Paytm ਵਰਤੋਂ ਕਰਨਾ ਹੁਣ ਹੋਵੇਗਾ ਮਹਿੰਗਾ, ਈ-ਵਾਲੇਟ ਲੋਡ ਕਰਨ ''ਤੇ ਕੰਪਨੀ ਲਵੇਗੀ ਚਾਰਜ

01/09/2020 11:48:43 AM

ਨਵੀਂ ਦਿੱਲੀ—ਜੇਕਰ ਤੁਸੀਂ ਵੀ ਆਮ ਲੈਣ-ਦੇਣ ਦੇ ਲਈ ਡਿਜੀਟਲ ਪੇਮੈਂਟ ਐਪ ਪੇਟੀਐੱਮ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਜੇਬ ਢਿੱਲੀ ਕਰਨ ਲਈ ਤਿਆਰ ਰਹੋ। ਕਿਉਂਕਿ ਨਵੇਂ ਸਾਲ 'ਚ ਕੰਪਨੀ ਇਕ ਪਾਲਿਸੀ ਲੈ ਕੇ ਆਈ ਹੈ ਜਿਸ ਦੇ ਤਹਿਤ ਪੇਟੀਐੱਮ ਦੇ ਈ-ਵਾਲੇਟ 'ਚ ਭਾਰੀ-ਭਰਕਮ ਰਕਮ ਰੱਖਣ 'ਤੇ ਚਾਰਜ ਦੇਣਾ ਹੋਵੇਗਾ। ਭਾਵ ਕਿ ਕੰੰਪਨੀ ਈ-ਵਾਲੇਟ 'ਚ ਕ੍ਰੈਡਿਟ ਕਾਰਡ ਤੋਂ ਇਕ ਮਹੀਨੇ 'ਚ 10 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਪਾਉਣ 'ਤੇ ਤੁਹਾਡੇ 2 ਫੀਸਦੀ ਚਾਰਜ ਦਾ ਭੁਗਤਾਨ ਵਸੂਲ ਕਰੇਗੀ। ਇੰਨਾ ਹੀ ਨਹੀਂ ਤੁਹਾਨੂੰ ਚਾਰਜ ਦੇ ਇਲਾਵਾ ਜੀ.ਐੱਸ.ਟੀ. ਦਾ ਵੀ ਭੁਗਤਾਨ ਕਰਨਾ ਹੋਵੇਗਾ।


ਪੇਟੀਐੱਮ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਲਿਖਿਆ ਕਿ ਜੇਕਰ ਕ੍ਰੈਡਿਟ ਦੇ ਰਾਹੀਂ ਪਾਈ ਗਈ ਕੁੱਲ ਰਕਮ 10 ਹਜ਼ਾਰ ਰੁਪਏ ਤੋਂ ਜ਼ਿਆਦਾ ਹੁੰਦੀ ਹੈ ਤਾਂ ਟ੍ਰਾਂਜੈਕਸ਼ਨ ਦੇ ਕੁੱਲ ਅਮਾਊਂਟ 'ਤੇ 1.75 ਫੀਸਦੀ+ਜੀ.ਐੱਸ.ਟੀ. ਦੇਣਾ ਹੋਵੇਗਾ। ਹਾਲਾਂਕਿ, ਡੈਬਿਟ ਕਾਰਡ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਤੋਂ ਵਾਲਿਟ ਟਾਪ-ਅਪ ਕਰਨ 'ਤੇ ਕੋਈ ਚਾਰਜ ਨਹੀਂ ਲੱਗੇਗਾ। ਸੂਤਰਾਂ ਮੁਤਾਬਕ ਕੰਪਨੀ ਨੇ ਇਹ ਫੈਸਲਾ ਲੈਣ-ਦੇਣ 'ਤੇ ਪੈਣ ਵਾਲੀ ਲਾਗਤ ਤੋਂ ਬਚਾਉਣ ਲਈ ਕੀਤਾ ਹੈ।


ਦੱਸ ਦੇਈਏ ਕਿ ਕਰੀਬ ਇਕ ਸਾਲ ਪਹਿਲਾਂ ਕੰਪਨੀ ਨੇ ਵੀ ਇਸ ਤਰ੍ਹਾਂ ਦਾ ਚਾਰਜ ਲਗਾਉਣ 'ਤੇ ਵਿਚਾਰ ਕੀਤਾ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਹਰ ਟ੍ਰਾਂਜੈਕਸ਼ਨ ਦਾ ਇਕ ਖਰਚ ਹੁੰਦਾ ਹੈ ਹੁਣ ਪੇਟੀਐੱਮ ਇਹ ਲਾਗਤ ਆਪਣੇ ਗਾਹਕਾਂ 'ਤੇ ਪਾ ਕੇ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੇਟੀਐੱਮ ਵਰਗੀਆਂ ਕੰਪਨੀਆਂ 'ਤੇ ਨਿਵੇਸ਼ਕਾਂ ਦਾ ਦਬਾਅ ਵੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਉਹ ਮੁਨਾਫਾ ਕਮਾਉਣ ਲਾਈਕ ਬਣ ਸਕਦੀ ਹੈ। ਹਮੇਸ਼ਾ ਲਈ ਐੱਮ.ਡੀ.ਆਰ. ਦਾ ਬੋਝ ਖੁਦ ਚੁੱਕਣਾ ਕਾਰੋਬਾਰ ਦੇ ਲਿਹਾਜ਼ ਨਾਲ ਸਹੀ ਕਦੇ ਨਹੀਂ ਕਿਹਾ ਜਾ ਸਕਦਾ ਹੈ।

Aarti dhillon

This news is Content Editor Aarti dhillon