ਅਮਰੀਕੀ ਬਾਜ਼ਾਰ ਰਿਕਾਰਡ ਉੱਚਾਈ ''ਤੇ ਬੰਦ

10/12/2017 8:02:29 AM

ਨਵੀਂ ਦਿੱਲੀ—ਯੂ. ਐੱਸ. ਫੈਡ ਦੇ ਦਰਾਂ 'ਚ ਵਾਧੇ ਦੇ ਸੰਕੇਤ ਤੋਂ ਅਮਰੀਕੀ ਬਾਜ਼ਾਰ ਰਿਕਾਰਡ ਉੱਚਾਈ 'ਤੇ ਬੰਦ ਹੋਣ 'ਚ ਕਾਮਯਾਬ ਹੋਏ ਹਨ। ਉਮੀਦ ਤੋਂ ਵਧੀਆ ਨਿਤਜਿਆਂ ਨੇ ਵੀ ਅਮਰੀਕੀ ਬਾਜ਼ਾਰਾਂ 'ਚ ਜੋਸ਼ ਭਰਨ ਦਾ ਕੰਮ ਕੀਤਾ ਹੈ। ਬਲੈਕਰਾਕ ਅਤੇ ਡੈਲਟਾ ਏਅਰ ਦੇ ਉਮੀਦ ਤੋਂ ਵਧੀਆ ਨਤੀਜੇ ਆਏ ਹਨ। ਉਧਰ ਫੈਡਰਲ ਰਿਜ਼ਰਵ ਨੇ ਦਸੰਬਰ 'ਚ ਵਿਆਜ ਦਰਾਂ 'ਚ ਬਿਹਤਰੀ ਦੇ ਸੰਕੇਤ ਦਿੱਤੇ ਹਨ। ਯੂ. ਐੱਸ. ਫੈਡ ਨੇ ਮਿਨਟਸ ਜਾਰੀ ਕਰ ਰਿਹਾ ਕਿ ਮਜ਼ਬੂਤ ਅਰਥਵਿਵਸਥਾ ਨੂੰ ਦੇਖਦੇ ਹੋਏ ਇਕ ਵਾਰ ਫਿਰ ਦਰਾਂ ਵਧਾਈਆਂ ਜਾ ਸਕਦੀ ਹੈ। 
ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 42.2 ਅੰਕ ਭਾਵ 0.2 ਫੀਸਦੀ ਵਧ ਕੇ 22,879.2 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 16.3 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 6,603.5 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 4.6 ਅੰਕ ਭਾਵ 0.2 ਫੀਸਦੀ ਦੇ ਉਛਾਲ ਨਾਲ 2,555.25 ਦੇ ਪੱਧਰ 'ਤੇ ਬੰਦ ਹੋਇਆ ਹੈ।