ਵੋਡਾ-IDEA ਨੂੰ ਇਸ ਪਲਾਨ ਬਾਰੇ 4 ਸਤੰਬਰ ਤੱਕ ਜਵਾਬ ਦੇਣ ਦੀ ਮੋਹਲਤ

08/31/2020 9:51:47 PM

ਨਵੀਂ ਦਿੱਲੀ— ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਵੋਡਾਫੋਨ ਆਈਡੀਆ ਨੂੰ ਹੁਣ ਉਸ ਦੇ ਇਕ ਪ੍ਰੀਮੀਅਮ ਪਲਾਨ ਬਾਰੇ 4 ਸਤੰਬਰ ਤੱਕ ਜਵਾਬ ਦੇਣ ਦੀ ਮੋਹਲਤ ਦੇ ਦਿੱਤੀ ਹੈ, ਜੋ ਪਹਿਲਾਂ 31 ਅਗਸਤ ਤੱਕ ਸੀ।

ਕੰਪਨੀ 'ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ। ਇਸ ਪਲਾਨ ਨੂੰ ਲੈ ਕੇ ਟਰਾਈ ਨੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੋਇਆ ਹੈ। ਇਸ 'ਚ ਕੰਪਨੀ ਨੂੰ ਪੁੱਛਿਆ ਗਿਆ ਹੈ ਕਿ ਉਸ ਦੇ ਰੈੱਡਐਕਸ ਪ੍ਰੀਮੀਅਮ ਪਲਾਨ ਨੂੰ ਬੰਦ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਟਰਾਈ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੰਪਨੀ ਇਸ ਪਲਾਨ ਜ਼ਰੀਏ ਹਾਈ ਸਪੀਡ ਡਾਟਾ ਦਾ ਝੂਠਾ ਦਾਅਵਾ ਕਰ ਰਹੀ ਹੈ ਅਤੇ ਇਸ ਤਰ੍ਹਾਂ ਗਾਹਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਟਰਾਈ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਵੋਡਾਫੋਨ ਆਈਡੀਆ ਲਿਮਟਿਡ ਦਾ ਰੁਖ਼ ਪਾਰਦਰਸ਼ੀ ਨਹੀਂ ਰਿਹਾ ਹੈ। ਇਹ ਨੋਟਿਸ ਰੈੱਡਐਕਸ ਪਲਾਨ ਨੂੰ ਬੰਦ ਕਰਨ ਦੇ ਵੱਲ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਕੰਪਨੀ ਨੇ ਇਸ ਮਾਮਲੇ 'ਚ ਥੋੜ੍ਹੀ ਹੋਰ ਮੋਹਲਤ ਮੰਗੀ ਸੀ। ਕੰਪਨੀ ਦੇ ਰੈੱਡ ਐਕਸ ਪਲਾਨ ਨੂੰ ਲੈ ਕੇ ਟਰਾਈ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਬਾਰੇ ਵੋਡਾ-ਆਈਡੀਆ ਵੱਲੋਂ ਕੋਈ ਪ੍ਰਤੀਕਿਰਿਆ ਹਾਸਲ ਨਹੀਂ ਹੋ ਸਕੀ ਹੈ।

Sanjeev

This news is Content Editor Sanjeev