ਹੁਆਵੇਈ ਨੂੰ ਲੈ ਕੇ ਭਾਰਤ ਨੂੰ ਅਮਰੀਕਾ ਦੀ ਚਿਤਾਵਨੀ

06/19/2019 9:43:24 AM

ਨਵੀਂ ਦਿੱਲੀ — ਅਮਰੀਕਾ ਨੇ ਕਿਹਾ ਹੈ ਕਿ ਜੇਕਰ ਕੋਈ ਭਾਰਤੀ ਕੰਪਨੀ ਹੁਆਵੇਈ ਜਾਂ ਉਸਦੀ ਸਹਿਯੋਗੀ ਕੰਪਨੀਆਂ ਨੂੰ ਅਮਰੀਕਾ 'ਚ ਬਣੇ ਸਾਜ਼ੋ-ਸਮਾਨ ਜਾਂ ਉਤਪਾਦਾਂ ਦੀ ਸਪਲਾਈ ਕਰਦੀ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਨੂੰ ਭਾਰਤ 'ਤੇ ਚਾਈਨੀਜ਼ ਟੈਲੀਕਾਮ ਉਤਪਾਦ ਕੰਪਨੀ ਦੇ ਖਿਲਾਫ ਕਾਰਵਾਈ ਲਈ ਦਬਾਅ ਬਣਾਉਣ ਦੀ ਪਹਿਲ ਮੰਨਿਆ ਜਾ ਰਿਹਾ ਹੈ। ਅਮਰੀਕੀ ਸਰਕਾਰ ਦਾ ਪੱਤਰ ਮਿਲਣ ਦੇ ਬਾਅਦ ਵਿਦੇਸ਼ ਮੰਤਰਾਲੇ ਨੇ ਹੁਆਵੇਈ 'ਤੇ ਲੱਗੀ ਅਮਰੀਕੀ ਪਾਬੰਦੀ ਦੇ ਭਾਰਤੀ ਕੰਪਨੀਆਂ 'ਤੇ ਪੈਣ ਵਾਲੇ ਅਸਰ 'ਤੇ ਦੂਰਸੰਚਾਰ ਵਿਭਾਗ, ਨੀਤੀ ਆਯੋਗ, ਮਨਿਸਟਰੀ ਆਫ ਇਲੈਕਟ੍ਰਾਨਿਕਸ, ਮਨਿਸਟਰੀ ਆਫ ਕਾਮਰਸ  ਅਤੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰੀ ਦੀ ਸਲਾਹ ਮੰਗੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਵਿਦੇਸ਼ ਮੰਤਰਾਲੇ ਵਲੋਂ ਤਿੰਨ ਕੰਮ ਕਰਨ ਲਈ ਕਿਹਾ ਗਿਆ ਹੈ-ਹੁਆਵੇਈ ਨੂੰ ਅਮਰੀਕਾ ਵਿਚ ਬਣੇ ਸਾਫਟਵੇਅਰ/ਸਾਜ਼ੋ-ਸਮਾਨ ਮੁਹੱਈਆ ਕਰਵਾਉਣ ਵਾਲੀ ਭਾਰਤੀ ਕੰਪਨੀਆਂ ਦੇ ਖਿਲਾਫ ਉਸ ਵਲੋਂ ਪਾਬੰਦੀ ਲਗਾਏ ਜਾਣ ਦੀ ਸੰਭਾਵਨਾ ਸਮੇਤ ਉਸ ਵਲੋਂ ਮੁਹੱਈਆ ਕਰਵਾਈ ਸੂਚਨਾ ਦੀ ਜਾਂਚ ਕਰਵਾਈ ਜਾਏ, ਪਰਾਗ 'ਚ ਹੁਣੇ ਜਿਹੇ 5ਜੀ ਸਕਿਊੁਰਿਟੀ ਕਾਨਫਰੰਸ ਦੀ ਸਿਫਾਰਸ਼ਾਂ 'ਤੇ ਰਾਏ ਮੁਹੱਈਆ ਕਰਵਾਈ ਜਾਏ ਅਤੇ ਪੂਰੇ ਮਾਮਲੇ ਵਿਚ ਰਾਏ ਦਿੱਤੀ ਜਾਵੇ।

ਸੂਤਰਾਂ ਨੇ ਦੱਸਿਆ ਕਿ ਮਈ 'ਚ ਪਰਾਗ 'ਚ ਹੋਈ ਕਾਨਫਰੰਸ ਦੀ ਸਿਫਾਰਸ਼ਾਂ ਆਮ ਹਨ। ਉਨ੍ਹਾਂ ਵਿਚ ਕੰਪਨੀ ਵਿਸ਼ੇਸ਼ ਦਾ ਨਾਮ ਨਹੀਂ ਲਿਆ ਗਿਆ ਹੈ। ਕਾਨਫਰੰਸ ਦੇ ਦੌਰਾਨ ਅਮਰੀਕਾ ਵਲੋਂ ਜਾਰੀ ਸੂਚਨਾ 'ਚ ਹੁਆਵੇਈ ਦੇ ਸਾਜ਼ੋ-ਸਮਾਨ 'ਤੇ ਉਸ ਵਲੋਂ ਹੁਣੇ ਜਿਹੇ ਲਗਾਏ ਗਏ ਬੈਨ ਦੇ ਇਲਾਵਾ ਚੀਨ 'ਚ ਰਜਿਸਟਰਡ 35 ਕੰਪਨੀਆਂ ਅਤੇ ਹੁਆਵੇਈ ਸ਼੍ਰੀਲੰਕਾ, ਹੁਆਵੇਈ ਪਾਕਿਸਤਾਨ ਅਤੇ ਹੁਆਵੇਈ ਹਾਂਗਕਾਂਗ ਵਰਗੀਆਂ ਕੰਪਨੀਅ ਦੀ ਸਹਿਯੋਗੀ ਫਰਮਾਂ ਦੀ ਸੂਚੀ ਸ਼ਾਮਲ ਸੀ।