ਵੋਡਾਫੋਨ-ਆਈਡੀਆ ਸਭ ਤੋਂ ਜ਼ਿਆਦਾ ਕੀਮਤੀ ਕੰਪਨੀਆਂ ਦੇ ਟਾਪ 100 ਕਲੱਬ ''ਚ ਫਿਰ ਸ਼ਾਮਲ

06/07/2020 2:03:53 AM

ਨਵੀਂ ਦਿੱਲੀ (ਇੰਟ)-ਵਿੱਤੀ ਸੰਕਟ 'ਚੋਂ ਲੰਘ ਰਹੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਫਿਰ ਸਭ ਤੋਂ ਜ਼ਿਆਦਾ ਮਾਰਕੀਟ ਕੈਪੀਟਲਾਈਜ਼ੇਸ਼ਨ (ਐੱਮ. ਕੈਪ) ਵਾਲੀਆਂ ਟਾਪ 100 ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ। ਕੰਪਨੀ ਦੇ ਸ਼ੇਅਰਾਂ 'ਚ ਪਿਛਲੇ ਇਕ ਮਹੀਨੇ 'ਚ 154 ਫੀਸਦੀ ਤੋਂ ਜ਼ਿਆਦਾ ਉਛਾਲ ਆਇਆ ਹੈ। 30,229.63 ਕਰੋੜ ਰੁਪਏ ਦੇ ਐੱਮ. ਕੈਪ ਦੇ ਨਾਲ ਵੋਡਾਫੋਨ ਆਈਡੀਆ ਸ਼ੁੱਕਰਵਾਰ ਨੂੰ ਐੱਮ. ਕੈਪ ਰੈਂਕਿੰਗ 'ਚ 91ਵੇਂ ਸਥਾਨ 'ਤੇ ਸੀ। ਬ੍ਰਿਟੇਨ ਦੀ ਟੈਲੀਕਾਮ ਕੰਪਨੀ ਵੋਡਾਫੋਨ ਪੀ. ਐੱਲ. ਸੀ. ਅਤੇ ਭਾਰਤ ਦੇ ਆਦਿਤਿਅ ਬਿੜਲਾ ਸਮੂਹ ਵੋਡਾਫੋਨ ਆਈਡੀਆ ਦੇ ਪ੍ਰਮੋਟਰ ਹਨ।

ਕੰਪਨੀ ਇਕ ਮਹੀਨੇ 'ਚ ਐੱਮ. ਕੈਪ ਰੈਂਕਿੰਗ 'ਚ 171ਵੇਂ ਤੋਂ 91ਵੇਂ 'ਤੇ ਆਈ
ਵੋਡਾਫੋਨ ਆਈਡੀਆ 5 ਮਈ ਨੂੰ ਐੱਮ. ਕੈਪ ਰੈਂਕਿੰਗ 'ਚ 171ਵੇਂ ਸਥਾਨ 'ਤੇ ਸੀ। ਉਸ ਦਿਨ ਕੰਪਨੀ ਦੇ ਸ਼ੇਅਰ ਬੀ. ਐੱਸ. ਈ. 'ਤੇ 4.14 ਰੁਪਏ 'ਤੇ ਬੰਦ ਹੋਏ ਸਨ। ਇਸ ਤੋਂ ਵੀ ਪਹਿਲਾਂ 14 ਨਵੰਬਰ 2019 ਨੂੰ ਕੰਪਨੀ ਦੇ ਸ਼ੇਅਰ 2.95 ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਏ ਸਨ। ਉਸ ਦਿਨ ਕੰਪਨੀ ਦਾ ਐੱਮ. ਕੈਪ ਸਿਰਫ 8,477 ਕਰੋੜ ਰੁਪਏ ਰਹਿ ਗਿਆ ਸੀ। ਇਸ ਐੱਮ. ਕੈਪ ਦੇ ਨਾਲ ਕੰਪਨੀ ਉਸ ਦਿਨ ਐੱਮ. ਕੈਪ ਰੈਂਕਿੰਗ 'ਚ ਡਿੱਗ ਕੇ 243ਵੇਂ 'ਤੇ ਆ ਗਈ ਸੀ।

Karan Kumar

This news is Content Editor Karan Kumar