Telecom War ''ਚ ਫਸਿਆ ਹੈ Vodafone, ਕੁਮਾਰ ਮੰਗਲਮ ਬਿੜਲਾ ਨੂੰ ਹੋਇਆ 3 ਬਿਲੀਅਨ ਦਾ ਨੁਕਸਾਨ

11/22/2019 3:27:18 PM

ਨਵੀਂ ਦਿੱਲੀ — ਦੇਸ਼ ਦੇ ਟੈਲੀਕਾਮ ਸੈਕਟਰ ਵਿਚ ਚਲ ਰਹੇ ਸਾਇਲੈਂਟ ਵਾਰ 'ਚ ਵੋਡਾਫੋਨ ਗਰੁੱਪ ਦੇ ਇੰਡੀਅਨ ਵੈਂਚਰ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇਸ ਗਰੁੱਪ ਦਾ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਹੈ - ਬਿੜਲਾ ਗਰੁੱਪ। ਬਿਜ਼ਨੈੱਸ ਟਾਇਕੂਨ ਕੁਮਾਰ ਮੰਗਲਮ ਬਿੜਲਾ ਨੂੰ ਟੈਲੀਕਾਮ ਵਾਰ ਦਾ ਸਾਹਮਣਾ ਕਰ ਰਹੇ ਵੋਡਾਫੋਨ ਕਾਰਨ ਲਗਭਗ ਤਿੰਨ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਨੁਕਸਾਨ ਕਾਰਨ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਇਕ ਤਿਹਾਈ ਹਿੱਸਾ ਗਵਾ ਲਿਆ ਹੈ।

ਬਿੜਲਾ ਗਰੁੱਪ ਨੇ ਪਿਛਲੇ ਸਾਲ ਵੋਡਾਫੋਨ ਨਾਲ ਹੱਥ ਮਿਲਾਇਆ ਸੀ। ਪਰ 2017 ਦੇ ਅਖੀਰ ਤੋਂ ਹੀ ਉਨ੍ਹਾਂ ਦੀ ਜਾਇਦਾਦ 'ਚ ਕਮੀ ਆਉਣ ਲੱਗ ਗਈ ਸੀ। ਬਲੂਮਬਰਗ ਦੀ ਰਿਪੋਰਟ ਅਨੁਸਾਰ ਇਸ 'ਚ ਕਾਫੀ ਹੱਦ ਤੱਕ ਵੋਡਾਫੋਨ ਗਰੁੱਪ 'ਤੇ ਵਧ ਰਹੇ ਕਰਜ਼ੇ ਅਤੇ ਲਗਾਤਾਰ ਵਧ ਰਹੇ ਘਾਟੇ 'ਚ ਰਹਿਣਾ ਹੀ ਕਾਰਨ ਹੈ।
Bloomberg Billionaires Index ਮੁਤਾਬਕ ਦੋ ਸਾਲ ਪਹਿਲਾਂ ਬਿੜਲਾ ਦੀ ਜਾਇਦਾਦ 9.1 ਬਿਲੀਅਨ ਡਾਲਰ ਸੀ ਜਿਹੜੀ ਕਿ ਹੁਣ 6 ਬਿਲੀਅਨ ਡਾਲਰ ਦੇ ਆਸ-ਪਾਸ ਆ ਗਈ ਹੈ। 2016 'ਚ ਮੁਕੇਸ਼ ਅੰਬਾਨੀ ਦੀ ਰਿਲਾਂਇੰਸ ਜੀਓ ਇੰਫੋਕਾਮ ਲਿਮਟਿਡ ਦੇ ਬਜ਼ਾਰ 'ਚ ਪ੍ਰਵੇਸ਼ ਕਰਨ ਦੇ ਬਾਅਦ ਤੋਂ ਹੀ ਭਾਰਤੀ ਟੈਲੀਕਾਮ ਬਜ਼ਾਰ 'ਚ ਬਿੜਲਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੈਮੀਕਲ, ਮੈਟਲ ਅਤੇ ਸੀਮੈਂਟ ਮਾਰਕਿਟ 'ਚ ਦਖਲ ਰੱਖਣ ਵਾਲੀ ਉਨ੍ਹਾਂ ਦੀ ਫਰਮ ਦੇ ਸ਼ੇਅਰ ਦੀ ਮੰਗ ਘੱਟ ਹੋਣ ਦੇ ਕਾਰਨ ਸ਼ੇਅਰਾਂ ਦੀ ਕੀਮਤ ਡਿੱਗ ਗਈ ਹੈ। ਇਸ ਕਾਰਨ ਉਨ੍ਹਾਂ ਦੀ ਜਾਇਦਾਦ ਘੱਟ ਹੋਈ ਹੈ। 

ਕੁਮਾਰ ਮੰਗਲਮ ਬਿੜਲਾ ਦੀ ਜਾਇਦਾਦ ਦਾ ਵੱਡਾ ਹਿੱਸਾ ਆਦਿੱਤਯ ਬਿੜਲਾ ਗਰੁੱਪ ਦੀ ਉਨ੍ਹਾਂ ਦੀ ਆਨਰਸ਼ਿਪ ਤੋਂ ਆਉਂਦਾ ਹੈ, ਜਿਹੜਾ ਗਰੁੱਪ ਦਾ ਮੇਨ ਹੋਲਡਰ ਹੈ। ਆਦਿੱਤਯ ਬਿੜਲਾ ਗਰੁੱਪ ਕੋਲ ਸਭ ਤੋਂ ਵੱਡੀ ਐਲੂਮੀਨੀਅਮ ਰੋਲਿੰਗ ਕੰਪਨੀ ਹਿੰਡਾਲਕੋ ਇੰਡਸਟਰੀਜ਼ ਦੇ ਸਟੇਕ ਹਨ ਅਤੇ ਉਨ੍ਹਾਂ ਕੋਲ ਭਾਰਤ ਦੀ ਸਭ ਤੋਂ ਵੱਡੀ ਸੀਮੈਂਟ ਨਿਰਮਾਤਾ ਕੰਪਨੀ Grasim Industries ਦਾ ਇਕ ਮਾਲਿਕਾਨਾ ਹਿੱਸਾ ਵੀ ਹੈ।

ਪਰ ਟੈਲੀਕਾਮ ਸੈਕਟਰ 'ਚ ਕੰਪਨੀ ਦੇ ਸਟੇਕ ਦੇ ਘਾਟੇ 'ਚ ਆਉਣ ਕਰਕੇ ਭਾਰੀ ਘਾਟਾ ਹੋ ਗਿਆ ਹੈ। ਦੂਜੇ ਪਾਸੇ 00-ਚੀਨ ਟ੍ਰੇਡ ਵਾਰ ਅਤੇ ਦੇਸ਼ 'ਚ ਆਰਥਿਕ ਸੁਸਤੀ ਦੇ ਕਾਰਨ ਵੀ ਕੰਪਨੀ ਨੂੰ ਆਪਣੇ ਇੰਡਸਟਰੀਅਲ ਕੱਚੇ ਮਾਲ ਦੀ ਘੱਟ ਮੰਗ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।