ਦੇਸ਼ ’ਚ ਗ੍ਰੈਜੂਏਟਾਂ ਵਿਚਾਲੇ ਬੇਰੋਜ਼ਗਾਰੀ ਦਰ ਘਟ ਕੇ 13.4 ਫ਼ੀਸਦੀ ’ਤੇ ਪਹੁੰਚੀ, ਚੰਡੀਗੜ੍ਹ ਰਿਹਾ ਅੱਵਲ

12/18/2023 10:35:17 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ’ਚ ਰੋਜ਼ਗਾਰ ਸਬੰਧੀ ਵੱਡੀ ਤੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਇਕ ਸਰਕਾਰੀ ਸਰਵੇ ਮੁਤਾਬਕ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚਾਲੇ ਬੇਰੋਜ਼ਗਾਰੀ ਦਰ ਘੱਟ ਹੋਈ ਹੈ। ਸਰਵੇ ਮੁਤਾਬਕ 15 ਸਾਲ ਅਤੇ ਉਸ ਤੋਂ ਵੱਧ ਉਮਰ ਵਰਗ ਦੇ ਗ੍ਰੈਜੂਏਟਾਂ ਵਿਚ ਬੇਰੋਜ਼ਗਾਰੀ ਦਰ 2022-23 ’ਚ ਘਟ ਕੇ 13.4 ਫ਼ੀਸਦੀ ਹੋ ਗਈ ਹੈ, ਜੋ ਇਕ ਸਾਲ ਪਹਿਲਾਂ 14.9 ਫ਼ੀਸਦੀ ਸੀ। ਮਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਲੋਂ ਕੀਤੇ ਗਏ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਮੁਤਾਬਕ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਗ੍ਰੈਜੂਏਟਾਂ ਵਿਚ ਸਾਲ 2022-23 ਦੌਰਾਨ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਚੰਡੀਗੜ੍ਹ ’ਚ 5.6 ਫ਼ੀਸਦੀ ਰਹੀ। ਦੂਜੇ ਨੰਬਰ ’ਤੇ 5.7 ਫ਼ੀਸਦੀ ਦੇ ਨਾਲ ਦਿੱਲੀ ਦਾ ਨੰਬਰ ਰਿਹਾ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਅੰਡੇਮਾਨ ਤੇ ਨਿਕੋਬਾਰ ’ਚ ਸਭ ਤੋਂ ਵੱਧ ਬੇਰੋਜ਼ਗਾਰੀ ਦਰ
ਸਰਵੇਖਣ ਦੇ ਅੰਕੜਿਆਂ ਮੁਤਾਬਕ 2022-23 ’ਚ ਸਭ ਤੋਂ ਉੱਚੀ ਬੇਰੋਜ਼ਗਾਰੀ ਦਰ (33 ਫ਼ੀਸਦੀ) ਅੰਡੇਮਾਨ ਤੇ ਨਿਕੋਬਾਰ ਟਾਪੂ ’ਚ ਰਹੀ। ਇਸ ਤੋਂ ਬਾਅਦ ਲੱਦਾਖ ਤੇ ਆਂਧਰਾ ਪ੍ਰਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਕ੍ਰਮਵਾਰ 26.5 ਫ਼ੀਸਦੀ ਤੇ 24 ਫ਼ੀਸਦੀ ਦਰਜ ਕੀਤੀ ਗਈ। ਇਨ੍ਹਾਂ ਨਾਲੋਂ ਵੱਡੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ’ਚ ਬੇਰੋਜ਼ਗਾਰੀ ਦਰ 23.1 ਫ਼ੀਸਦੀ ਅਤੇ ਓਡਿਸ਼ਾ ’ਚ 21.9 ਫ਼ੀਸਦੀ ਰਹੀ ਹੈ। ਸਰਵੇਖਣ ਵਿਚ ਬੇਰੋਜ਼ਗਾਰੀ ਜਾਂ ਬੇਰੋਜ਼ਗਾਰੀ ਦਰ ਨੂੰ ਲੇਬਰ ਫੋਰਸ ’ਚ ਬੇਰੋਜ਼ਗਾਰ ਵਿਅਕਤੀਆਂ ਫ਼ੀਸਦੀ ਦੇ ਰੂਪ ’ਚ ਪਰਿਭਾਸ਼ਤ ਕੀਤਾਗਿਆ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਐੱਨ. ਐੱਸ. ਐੱਸ. ਓ. ਨੇ ਜਾਰੀ ਕੀਤੀ 6ਵੀਂ ਸਾਲਾਨਾ ਰਿਪੋਰਟ
ਭਾਰਤ ਸਰਕਾਰ ਨੇ ਦੇਸ਼ ਵਿਚ ਲੇਬਰ ਫੋਰਸ ਦੀ ਅਹਿਮੀਅਤ ਨੂੰ ਵੇਖਦਿਆਂ ਨੈਸ਼ਨਲ ਸੈਂਪਲ ਸਰਵੇ ਆਫਿਸ (ਐੱਨ. ਐੱਸ. ਐੱਸ. ਓ.) ਦੇ ਮਾਧਿਅਮ ਰਾਹੀਂ ਅਪ੍ਰੈਲ, 2017 ਤੋਂ ਅੰਕੜੇ ਜੁਟਾਉਣੇ ਸ਼ੁਰੂ ਕੀਤੇ ਸਨ। ਇਹ ਸਬੰਧਤ ਅੰਕੜੇ ਜੁਲਾਈ, 2022 ਤੋਂ ਜੂਨ, 2023 ਦੇ ਵਿਚਕਾਰ ਦੇ ਹਨ ਅਤੇ ਐੱਨ. ਐੱਸ. ਐੱਸ. ਓ. ਦੀ 6ਵੀਂ ਰਿਪੋਰਟ ਹੈ। ਇਸ ਤੋਂ ਪਹਿਲਾਂ ਜੁਲਾਈ 2017-ਜੂਨ 2018, ਜੁਲਾਈ 2018-ਜੂਨ 2019, ਜੁਲਾਈ 2019-ਜੂਨ 2020, ਜੁਲਾਈ 2020-ਜੂਨ 2021 ਅਤੇ ਜੁਲਾਈ 2021-ਜੂਨ 2022 ਦੌਰਾਨ ਪੀ. ਐੱਲ. ਐੱਫ. ਐੱਸ. ’ਚ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ 5 ਸਾਲਾਨਾ ਰਿਪੋਰਟਾਂ ਜਾਰੀ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਦੇਸ਼ ਵਿਚ ਪਿਛਲੇ 6 ਸਾਲਾਂ ’ਚ ਸਭ ਤੋਂ ਘੱਟ ਹੈ ਬੇਰੋਜ਼ਗਾਰੀ ਦਰ
ਪੀ. ਐੱਲ. ਐੱਫ. ਐੱਸ. ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਮ ਸਥਿਤੀ ’ਚ ਬੇਰੋਜ਼ਗਾਰੀ ਦਰ 2022-23 ’ਚ ਘਟ ਕੇ 3.2 ਫ਼ੀਸਦੀ ਰਹਿ ਗਈ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਬੇਰੋਜ਼ਗਾਰੀ ਦਰ 2020-21 ’ਚ 4.2 ਫ਼ੀਸਦੀ, 2019-20 ’ਚ 4.8 ਫ਼ੀਸਦੀ, 2018-19 ’ਚ 5.8 ਫੀਸਦੀ ਅਤੇ 2017-18 ’ਚ 6 ਫ਼ੀਸਦੀ ਰਿਕਾਰਡ ਕੀਤੀ ਗਈ ਸੀ। ਇਹ ਭਾਰਤ ਵਿਚ ਆਮ ਸਥਿਤੀ ’ਚ ਪਿਛਲੇ 6 ਸਾਲਾਂ ’ਚ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਕੇਂਦਰ ਸਰਕਾਰ ਦੇ ਕਈ ਵਿਭਾਗਾਂ ’ਚ 9.79 ਲੱਖ ਤੋਂ ਵੱਧ ਅਹੁਦੇ ਖਾਲੀ
ਦੇਸ਼ ਵਿਚ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ। ਦਸੰਬਰ 2022 ’ਚ ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਦੱਸਿਆ ਸੀ ਕਿ ਵੱਖ-ਵੱਖ ਵਿਭਾਗਾਂ ਵਿਚ 9.79 ਲੱਖ ਤੋਂ ਵੱਧ ਅਹੁਦੇ ਖਾਲੀ ਹਨ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਸਰਕਾਰ ਵਲੋਂ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਕੇ ਖਾਲੀ ਅਹੁਦੇ ਸਮੇਂ ’ਤੇ ਭਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਵਲੋਂ ਰੋਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਸਾਰਥਕ ਮੌਕੇ ਮੁਹੱਈਆ ਕਰਾਏ ਜਾਣਗੇ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur