ਵੋਡਾਫੋਨ ਆਈਡੀਆ ਦਾ ਸ਼ੇਅਰ 12 ਫੀਸਦੀ ਟੁੱਟਿਆ

02/25/2020 9:23:36 AM

ਨਵੀਂ ਦਿੱਲੀ—ਵਿੱਤੀ ਸੰਕਟ 'ਚੋਂ ਲੰਘ ਰਹੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਦਾ ਸ਼ੇਅਰ ਸੋਮਵਾਰ ਨੂੰ ਕਰੀਬ 12 ਫੀਸਦੀ ਹੇਠਾਂ ਆ ਗਿਆ ਹੈ। ਭਾਰਤੀ ਇੰਫਰਾਟੈੱਲ ਦੇ ਇੰਡਸ ਟਾਵਰਸ ਦੇ ਨਾਲ ਰਲੇਵੇਂ ਦੇ ਲਈ ਸਮੇਂ ਸੀਮਾ ਦੋ ਮਹੀਨੇ ਪਿੱਛੇ ਖਿਸਕਾ ਕੇ 24 ਅਪ੍ਰੈਲ ਕਰਨ ਦੀ ਘੋਸ਼ਣਾ ਦੇ ਬਾਅਦ ਵੋਡਾਫੋਨ ਆਈਡੀਆ ਦੇ ਸ਼ੇਅਰ 'ਚ ਬਿਕਵਾਲੀ ਦਾ ਦਬਾਅ ਵਧ ਗਿਆ ਸੀ। ਇੰਡਸ ਟਾਵਰ 'ਚ ਵੋਡਾਫੋਨ ਆਈਡੀਆ 11.15 ਫੀਸਦੀ ਦੀ ਹਿੱਸੇਦਾਰੀ ਹੈ। ਇਸ ਸ਼ੇਅਰ ਦੀ ਵਿਕਰੀ 'ਚ ਉਸ ਨੇ 5,500 ਕਰੋੜ ਰੁਪਏ ਦੀ ਪ੍ਰਾਪਤੀ ਦੀ ਉਮੀਦ ਲਗਾ ਰੱਖੀ ਹੈ। ਵੋਡਾਫੋਨ ਆਈਡੀਆ 'ਤੇ ਸਰਕਾਰ ਨੂੰ ਬਕਾਏ ਦੀ ਭਾਰੀ ਰਾਸ਼ੀ ਦੇ ਭੁਗਤਾਨ ਦਾ ਦਬਾਅ ਹੈ। ਬੀ.ਐੱਸ.ਈ. ਦਾ ਇਸ ਦਾ ਸ਼ੇਅਰ ਦਿਨ 'ਚ 13.18 ਫੀਸਦੀ ਡਿੱਗ ਕੇ 3.82 ਰੁਪਏ ਤੱਕ ਪਹੁੰਚ ਗਿਆ ਸੀ। ਅੰਤ 'ਚ ਇਹ 3.88 ਰੁਪਏ 'ਤੇ ਬੰਦ ਹੋਇਆ। ਇਹ ਪਿਛਲੇ ਬੰਦ ਦੇ ਮੁਕਾਬਲੇ 11.82 ਫੀਸਦੀ ਘੱਟ ਹੈ।

Aarti dhillon

This news is Content Editor Aarti dhillon