UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ

08/24/2023 5:41:45 PM

ਨਵੀਂ ਦਿੱਲੀ - ਬ੍ਰਿਟੇਨ ਦੀਆਂ ਨਿੱਜੀ ਖੇਤਰ ਦੀਆਂ ਫਰਮਾਂ ਨੂੰ ਉੱਚ ਵਿਆਜ ਦਰਾਂ ਕਾਰਨ ਪਿਛਲੇ ਸੱਤ ਮਹੀਨਿਆਂ ਦਰਮਿਆਨ ਪਹਿਲੀ ਵਾਰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਐਸਪੀ ਗਲੋਬਲ ਮੁਤਾਬਕ ਸੰਯੁਕਤ ਖਰੀਦ ਪ੍ਰਬੰਧਕ ਸੂਚਕਾਂਕ ਅਗਸਤ ਵਿਚ 50.8 ਦੇ ਸਕੋਰ ਤੋਂ 47.9 ਤੱਕ ਖਿਸਕ ਗਿਆ, ਜੋ ਕਿ ਪਿਛਲੇ 31 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ। ਗਿਰਾਵਟ ਦਾ ਇਹ ਪੈਮਾਨਾ ਅਰਥਸ਼ਾਸਤਰੀਆਂ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਉਨ੍ਹਾਂ ਨੇ ਘਾਟੇ ਦੀ ਇਸ ਗਤੀਵਿਧੀ ਬਾਰੇ ਇੱਕ ਮਾਮੂਲੀ ਗਿਰਾਵਟ ਦੀ ਉਮੀਦ ਕੀਤੀ ਸੀ।

ਬੁੱਧਵਾਰ ਨੂੰ ਜਾਰੀ ਕੀਤੇ ਗਏ ਯੂਰੋ ਖੇਤਰ ਲਈ PMI ਅੰਕੜਿਆਂ ਨੇ ਵੀ ਦਿਖਾਇਆ ਕਿ ਨਿੱਜੀ-ਸੈਕਟਰ ਦੀਆਂ ਗਤੀਵਿਧੀਆਂ ਵਿੱਚ ਸੰਕੁਚਨ ਤੇਜ਼ ਹੋ ਗਿਆ ਹੈ ਕਿਉਂਕਿ ਸੇਵਾਵਾਂ ਅਤੇ ਉਦਯੋਗਿਕ ਖੇਤਰ ਵਿੱਚ ਗਿਰਾਵਟ ਦਾ ਰੁਖ਼ ਦੇਖਣ ਨੂੰ ਮਿਲਿਆ।

ਬ੍ਰਿਟਿਸ਼ ਕੰਪਨੀਆਂ ਨੇ ਨਵੰਬਰ ਤੋਂ ਬਾਅਦ ਨਵੇਂ ਕਾਰੋਬਾਰ ਵਿੱਚ ਆਈ ਗਿਰਾਵਟ ਲਈ ਉਧਾਰ ਲਾਗਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਨਾਲ ਹੀ ਬੈਂਕ ਆਫ਼ ਇੰਗਲੈਂਡ ਮਹਿੰਗਾਈ ਨੂੰ ਕਾਬੂ ਕਰਨ ਲਈ ਸੰਘਰਸ਼ ਕਰ ਰਿਹਾ ਹੈ। S&P ਮੁਤਾਬਕ ਪਿਛਲੇ ਕੁਝ ਦਿਨਾਂ ਵਿਚ ਸੇਵਾਵਾਂ ਅਤੇ ਨਿਰਮਾਣ ਦੇ ਸੈਕਟਰ ਨੇ ਤੀਜੀ ਤਿਮਾਹੀ ਵਿੱਚ ਜੀਡੀਪੀ ਵਿੱਚ 0.2% ਦੀ ਗਿਰਾਵਟ ਦਰਜ ਕੀਤੀ।

ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਅਰਥਵਿਵਸਥਾ ਮੌਜੂਜਾ ਸਮੇਂ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਦੇਸ਼ ਵਿਚ ਮਹਿੰਗਾਈ ਲਗਾਤਾਰ ਵਧ ਰਹੀ ਹੈ, ਪਰ ਉਸ ਹਿਸਾਬ ਨਾਲ ਲੋਕਾਂ ਦੀਆਂ ਤਨਖਾਹਾਂ ਨਹੀਂ ਵਧ ਰਹੀਆਂ। ਰੋਜ਼ਾਨਾ ਇਸਤੇਮਾਲ ਦੀਆਂ ਵਸਤੂਆਂ ਦੀਆਂ ਵਧ ਕੀਮਤਾਂ ਕਾਰਨ ਦੇਸ਼ ਅਤੇ ਉਥੇ ਰਹਿ ਰਹੇ ਭਾਰਤੀਆਂ ਸਮੇਤ ਹੋਰ ਵਿਦੇਸ਼ੀ ਲੋਕਾਂ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ :  ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ

ਬੈਂਕ ਆਫ ਇੰਗਲੈਂਡ ਦਾ ਅੰਦਾਜ਼ਾ ਹੈ ਕਿ ਯੂਕੇ ਇਸ ਸਾਲ ਮੰਦੀ ਵਿੱਚ ਜਾ ਸਕਦਾ ਹੈ। ਹਾਲਾਂਕਿ, ਮੰਦੀ ਦਾ ਇਹ ਪੜਾਅ ਛੋਟਾ ਹੋ ਸਕਦਾ ਅਤੇ ਉਹੋ ਜਿਹਾ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਖਦਸ਼ਾ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ।

ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਕੋਰੋਨਾ ਮਹਾਂਮਾਰੀ, ਰੂਸ-ਯੂਕਰੇਨ ਯੁੱਧ ਅਤੇ ਵਧਦੀ ਊਰਜਾ ਅਤੇ ਭੋਜਨ ਦੀਆਂ ਕੀਮਤਾਂ ਨੇ ਯੂਕੇ ਦੀ ਆਰਥਿਕਤਾ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ।

ਬਲੂਮਬਰਗ ਅਰਥ ਸ਼ਾਸਤਰ ਮੁਤਾਬਕ “ਕੰਪੋਜ਼ਿਟ ਪੀਐਮਆਈ ਦਾ 50 ਤੋਂ ਹੇਠਾਂ ਡਿੱਗਣਾ ਯੂਕੇ ਦੀ ਆਰਥਿਕਤਾ ਵਿੱਚ ਗਿਰਾਵਟ ਦਿਖਾ ਰਿਹਾ ਹੈ। ਅਰਥਵਿਵਸਥਾ ਇੱਕ ਹਲਕੀ ਮੰਦੀ ਵੱਲ ਜਾ ਰਹੀ ਹੈ, ਹਾਲਾਂਕਿ ਅਸੀਂ ਅਜੇ ਵੀ ਇਹ ਉਮੀਦ ਕਰਦੇ ਹਾਂ ਕਿ ਇਹ ਤੀਜੀ ਤਿਮਾਹੀ ਵਿੱਚ ਵਿਕਾਸ ਦਰ ਨੂੰ ਵਧਾਏਗਾ।

ਪੌਂਡ ਡਾਲਰ ਦੇ ਮੁਕਾਬਲੇ 0.4% ਡਿੱਗ ਕੇ 1.2681 'ਤੇ ਆ ਗਿਆ। ਬ੍ਰਿਟੇਨ ਵਿੱਚ ਵਧ ਰਹੀ ਆਰਥਿਕ ਮੰਦੀ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 'ਤੇ ਦਬਾਅ ਵਧਾ ਦਿੱਤਾ ਹੈ। ਜਿਸ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਸਮੇਂ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :  ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur