ਵੇਦਾਂਤਾ ਨੂੰ ਚੌਥੀ ਤਿਮਾਹੀ ''ਚ 12,521 ਕਰੋੜ ਰੁਪਏ ਦਾ ਘਾਟਾ

06/07/2020 1:50:46 AM

ਨਵੀਂ ਦਿੱਲੀ (ਭਾਸ਼ਾ)-ਵੱਖ-ਵੱਖ ਕੁਦਰਤੀ ਸੰਸਾਧਨ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਵੇਦਾਂਤਾ ਨੂੰ ਬੀਤੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ 'ਚ 12,521 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਤੇਲ ਅਤੇ ਗੈਸ, ਤਾਂਬਾ ਅਤੇ ਅਲੋਹ ਅਇਸਕ ਕਾਰੋਬਾਰ ਦੀਆਂ ਜਾਇਦਾਦਾਂ ਦਾ ਮੁੱਲ ਘਟਣ ਨਾਲ ਕੰਪਨੀ ਨੂੰ ਤਿਮਾਹੀ ਦੌਰਾਨ 17,132 ਕਰੋੜ ਰੁਪਏ ਦਾ ਅਨੁਮਾਨ ਤੋਂ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੇ 2,615 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਬੀ. ਐੱਸ. ਈ. ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਏਕੀਕ੍ਰਿਤ ਕਮਾਈ ਘੱਟ ਕੇ 20,382 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 25,096 ਕਰੋੜ ਰੁਪਏ ਰਹੀ ਸੀ। ਵੇਦਾਂਤਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਦੁੱਗਲ ਨੇ ਬਿਆਨ 'ਚ ਕਿਹਾ ਕਿ 'ਕੋਵਿਡ-19' ਮਹਾਮਾਰੀ ਨੇ ਦੁਨੀਆ ਅਤੇ ਸਾਨੂੰ ਪਿਛਲੇ ਸਾਲ ਦੀ ਤੀਜੀ ਤਿਮਾਹੀ 'ਚ ਪ੍ਰਭਾਵਿਤ ਕੀਤਾ ਹੈ। ਇਸ ਮੁਸ਼ਕਲ ਸਮੇਂ 'ਚ ਵਧ ਤੋਂ ਵਧ ਸੰਚਾਲਨ ਸੁਨਿਸ਼ਚਿਤ ਕਰਦੇ ਹੋਏ ਅਸੀਂ ਆਪਣੀਆਂ ਜਾਇਦਾਦਾਂ ਅਤੇ ਲੋਕਾਂ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ।

Karan Kumar

This news is Content Editor Karan Kumar