ਸ਼ਹਿਰਾਂ ਤੇ ਕਸਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਪਰਵਾਸ ਕਾਰਨ ਵਧੀ ਸ਼ਹਿਰੀ ਗ਼ਰੀਬੀ!

07/25/2023 2:07:15 PM

ਨਵੀਂ ਦਿੱਲੀ - ਭਾਰਤ ਵਿੱਚ ਬਹੁਤ ਸਾਰੇ ਲੋਕ ਅਜਿਹੇ ਰਹਿ ਰਹੇ ਹਨ, ਜਿਹਨਾਂ ਨੂੰ ਗ਼ਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਕੁਝ ਅਜਿਹੇ ਸੂਬੇ ਵੀ ਹਨ, ਜਿਥੇ ਗ਼ਰੀਬੀ ਘੱਟ ਹੋ ਰਹੀ ਹੈ। ਸੂਤਰਾਂ ਅਨੁਸਾਰ ਨੀਤੀ ਆਯੋਗ ਵਲੋਂ ਪਿਛਲੇ ਹਫ਼ਤੇ ਬਹੁ-ਆਯਾਮੀ ਗ਼ਰੀਬੀ ਸੂਚਕਾਂਕ ਜਾਰੀ ਕੀਤਾ ਗਿਆ ਸੀ। ਇਸ ਦੇ ਅਨੁਸਾਰ 2015-16 ਅਤੇ 2019-21 ਦੇ ਵਿਚਕਾਰ ਦੇਸ਼ ਭਰ ਵਿੱਚ ਗ਼ਰੀਬੀ ਤੇਜ਼ੀ ਨਾਲ ਘੱਟ ਹੁੰਦੀ ਹੋਈ ਦਰਸਾਈ ਗਈ ਹੈ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਜਾਰੀ ਸੂਚਕਾਂਕ ਵਿੱਚ 10 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 24 ਜ਼ਿਲ੍ਹੇ ਅਜਿਹੇ ਹਨ, ਜਿਥੇ ਗ਼ਰੀਬੀ ਵਿੱਚ ਵਾਧਾ ਹੁੰਦਾ ਵਿਖਾਈ ਦਿੱਤਾ ਹੈ। ਜੋ ਸ਼ਹਿਰਾਂ ਵਿੱਚ ਪਰਵਾਸ ਕਰਨ ਦੇ ਕਾਰਨ ਹੋਇਆ ਹੈ। ਭਾਰਤ ਦੇ ਬਹੁਤ ਸਾਰੇ ਸ਼ਹਿਰ ਅਤੇ ਕਸਬੇ ਅਜਿਹੇ ਹਨ, ਜਿਥੇ ਲੋਕਾਂ ਦਾ ਆਉਣਾ ਲੱਗਾ ਰਹਿੰਦਾ ਹੈ। ਆਉਣ ਵਾਲੇ ਉਕਤ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣੀਆਂ ਪੈਂਦੀਆਂ ਹਨ, ਜੋ ਸਰਕਾਰ ਲਈ ਇੱਕ ਚੁਣੌਤੀ ਬਣ ਜਾਂਦੀ ਹੈ। ਇਸ ਲਈ ਸਾਨੂੰ ਸ਼ਹਿਰੀ ਗ਼ਰੀਬੀ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਵੱਲ ਨੀਤੀ ਨਿਰਮਾਤਾਵਾਂ ਦਾ ਲਗਭਗ ਕੋਈ ਧਿਆਨ ਨਹੀਂ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਦਿੱਲੀ ਦੇ ਪੰਜ ਜ਼ਿਲ੍ਹਿਆਂ (ਕੇਂਦਰੀ, ਉੱਤਰੀ, ਪੱਛਮੀ, ਦੱਖਣ ਪੱਛਮੀ ਅਤੇ ਨਵੀਂ ਦਿੱਲੀ) ਵਿੱਚ ਬਹੁ-ਆਯਾਮੀ ਗ਼ਰੀਬੀ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਪੰਜ ਜ਼ਿਲ੍ਹਿਆਂ (ਬਠਿੰਡਾ, ਫਰੀਦਕੋਟ, ਜਲੰਧਰ, ਲੁਧਿਆਣਾ, ਰੂਪਨਗਰ), ਕੇਰਲਾ ਦੇ ਚਾਰ ਜ਼ਿਲ੍ਹਿਆਂ (ਕਾਸਰਗੋਡ, ਕੋਟਾਯਮ, ਕੋਝੀਕੋਡ, ਪਲੱਕੜ) ਅਤੇ ਹਰਿਆਣਾ (ਅੰਬਾਲਾ, ਯਮੁਨਾਨਗਰ), ਤਾਮਿਲਨਾਡੂ (ਚੇਨਈ, ਡਿੰਡੀਗੁਲ) ਅਤੇ ਸਿੱਕਮ (ਮਚਿਗਾਂਗ) ਵਿੱਚ ਵੀ ਗ਼ਰੀਬੀ ਵੱਧਦੀ ਹੋਈ ਵਿਖਾਈ ਦਿੱਤੀ ਹੈ। ਅਰੁਣਾਚਲ ਪ੍ਰਦੇਸ਼, ਮੇਘਾਲਿਆ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਇੱਕ-ਇੱਕ ਜ਼ਿਲ੍ਹੇ ਵਿੱਚ ਉਸ ਸਮੇਂ ਗ਼ਰੀਬੀ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  

rajwinder kaur

This news is Content Editor rajwinder kaur