ਅਪ੍ਰੈਲ ''ਚ ਵਾਹਨਾਂ ਦੀ ਖੁਦਰਾ ਵਿਕਰੀ ਅੱਠ ਫੀਸਦੀ ਘਟੀ

05/08/2019 3:39:16 PM

ਨਵੀਂ ਦਿੱਲੀ—ਵਾਹਨ ਉਦਯੋਗ ਦੇ ਲਈ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਨਾ-ਪੱਖੀ ਰਹੀ ਅਤੇ ਦੇਸ਼ 'ਚ ਵਾਹਨਾਂ ਦੀ ਖੁਦਰਾ ਵਿਕਰੀ ਅਪ੍ਰੈਲ 'ਚ ਅੱਠ ਫੀਸਦੀ ਘਟ ਕੇ 16,38,470 ਇਕਾਈ ਰਹਿ ਗਈ। ਘਰੇਲੂ ਆਟੋਮੋਬਾਇਲ ਡੀਲਰਾਂ ਦੇ ਸੰਗਠਨ (ਫਾਡਾ) ਨੇ ਬੁੱਧਵਾਰ ਨੂੰ ਦੱਸਿਆ ਕਿ ਅਪ੍ਰੈਲ 'ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਦੋ ਫੀਸਦੀ ਘਟ ਕੇ 2,42,457 ਇਕਾਈ ਰਹਿ ਗਈ ਜੋ ਪਿਛਲੇ ਸਾਲ 2,47,278 ਇਕਾਈ ਰਹੀ ਸੀ। ਵਪਾਰਕ ਵਾਹਨਾਂ ਦੀ ਵਿਕਰੀ 16 ਫੀਸਦੀ ਘਟ ਕੇ 63,360 ਇਕਾਈ, ਤਿੰਨ ਪਹੀਆ ਵਾਹਨਾਂ ਦੀ 13 ਫੀਸਦੀ ਘਟ ਕੇ 47,183 ਇਕਾਈ ਅਤੇ ਦੋ ਪਹੀਆ ਵਾਹਨਾਂ ਦੀ ਨੌ ਫੀਸਦੀ ਦੀ ਗਿਰਾਵਟ ਦੇ ਨਾਲ 12,85,470 ਇਕਾਈ ਰਹੀ। ਫਾਡਾ ਦੇ ਪ੍ਰਧਾਨ ਆਸ਼ਿਸ਼ ਹਰਥਰਾਦ ਕਾਲੇ ਨੇ ਕਿਹਾ ਕਿ ਨੇੜਲੇ ਭਵਿੱਖ ਲਈ ਵੀ ਵਾਹਨ ਉਦਯੋਗ ਦਾ ਦ੍ਰਿਸ਼ ਨਾ-ਪੱਖੀ ਨਾਲ ਨਿਰਪੱਖ ਦੇ ਵਿਚਕਾਰ ਦਿੱਸ ਰਿਹਾ ਹੈ। ਅਜੇ ਖੁਦਰਾ ਵਿਕਰੀ ਨੂੰ ਤੁਰੰਤ ਪ੍ਰੋਤਸਾਹਿਤ ਕਰਨ ਵਾਲਾ ਕੋਈ ਕਾਰਕ ਨਹੀਂ ਹੈ। ਅਗਲੇ ਅੱਠ ਤੋਂ 12 ਹਫਤੇ ਤਕ ਵਿਕਰੀ 'ਚ ਗਿਰਾਵਟ ਦੀ ਸਥਿਤੀ ਬਣੀ ਰਹਿ ਸਕਦੀ ਹੈ। ਫਾਡਾ ਨੇ ਕਿਹਾ ਕਿ ਡੀਲਰਾਂ ਦੇ ਕੋਲ ਮੌਜੂਦਾ ਇੰਵੈਂਟਰੀ ਹੁਣ ਵੀ ਜ਼ਿਆਦਾ ਹੈ। ਇਹ ਡੀਲਰਾਂ 'ਤੇ ਹੋਰ ਬੋਝ ਦੀ ਤਰ੍ਹਾਂ ਹੀ ਅਤੇ ਇਸ 'ਚ ਸੰਤੁਲਨ ਬਣਾਉਣ ਦੀ ਲੋੜ ਹੈ।

Aarti dhillon

This news is Content Editor Aarti dhillon