ਵੋਡਾਫੋਨ ਆਈਡੀਆ ਚੋਣਵੇਂ ਪਲਾਨ ਨਾਲ ਦੇਵੇਗੀ ਜੀ5 ਦਾ ਸਾਲਾਨਾ ਸਬਸਕ੍ਰਿਪਸ਼ਨ

09/20/2020 7:34:56 AM

ਨਵੀਂ ਦਿੱਲੀ– ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਚੋਣਵੇਂ ਪਲਾਨ ਦੇ ਪ੍ਰੀ-ਪੇਡ ਗਾਹਕਾਂ ਨੂੰ ਇਕ ਸਾਲ ਲਈ ਜੀ5 ਦੇ ਮੁਫਤ ਸਾਲਾਨਾ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕੀਤੀ ਹੈ।

 

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਹੂਲਤ 355 ਰੁਪਏ, 405 ਰੁਪਏ, 595 ਰੁਪਏ, 795 ਰੁਪਏ ਅਤੇ 2,595 ਰੁਪਏ ਦੇ ਪਲਾਨ ਨਾਲ ਉਪਲਬਧ ਹੈ। ਜੀ5 ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਅਤੇ ਮੁਖੀ (ਐੱਸ. ਵੀ. ਓ. ਡੀ.) ਰਾਹੁਲ ਮਾਰੋਲੀ ਨੇ ਬਿਆਨ ’ਚ ਕਿਹਾ,‘‘ਇਸ ਅਨੋਖੀ ਪੇਸ਼ਕਸ਼ ਦੇ ਤਹਿਤ ਵੋਡਾਫੋਨ ਆਈਡੀਆ ਦੇ ਚੋਣਵੇਂ ਪਲਾਨ ਦੇ ਗਾਹਕਾਂ ਨੂੰ 12 ਭਾਸ਼ਾਵਾਂ ’ਚ ਜੀ5 ਸਮੱਗਰੀਆਂ ਸਾਲ ਭਰ ਲਈ ਮੁਫਤ ਉਪਲਬਧ ਹੋਣਗੀਆਂ।

Sanjeev

This news is Content Editor Sanjeev