਂਡਲਿੰਗ ਦੇਣਗੀਆਂ ਅਤੇ ਹਾਈ ਕਪੈਸਿਟੀ ਬੈਟਰੀਜ਼ ਨਾਲ ਲੈਸ ਹੋਣਗੀਆਂ।

ਫਾਸਟ ਚਾਰਜਿੰਗ ਸਪੋਰਟ
ਕੰਪਨੀ ਦਾ ਕਹਿਣਾ ਹੈ ਕਿ ਨਵੇਂ ਪਲੇਟਫਾਰਮ 'ਤੇ ਤਿਆਰ ਕੀਤੀਆਂ ਗਈਆਂ ਇਹ ਕਾਰਾਂ ਫਾਸਟ ਚਾਰਜਿੰਗ ਨੂੰ ਸਪੋਰਟ ਕਰਨਗੀਆਂ ਅਤੇ ਅੱਧੇ ਘੰਟੇ 'ਚ 80 ਫੀਸਦੀ ਤਕ ਚਾਰਜ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਆਟੋ ਗਰੁੱਪ ਨੇ ਸਾਲ 2017 'ਚ 10.7 ਮਿਲੀਅਨ ਵ੍ਹੀਕਲਸ ਦੀ ਵਿਕਰੀ ਵਰਲਡਵਾਈਡ ਕੀਤੀ ਸੀ। ਅਜਿਹੇ 'ਚ ਕੰਪਨੀ ਨੂੰ ਉਮੀਦ ਹੈ ਕਿ MEB ਪਲੇਟਫਾਰਮ 'ਤੇ ਬਣਾਈਆਂ ਗਈਆਂ ਨਵੀਆਂ ਕਾਰਾਂ ਕੰਪਨੀ ਦੀਆਂ ਉਮੀਦਾਂ 'ਤੇ ਖਰ੍ਹੀਆਂ ਉਤਰਨਗੀਆਂ।