ਖ਼ੁਸ਼ਖ਼ਬਰੀ : ਇਨ੍ਹਾਂ 3 ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਸਸਤਾ ਹੋਇਆ ਲੋਨ

09/11/2020 9:30:31 AM

ਨਵੀਂ ਦਿੱਲੀ : ਸਰਕਾਰੀ ਬੈਂਕ ਯੂਨੀਅਨ ਬੈਂਕ ਆਫ ਇੰਡੀਆ, ਯੂਕੋ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਆਪਣੇ ਗਾਹਕਾਂ ਨੂੰ ਤੋਹਫ਼ਾ ਦਿੱਤਾ ਹੈ। ਬੈਂਕ ਦੀਆਂ ਨਵੀਂ ਵਿਆਜ ਦਰਾਂ ਅੱਜ ਤੋਂ ਲਾਗੂ ਹੋ ਰਹੀਆਂ ਹਨ।

ਯੂਨੀਅਨ ਬੈਂਕ ਆਫ ਇੰਡੀਆ
ਯੂਨੀਅਨ ਬੈਂਕ ਆਫ ਇੰਡੀਆ ਨੇ ਪ੍ਰਮੁੱਖ ਲੋਨ ਵਿਆਜ ਦਰਾਂ ਵਿਚ 0.05 ਫ਼ੀਸਦੀ ਦੀ ਕਟੌਤੀ ਕੀਤੀ ਹੈ। ਨਵੀਂਆਂ ਦਰਾਂ ਸ਼ੁੱਕਰਵਾਰ ਤੋਂ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਬੈਂਕ ਮੁਤਾਬਕ ਇਕ ਸਾਲ ਦੀ ਮਿਆਦ ਵਾਲੇ ਕਰਜ਼ੇ 'ਤੇ ਐੱਮ.ਸੀ.ਐੱਲ.ਆਰ. 7.25 ਫ਼ੀਸਦੀ ਘਟਾ ਕੇ 7.20 ਫ਼ੀਸਦੀ ਕਰ ਦਿੱਤਾ ਹੈ। ਇਸੇ ਤਰ੍ਹਾਂ ਇਕ ਦਿਨ ਅਤੇ ਇਕ ਮਹੀਨੇ ਦੀ ਮਿਆਦ ਦੇ ਲੋਨ ਵਿਚ ਕਟੌਤੀ ਦੇ ਬਾਅਦ ਵਿਆਜ ਦਰ 6.75 ਫ਼ੀਸਦੀ ਹੋ ਗਈ ਹੈ।

ਇੰਡੀਅਨ ਓਵਰਸੀਜ਼ ਬੈਂਕ
ਇਕ ਹੋਰ ਸਰਕਾਰੀ ਬੈਂਕ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਐੱਮ.ਸੀ.ਐੱਲ.ਆਰ. ਵਿਚ 0.10 ਫ਼ੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਨੇ ਇਕ ਸਾਲ ਦੀ ਮਿਆਦ ਵਾਲੇ ਲੋਨ 'ਤੇ ਵਿਆਜ ਦਰ 7.65 ਫ਼ੀਸਦੀ ਘਟਾ ਕੇ 7.55 ਫ਼ੀਸਦੀ ਕਰ ਦਿੱਤੀ ਹੈ। ਇਹ ਦਰ੍ਹਾਂ ਵੀਰਵਾਰ ਤੋਂ ਲਾਗੂ ਹੋ ਗਈਆਂ ਹਨ ।

ਯੂਕੋ ਬੈਂਕ
ਯੂਕੋ ਬੈਂਕ ਨੇ ਐੱਮ.ਸੀ.ਐੱਲ.ਆਰ. ਵਿਚ ਵਿਆਜ ਦਰਾਂ 0.05 ਫ਼ੀਸਦੀ ਕਰ ਦਿੱਤੀਆਂ ਹਨ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਤੋਂ ਬਾਅਦ ਇਕ ਸਾਲ ਦੀ ਮਿਆਦ ਵਾਲੇ ਲੋਨ 'ਤੇ ਦਰਾਂ 7.40 ਫ਼ੀਸਦੀ ਤੋਂ ਘੱਟ ਕੇ 7.35 ਫ਼ੀਸਦੀ 'ਤੇ ਆ ਗਈਆਂ ਹਨ। ਇਹ ਕਟੌਤੀ ਹੋਰ ਸਾਰੇ ਮਿਆਦ ਦੇ ਲੋਨ 'ਤੇ ਵੀ ਸਮਾਨ ਰੂਪ ਨਾਲ ਲਾਗੂ ਹੋਣਗੀਆਂ।

cherry

This news is Content Editor cherry