ਦਿੱਲੀ ਤੋਂ ਇਹ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ ਵਿਸਤਾਰਾ, ਜਾਣੋ ਰੂਟ

03/07/2020 3:40:43 PM

ਨਵੀਂ ਦਿੱਲੀ— ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਇੰਸ ਦੀ ਸੰਯੁਕਤ ਉੱਦਮ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਦਿੱਲੀ ਤੋਂ ਇਕ ਹੋਰ ਰੂਟ 'ਤੇ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਜਲਦ ਹੀ ਤੁਸੀਂ ਵਿਸਤਾਰਾ 'ਚ ਸਫਰ ਦੌਰਾਨ ਇੰਟਰਨੈੱਟ ਵੀ ਬ੍ਰਾਊਜ਼ ਕਰ ਸਕੋਗੇ।

ਸਰਕਾਰ ਨੇ ਹਾਲ ਹੀ 'ਚ ਭਾਰਤੀ ਹਵਾਈ ਜਹਾਜ਼ ਫਰਮਾਂ ਨੂੰ ਇਨ-ਫਲਾਈਟ ਵਾਈ-ਫਾਈ ਸਰਵਿਸ ਲਾਂਚ ਕਰਨ ਦੀ ਹਰੀ ਝੰਡੀ ਦਿੱਤੀ ਹੈ। ਵਿਸਤਾਰਾ ਨੇ ਵੀ ਹਾਲ ਹੀ 'ਚ ਕਿਹਾ ਸੀ ਕਿ ਉਹ ਭਾਰਤ 'ਚ ਇਨ ਫਲਾਈਟ ਯਾਨੀ ਜਹਾਜ਼ 'ਚ ਸਫਰ ਦੌਰਾਨ ਮੁਸਾਫਰਾਂ ਨੂੰ ਵਾਈ-ਫਾਈ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਪਹਿਲੀ ਏਅਰਲਾਈਨ ਹੋ ਸਕਦੀ ਹੈ। ਉੱਥੇ ਹੀ ਕੰਪਨੀ ਦੀ ਨਵੀਂ ਜਹਾਜ਼ ਸੇਵਾ ਦੀ ਗੱਲ ਕਰੀਏ ਤਾਂ 20 ਮਾਰਚ ਤੋਂ ਉਹ ਦਿੱਲੀ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਲਈ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ।

 

ਟਿਕਟ ਕੀਮਤਾਂ-
ਇਸ ਰੂਟ 'ਤੇ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ 'ਚ ਫਲਾਈਟ ਉਪਲੱਬਧ ਹੋਵੇਗੀ। ਵਿਸਤਾਰਾ ਦੀ ਇਹ ਕੋਲੰਬੋ ਲਈ ਦੂਜੀ ਉਡਾਣ ਹੋਵੇਗੀ। ਪਿਛਲੇ ਸਾਲ ਨਵੰਬਰ 'ਚ ਉਸ ਨੇ ਮੁੰਬਈ ਤੋਂ ਕੋਲੰਬੋ ਦੀ ਫਲਾਈਟ ਸ਼ੁਰੂ ਕੀਤੀ ਸੀ। ਇਸ ਮਾਰਗ 'ਤੇ ਸਾਰੇ ਚਾਰਜਾਂ ਤੇ ਟੈਕਸਾਂ ਸਮੇਤ ਇਕਨੋਮੀ ਕਲਾਸ 'ਚ ਜਾਣ ਤੇ ਆਉਣ ਦਾ ਕਿਰਾਇਆ 14,728 ਰੁਪਏ ਰੱਖਿਆ ਗਿਆ ਹੈ। ਪ੍ਰੀਮੀਅਮ ਇਕਨੋਮੀ ਕਲਾਸ ਦਾ ਰਿਟਰਨ ਕਿਰਾਇਆ (ਜਾਣ ਤੇ ਆਉਣ) 24,587 ਰੁਪਏ ਹੈ। ਉੱਥੇ ਹੀ, ਬਿਜ਼ਨੈੱਸ ਕਲਾਸ ਦਾ ਰਿਟਰਨ ਕਿਰਾਇਆ 55,448 ਰੁਪਏ ਰੱਖਿਆ ਗਿਆ ਹੈ। ਬੁਕਿੰਗ ਸ਼ੁਰੂ ਹੋ ਗਈ ਹੈ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ ►ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ