Vodafone-Idea ਗਾਹਕਾਂ ਨੂੰ ਵੱਡਾ ਝਟਕਾ, ਕੰਪਨੀ ਨੇ ਬੰਦ ਕੀਤਾ ਇਹ ਆਫਰ

05/20/2020 6:01:32 PM

ਗੈਜੇਟ ਡੈਸਕ— ਵੋਡਾਫੋਨ-ਆਈਡੀਆ ਨੇ ਆਪਣੇ ਦੋ ਪ੍ਰੀਪੇਡ ਪਲਾਨਜ਼ 'ਚ ਮਿਲ ਰਹੇ ਡਬਲ ਡਾਟਾ ਆਫਰ ਨੂੰ ਬੰਦ ਕਰ ਦਿੱਤਾ ਹੈ। ਇਹ ਕੰਪਨੀ ਦੇ ਰੋਜ਼ 1.5 ਜੀ.ਬੀ. ਡਾਟਾ ਵਾਲੇ ਪ੍ਰੀਪੇਡ ਪਲਾਨਜ਼ ਸਨ, ਜਿਨ੍ਹਾਂ 'ਚ ਡਬਲ ਡਾਟਾ ਆਫਰ ਤਹਿਤ ਰੋਜ਼ 3 ਜੀ.ਬੀ. ਡਾਟਾ ਮਿਲ ਰਿਹਾ ਸੀ। ਹੁਣ ਵੋਡਾਫੋਨ-ਆਈਡੀਆ ਦੇ ਰੋਜ਼ 2 ਜੀ.ਬੀ. ਡਾਟਾ ਵਾਲੇ ਤਿੰਨ ਪਲਾਨਜ਼ 'ਚ ਹੀ ਡਬਲ ਡਾਟਾ ਦੀ ਸੁਵਿਧਾ ਮਿਲ ਰਹੀ ਹੈ। ਇਹ ਬਦਲਾਅ ਕੰਪਨੀ ਦੀ ਵੈੱਬਸਾਈਟ 'ਤੇ ਵੀ ਅਪਡੇਟ ਕਰ ਦਿੱਤਾ ਗਿਆ ਹੈ। ਆਓ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ...

ਪਹਿਲਾਂ ਕੀ ਸੀ ਆਫਰ
ਵੋਡਾਫੋਨ-ਆਈਡੀਆ ਆਪਣੇ ਦੋ ਪ੍ਰੀਪੇਡ ਪਲਾਨਜ਼ 'ਚ ਰੋਜ਼ 1.5 ਜੀ.ਬੀ. ਵਾਧੂ ਡਾਟਾ ਦੇ ਰਹੀ ਸੀ। ਇਹ 399 ਰੁਪਏ ਅਤੇ 599 ਰੁਪਏ ਵਾਲੇ ਪਲਾਨਜ਼ ਸਨ, ਜਿਨ੍ਹਾਂ 'ਚ ਰੋਜ਼ 1.5 ਜੀ.ਬੀ. ਡਾਟਾ ਮਿਲਦਾ ਹੈ। ਡਬਲ ਡਾਟਾ ਆਫਰ ਤਹਿਤ ਗਾਹਕਾਂ ਨੂੰ ਕੁਲ 3 ਜੀ.ਬੀ. ਡਾਟਾ (1.5+1.5=3 ਜੀ.ਬੀ.) ਰੋਜ਼ਾਨਾ ਮਿਲਦਾ ਹੈ। 399 ਰੁਪਏ ਵਾਲੇ ਪਲਾਨ 56 ਦਿਨ ਅਤੇ 599 ਰੁਪਏ ਵਾਲੇ ਪਲਾਨ 84 ਦਿਨਾਂ ਲਈ ਯੋਗ ਰਹਿੰਦਾ ਹੈ। 

ਇਹ ਵੀ ਪੜ੍ਹੋ— ਖੁਸ਼ਖਬਰੀ: BSNL ਗਾਹਕਾਂ ਨੂੰ 31 ਮਈ ਤਕ ਹਰ ਕਾਲ 'ਤੇ ਮਿਲੇਗਾ ਕੈਸ਼ਬੈਕ

ਕੰਪਨੀ ਦਾ ਇਹ ਆਫਰ ਆਂਧਰ-ਪ੍ਰਦੇਸ਼, ਅਸਮ, ਦਿੱਲੀ, ਜੰਮੂ-ਕਸ਼ਮੀਰ, ਕੋਲਕਾਤਾ, ਮੱਧ-ਪ੍ਰਦੇਸ਼, ਮੁੰਬਈ, ਓਡੀਸ਼ਾ, ਰਾਜਸਥਾਨ, ਯੂ.ਪੀ. ਈਸਟ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਲਈ ਉਪਲੱਬਧ ਸੀ। ਹਾਲਾਂਕਿ ਹੁਣ ਕੰਪਨੀ ਨੇ ਇਸ ਨੂੰ ਵੈੱਬਸਾਈਟ ਤੋਂ ਹਟਾ ਲਿਆ ਹੈ। ਇਸ ਤੋਂ ਪਹਿਲਾਂ ਕੰਪਨੀ 249 ਰੁਪਏ ਵਾਲੇ ਪਲਾਨ 'ਚ ਵੀ ਦੁਗਣਾ ਡਾਟਾ ਦੇ ਰਹੀ ਸੀ ਜਿਸ ਤੋਂ ਬਾਅਦ ਇਹ ਬੰਦ ਕਰ ਦਿੱਤਾ ਗਿਆ ਸੀ। 



ਇਨ੍ਹਾਂ ਪਲਾਨਜ਼ 'ਚ ਹੁਣ ਵੀ ਡਬਲ ਡਾਟਾ
ਹਾਲਾਂਕਿ ਕੰਪਨੀ ਦੇ ਰੋਜ਼ 2 ਜੀ.ਬੀ. ਡਾਟਾ ਵਾਲੇ ਤਿੰਨ ਪ੍ਰੀਪੇਡ ਪਲਾਨਜ਼ ਅਜਿਹੇ ਹਨ ਜਿਨ੍ਹਾਂ 'ਚ ਅਜੇ ਵੀ ਡਬਲ ਡਾਟਾ ਮਿਲ ਰਿਹਾ ਹੈ। ਇਹ ਕੰਪਨੀ ਦੇ 299 ਰੁਪਏ, 449 ਰੁਪਏ ਅਤੇ 699 ਰੁਪਏ ਵਾਲੇ ਪ੍ਰੀਪੇਡ ਪਲਾਨਜ਼ ਹਨ। ਡਬਲ ਡਾਟਾ ਆਫਰ ਤਹਿਤ ਗਾਹਕਾਂ ਨੂੰ ਕੁਲ 4 ਜੀ.ਬੀ. (2+2=4 ਜੀ.ਬੀ. ਰੋਜ਼ਾਨਾ) ਡਾਟਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਪਲਾਨਜ਼ ਦੀ ਮਿਆਦ 28 ਦਿਨ, 56 ਦਿਨ ਅਤੇ 84 ਦਿਨ ਦੀ ਹੈ। ਇਹ ਆਫਰ ਸਾਰੇ ਰਾਜਾਂ 'ਚ ਲਾਗੂ ਹੁੰਦਾ ਹੈ।

ਇਹ ਵੀ ਪੜ੍ਹੋ— ਹੁਣ ਇਸ ਕੰਪਨੀ ਦੇ ਵਰਕਰ ਵੀ ਰਿਟਾਇਰਮੈਂਟ ਤਕ ਘਰੋਂ ਕਰ ਸਕਣਗੇ ਕੰਮ

Rakesh

This news is Content Editor Rakesh