Vodafone Idea ਨੂੰ 755 ਕਰੋੜ ਰੁਪਏ ਦੇ ਮਾਮਲੇ 'ਚ ਮਿਲੀ ਵੱਡੀ ਰਾਹਤ, ਸ਼ੇਅਰਾਂ 'ਚ ਹੋਇਆ ਵਾਧਾ

12/18/2023 2:45:34 PM

ਬਿਜ਼ਨੈੱਸ ਡੈਸਕ : ਨਿੱਜੀ ਖੇਤਰ ਦੀ ਟੈਲੀਕਾਮ ਕੰਪਨੀ Vodafone Idea ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। Vodafone Idea ਨੂੰ ਟੈਲੀਕਾਮ ਵਿਵਾਦ ਨਿਪਟਾਰਾ ਅਤੇ ਅਪੀਲ ਟ੍ਰਿਬਿਊਨਲ (ਟੀਡੀਸੈਟ) ਤੋਂ ਵੱਡੀ ਰਾਹਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਡੀਸੈਟ ਨੇ ਕੰਪਨੀ ਨੂੰ 755 ਕਰੋੜ ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। TDSAT ਦੇ ਇਸ ਆਦੇਸ਼ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਰਕਮ 15 ਦਿਨਾਂ ਦੇ ਅੰਦਰ ਵੋVodafone Idea ਨੂੰ ਵਾਪਸ ਕਰਨੀ ਹੋਵੇਗੀ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਹ ਰਕਮ ਵੋਡਾਫੋਨ ਅਤੇ ਆਈਡੀਆ ਦੇ ਰਲੇਵੇਂ ਦੇ ਸਮੇਂ ਅਦਾ ਕੀਤੀ ਸੀ। TDSAT ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਰਕਮ ਨੂੰ ਸਪੈਕਟ੍ਰਮ ਅਤੇ ਲਾਇਸੈਂਸ ਫੀਸ ਦੇ ਬਕਾਏ ਲਈ ਐਡਜਸਟ ਕਰਨਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ TDSAT ਨੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ ਸੀ। ਕੰਪਨੀ ਨੇ 2019 ਵਿੱਚ ਰਲੇਵੇਂ ਤੋਂ ਬਾਅਦ 3,926 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਮੁਲਾਂਕਣ ਮੁਤਾਬਕ ਇਹ ਮੰਗ 3,170 ਕਰੋੜ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਸੋਮਵਾਰ (18 ਦਸੰਬਰ 2023) ਨੂੰ ਇਹ ਸਟਾਕ ਲਗਭਗ 1.75 ਫ਼ੀਸਦੀ ਦੇ ਵਾਧੇ ਨਾਲ 14.30 ਰੁਪਏ ਪ੍ਰਤੀ ਸ਼ੇਅਰ 'ਤੇ ਵਪਾਰ ਕਰਦਾ ਹੈ। ਪਿਛਲੇ 6 ਮਹੀਨਿਆਂ ਦੌਰਾਨ ਇਸ ਸਟਾਕ ਵਿੱਚ 87 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਸਾਲ ਹੁਣ ਤੱਕ ਇਹ ਵਾਧਾ ਲਗਭਗ 71 ਫ਼ੀਸਦੀ ਰਿਹਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur