ਯੂਕ੍ਰੇਨ ਤੇ ਰੂਸ ਦੀ ਜੰਗ ਕਾਰਨ ਮਹਿੰਗੇ ਹੋ ਸਕਦੇ ਹਨ ਸਮਾਰਟਫੋਨ

02/25/2022 3:48:38 PM

ਗੈਜੇਟ ਡੈਸਕ– ਰੂਸ ਇਨ੍ਹੀਂ ਦਿਨੀਂ ਯੂਕ੍ਰੇਨ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਉੱਥੇ ਹੀ ਯੂਕ੍ਰੇਨ ਵੀ ਪਿੱਛੇ ਹਟਨ ਦਾ ਨਾਂ ਨਹੀਂ ਲੈ ਰਿਹਾ। ਇਸ ਜੰਗ ਦਾ ਅਸਰ ਬਾਕੀ ਦੇਸ਼ਾਂ ’ਤੇ ਵੀ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਚਿੱਪ ਦੀ ਘਾਟ ਦਾ ਸਾਹਮਣਾ ਕਰ ਰਹੀ ਇੰਡਸਟਰੀ ’ਤੇ ਕਾਫੀ ਬੁਰਾ ਅਸਰ ਵੇਖਣ ਨੂੰ ਮਿਲੇਗਾ ਅਤੇ ਇਸੇ ਕਾਰਨ ਸਮਾਰਟਫੋਨ ਵੀ ਮਹਿੰਗੇ ਹੋ ਸਕਦੇ ਹਨ। 

ਰਿਸਰਚ ਫਰਮ Techcet ਮੁਤਾਬਕ, ਯੂਕ੍ਰੇਨ ਨਿਓਨ ਗੈਸ ਦਾ ਵੱਡਾ ਪ੍ਰੋਡਿਊਸਰ ਹੈ ਅਤੇ ਇਸਦਾ ਇਸਤੇਮਾਲ ਚਿੱਪ ਬਣਾਉਣ ’ਚ ਵਰਤੀ ਜਾਣ ਵਾਲੀ ਲੇਜ਼ਰ ਲਈ ਕੀਤੀ ਜਾਂਦੀ ਹੈ। ਨਿਊਜ਼ ਏਜੰਸੀ ਰਾਇਟਰਸ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਪੈਲੇਡੀਅਮ ਦਾ 35 ਫੀਸਦੀ ਦਾ ਸੋਰਸ ਰੂਸ ਹੀ ਹੈ। ਇਸ ਰੇਅਰ ਮੈਟਲ ਦੀ ਵਰਤੋਂ ਵੀ ਸੈਮੀਕੰਡਕਟਰ ਬਣਾਉਣ ਲਈ ਕੀਤੀ ਜਾਂਦੀ ਹੈ। 

ਇਨ੍ਹਾਂ ਦੋਵਾਂ ਵਿਚਕਾਰ ਤਣਾਅ ਦੇ ਚਲਦੇ ਇਨ੍ਹਾਂ ਐਲੀਮੈਂਟਸ ਦਾ ਐਕਸਪੋਰਟ ਘੱਟ ਹੋਵੇਗਾ ਅਤੇ ਇਸ ਨਾਲ ਇੰਟੈਲ ਵਰਗੀਆਂ ਕੰਪਨੀਆਂ ਪ੍ਰਭਾਵਿਤ ਹੋ ਜਾਣਗੀਆਂ, ਜੋ 50 ਫੀਸਦੀ ਨਿਓਨ ਪੂਰਬੀ ਯੂਰਬ ਤੋਂ ਲੈਂਦੀਆਂ ਹਨ। ਅਮਰੀਕਾ ਨੇ ਜੋ ਰੂਸ ’ਤੇ ਪਾਬੰਦੀਆਂਲਗਾਉਣ ਦੀ ਗੱਲ ਕਹੀ ਹੈ, ਉਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਾਈਕ੍ਰੋਚਿੱਪਸ ਦੀ ਸਪਲਾਈ ਨੂੰ ਰੂਸ ਤੋਂ ਬੰਦ ਕਰ ਦਿੱਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਕ-ਦੋ ਹਫਤਿਆਂ ਤਕ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਇਸ ਸਮੱਸਿਆ ਦਾ ਸਹਾਮਣਾ ਕਰ ਸਕਦੀਆਂ ਹਨ ਪਰ ਜ਼ਿਆਦਾ ਦਿਨਾਂ ਤਕ ਜੇਕਰ ਸਪਲਾਈ ਠੱਪ ਰਹਿੰਦੀ ਹੈ ਤਾਂ ਇਸਦਾ ਅਸਰ ਵੇਖਣ ਨੂੰ ਮਿਲੇਗਾ। ਇਸ ਨਾਲ ਸੈਮੀਕੰਡਕਟਰ ਦੀ ਪ੍ਰੋਡਕਸ਼ਨ ਪ੍ਰਭਾਵਿਤ ਹੋ ਜਾਵੇਗੀ ਅਤੇ ਇਸਦੇ ਨਾਲ ਹੀ ਮਾਈਕ੍ਰੋਚਿੱਪ ਵਾਲੇ ਪ੍ਰੋਡਕਟਸ ਜਿਵੇਂ- ਸਮਾਰਟਫੋਨ, ਕਾਰਾਂ ਆਦਿ ਮਹਿੰਗੇ ਹੋ ਜਾਣਗੇ। 

Rakesh

This news is Content Editor Rakesh