ਬੀਮਾਰੀ ਦਾ ਬਹਾਨਾ ਬਣਾ ਕੇ Air India ਦੇ ਕੈਬਿਨ ਕਰੂ ਨੇ ਲਈ ਛੁੱਟੀ, ਗੁਆਉਣੀ ਪਈ ਨੌਕਰੀ

11/13/2019 5:21:37 PM

ਬਿਜ਼ਨੈੱਸ ਡੈਸਕ—ਤਿਉਹਾਰ 'ਚ ਬੀਮਾਰੀ ਦਾ ਬਹਾਨਾ ਬਣਾ ਕੇ ਛੁੱਟੀ ਲੈਣਾ ਏਅਰ ਇੰਡੀਆ ਦੇ ਕੈਬਿਨ ਕਰੂ ਨੂੰ ਕਾਫੀ ਮਹਿੰਗਾ ਪੈ ਗਿਆ ਹੈ। ਕੰਪਨੀ ਨੇ ਸਖਤੀ ਦਿਖਾਉਂਦੇ ਹੋਏ ਅਜਿਹੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਕਰਮਚਾਰੀਆਂ ਨੂੰ ਡਿਊਟੀ 'ਤੇ ਲਗਾਇਆ ਗਿਆ ਸੀ ਪਰ ਬੀਮਾਰੀ ਦਾ ਬਹਾਨਾ ਬਣਾ ਕੇ ਐਨ ਮੌਕੇ 'ਤੇ ਕਰਮਚਾਰੀ ਹਾਜ਼ਿਰ ਨਹੀਂ ਹੋਏ।
ਕੰਪਨੀ ਨੇ ਕਿਹਾ ਕਿ ਕੈਬਿਨ ਕਰੂ ਮੈਂਬਰਾਂ ਵਲੋਂ ਉਡਾਣ ਸੰਚਾਲਨ ਨੂੰ ਪਹਿਲਾਂ ਬੀਮਾਰੀ ਦਸ ਕੇ ਛੁੱਟੀ ਲਈ ਸੀ। ਇਸ ਨਾਲ ਉਡਾਣ ਵੀ ਪ੍ਰਭਾਵਿਤ ਹੋਈ ਸੀ। ਇਨ੍ਹਾਂ ਮੈਂਬਰਾਂ ਦਾ ਡਿਊਟੀ ਰੋਸਟਰ 'ਚ ਨਾਂ ਸੀ। ਹਾਲਾਂਕਿ ਇਨ੍ਹਾਂ ਮੈਂਬਰਾਂ ਨੇ ਪਹਿਲਾਂ ਛੁੱਟੀ ਲਈ ਅਰਜ਼ੀ ਕੀਤੀ ਸੀ ਪਰ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ।


238 ਲੋਕਾਂ ਨੇ ਲਈ ਸੀ ਛੁੱਟੀ
ਟਾਈਜ਼ਮ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਏਅਰਲਾਈਨ ਦੇ ਸੂਤਰ ਨੇ ਦੱਸਿਆ ਕਿ ਦੋ ਅਤੇ ਤਿੰਨ ਨਵੰਬਰ ਨੂੰ 238 ਕਰਮਚਾਰੀਆਂ ਨੇ ਬੀਮਾਰੀ ਦਾ ਬਹਾਨਾ ਬਣਾ ਕੇ ਛੁੱਟੀ ਲੈ ਲਈ। ਹਾਲਾਂਕਿ ਜਦੋਂ ਕੰਪਨੀ ਦੇ ਮੈਨੇਜਮੈਂਟ ਨੇ ਪਤਾ ਕੀਤਾ ਤਾਂ ਜ਼ਿਆਦਾਤਰ ਕਰਮਚਾਰੀਆਂ ਦੀ ਤਬੀਅਤ ਸਹੀ ਪਾਈ ਗਈ। ਅਜਿਹੇ ਲੋਕਾਂ ਨੂੰ ਡਿਊਟੀ 'ਤੇ ਤੁਰੰਤ ਆਉਣ ਲਈ ਕਿਹਾ ਗਿਆ।


ਸਿਰਫ ਚਾਰ ਨੂੰ ਜਾਰੀ ਕੀਤਾ ਨੋਟਿਸ
ਕੰਪਨੀ ਨੇ 238 'ਚੋਂ ਚਾਰ ਕਮਰਚਾਰੀਆਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਅਤੇ ਸਹੀ ਜਵਾਬ ਨਹੀਂ ਮਿਲਣ ਦੇ ਚੱਲਦੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਿਨ੍ਹਾਂ ਕਰਮਚਾਰੀਆਂ ਨੇ ਛੁੱਟੀ ਲਈ ਪਹਿਲਾਂ ਤੋਂ ਅਰਜ਼ੀ ਕੀਤੀ ਸੀ ਪਰ ਉਨ੍ਹਾਂ ਨੂੰ ਛੁੱਟੀ ਨਹੀਂ ਮਿਲੀ, ਅਜਿਹੇ ਲੋਕਾਂ ਨੂੰ ਪੱਤਰ ਜਾਰੀ ਕਰਦੇ ਹੋਏ ਡਿਊਟੀ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੇ ਬਾਰੇ 'ਚ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਬਰਖਾਸਤ ਇਸ ਲਈ ਕਰਨਾ ਪਿਆ ਕਿਉਂਕਿ ਦੋ ਦਿਨ 'ਚ ਬੀਮਾਰੀ ਦੇ ਚੱਲਦੇ ਛੁੱਟੀ ਲੈਣ ਦੀ ਅਰਜ਼ੀ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਇਸ ਲਈ ਇਹ ਕਦਮ ਚੁੱਕਣਾ ਪਿਆ। ਹਾਲਾਂਕਿ ਕੰਪਨੀ ਨੇ ਕਿਹਾ ਕਿ ਉਹ ਬਰਖਾਸਤ ਕੀਤੇ ਗਏ ਚਾਰ 'ਚੋਂ ਤਿੰਨ ਕਰਮਚਾਰੀਆਂ ਨੂੰ ਨੌਕਰੀ 'ਤੇ ਵਾਪਸ ਰੱਖਿਆ ਜਾਵੇਗਾ।

Aarti dhillon

This news is Content Editor Aarti dhillon