ਯੂਜ਼ਰਸ ਨੂੰ ਝਟਕਾ ਦੇਣ ਦੀ ਤਿਆਰੀ 'ਚ Vodafone-Idea, 1 ਦਸੰਬਰ ਤੋਂ ਮਹਿੰਗੇ ਹੋਣਗੇ ਟੈਰਿਫ ਪਲਾਨ

11/18/2019 7:47:31 PM

ਨਵੀਂ ਦਿੱਲੀ — ਵਿੱਤੀ ਸੰਕਟ ਦੇ ਮੱਦੇਨਜ਼ਰ ਦੂਰਸੰਚਾਰ ਕੰਪਨੀ ਵੋਡਾਫੋਨ ਆਇਡੀਆ ਨੇ 1 ਦਸੰਬਰ ਤੋਂ ਮੋਬਾਇਲ ਸੇਵਾ ਦੀਆਂ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕਰਜ਼ੇ ਹੇਠ ਦੱਬੀ ਕੰਪਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਵੋਡਾਫੋਨ ਆਇਡੀਆ ਨੇ ਬਿਆਨ 'ਚ ਕਿਹਾ, 'ਆਪਣੇ ਗਾਹਕਾਂ ਨੂੰ ਵਿਸ਼ਵ ਪੱਧਰੀ ਡਿਜੀਟਲ ਅਨੁਭਵ ਯਕੀਨੀ ਕਰਨ ਲਈ ਕੰਪਨੀ 1 ਦਸੰਬਰ 2019 ਤੋਂ ਆਪਣੇ ਟੈਰਿਫ ਦੀਆਂ ਕੀਮਤਾਂ ਵਧਾਏਗੀ।' ਹਾਲਾਂਕਿ ਕੰਪਨੀ ਨੇ ਫਿਲਹਾਲ ਟੈਰਿਫ 'ਚ ਪ੍ਰਸਤਾਵਿਤ ਵਾਧੇ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ ਹੈ। ਵੋਡਾਫੋਨ ਆਇਡੀਆ ਨੂੰ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ।

ਕਿਸੇ ਭਾਰਤੀ ਕੰਪਨੀ ਦਾ ਇਕ ਤਿਮਾਹੀ 'ਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਵਿਵਸਥਿਤ ਕੁੱਲ ਆਮਦਨੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਬਕਾਏ ਦੇ ਭੁਗਤਾਨ ਲਈ ਜ਼ਰੂਰੀ ਵਿਵਸਥਾ ਕੀਤੇ ਜਾਣ ਕਾਰਨ ਉਸ ਨੂੰ ਇਹ ਨੁਕਸਾਨ ਹੋਇਆ ਹੈ। ਅਦਾਲਤ ਨੇ ਸਰਕਾਰ ਦੇ ਪੱਖ 'ਚ ਫੈਸਲਾ ਦਿੰਦੇ ਹੋਏ ਵੋਡਾਫੋਨ ਆਇਡੀਆ ਸਣੇ ਹੋਰ ਦੂਰਸੰਚਾਰ ਕੰਪਨਆਂ ਨੂੰ ਬਕਾਏ ਦਾ ਭੁਗਤਾਨ ਦੂਰਸੰਚਾਰ ਵਿਭਾਗ ਨੂੰ ਕਰਨ ਦਾ ਨਿਰਦੇਸ਼ ਦਿੱਤਾ ਹੈ।

Inder Prajapati

This news is Content Editor Inder Prajapati