UIDAI ਨੇ ਪ੍ਰਾਈਵੇਟ ਪੇਮੈਂਟਸ ਕੰਪਨੀਆਂ ਨੂੰ ਆਧਾਰ ਈ-ਕੇ. ਵਾਈ. ਸੀ. ਬੰਦ ਕਰਨ ਦਾ ਭੇਜਿਆ ਨੋਟਿਸ

10/17/2018 11:12:12 PM

ਬੇਂਗਲੂਰ-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ  ਇੰਡੀਆ  (ਯੂ. ਆਈ. ਡੀ. ਏ. ਆਈ.)  ਨੇ ਸਾਰੀਅਾਂ ਪੇਮੈਂਟਸ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ,  ਜਿਸ ’ਚ ਆਧਾਰ ਆਧਾਰਿਤ ਸੇਵਾਵਾਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ।  
 ਸੁਪਰੀਮ ਕੋਰਟ ਨੇ ਹਾਲ ਹੀ ’ਚ ਪ੍ਰਾਈਵੇਟ ਕੰਪਨੀਆਂ  ਦੇ ਬਾਇਓਮੀਟ੍ਰਿਕ ਵੈਰੀਫਿਕੇਸ਼ਨ ’ਤੇ ਰੋਕ ਲਾਈ ਸੀ।  ਇਸ ਤੋਂ ਬਾਅਦ ਯੂ. ਆਈ. ਡੀ. ਏ. ਆਈ.  ਵੱਲੋਂ ਸ਼ਾਇਦ ਇਹ ਪਹਿਲੀ ਵੱਡੀ ਕਾਰਵਾਈ ਹੈ।  ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਗਭਗ ਸਾਰੇ ਪ੍ਰਮੁੱਖ ਪ੍ਰਾਈਵੇਟ ਨਾਨ-ਬੈਂਕਿੰਗ ਪੇਮੈਂਟਸ ਕੰਪਨੀਆਂ ਨੂੰ ਯੂ. ਆਈ. ਡੀ. ਏ. ਆਈ.  ਤੋਂ ਪਿਛਲੇ ਹਫਤੇ ਨੋਟਿਸ ਮਿਲੇ ਹਨ। 

ਯੂ. ਆਈ. ਡੀ. ਏ. ਆਈ.   ਦੇ ਦਿੱਲੀ ਹੈੱਡ ਕੁਅਾਰਟਰ ਤੋਂ ਭੇਜੇ ਗਏ ਇਸ ਨੋਟਿਸ ’ਚ ਲਿਖਿਆ ਹੈ,  ਹਾਲਾਂਕਿ ਤੁਹਾਡਾ ਆਰਗੇਨਾਈਜ਼ੇਸ਼ਨ ਹੁਣ ਆਧਾਰ ਬੇਸਡ ਆਈਡੈਂਟੀਫਿਕੇਸ਼ਨ ਸੇਵਾਵਾਂ ਦਾ ਇਸਤੇਮਾਲ ਨਹੀਂ ਕਰ ਸਕਦਾ,  ਅਜਿਹੇ ’ਚ ਜੇਕਰ ਤੁਸੀਂ ਪਹਿਲਾਂ ਤੋਂ ਇਨ੍ਹਾਂ ਸੇਵਾਵਾਂ ਨੂੰ ਬੰਦ ਨਾ ਕੀਤਾ ਹੋਵੇ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ।’’ ਬਾਇਓਮੀਟ੍ਰਿਕ ਡਾਟਾ ਬੇਸਡ ਮੈਨੇਜ ਕਰਨ ਵਾਲੀ ਯੂ. ਆਈ. ਡੀ. ਆਈ.  ਨੇ ਕਿਹਾ ਕਿ ਸਾਰੀਅਾਂ ਕੰਪਨੀਆਂ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਬੰਦ ਕਰਨ ਦੀ ਪੁਸ਼ਟੀ ਦੀ ਉਮੀਦ ਹੈ।  ਯੂ. ਆਈ. ਡੀ. ਏ. ਆਈ.  ਨੇ ਕੰਪਨੀਆਂ ਨੂੰ ਸਿਰਫ  ਆਧਾਰ ਦਾ ਇਸਤੇਮਾਲ ਬੰਦ ਕਰਨ ਦਾ ਹੀ ਨਿਰਦੇਸ਼ ਨਹੀਂ ਦਿੱਤਾ ਹੈ,  ਸਗੋਂ ਉਨ੍ਹਾਂ ਨੂੰ ਕਸਟਮਰ  ਵੱਲੋਂ ਆਧਾਰ ਡੀਲਿੰਕ ਕਰਨ ਦੀ ਮੰਗ ਵੀ ਪੂਰੀ ਕਰਨ ਨੂੰ ਕਿਹਾ ਹੈ। 

ਗੁਰੂਗ੍ਰਾਮ ਆਧਾਰਿਤ ਡਿਜੀਟਲ ਪੇਮੈਂਟਸ ਕੰਪਨੀ ਆਕਸੀਜਨ ਸਰਵਿਸਿਜ਼  ਦੇ ਜੁਅਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕੁਲਕਰਣੀ ਨੇ ਕਿਹਾ,‘‘ਅਸੀਂ ਹੁਣ ਡਿਜੀਟਲ  ਕੇ. ਵਾਈ. ਸੀ.   (ਨੋ ਯੂਅਰ ਕਸਟਮਰ)  ਲਈ ਬਦਲਵੀਅਾਂ ਤਰੀਕਾਂ ਦੀ ਭਾਲ ’ਚ ਹਾਂ।  ਅਸੀਂ ਰੈਗੂਲੇਟਰੀ ਵੱਲੋਂ ਵੀ ਇਸ ’ਤੇ ਰਾਏ ਲੈ ਰਹੇ ਹਾਂ।  ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕਿਊ. ਆਰ.  ਕੋਡਸ ਨਾਲ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ।’’ ਆਧਾਰ ਕਾਰਡ ’ਤੇ ਇਕ ਕਿਊ. ਆਰ.  ਕੋਡ ਹੁੰਦਾ ਹੈ,  ਜਿਸ ’ਚ ਕਾਰਡ ਹੋਲਡਰ ਦਾ ਨਾਂ,  ਪਤਾ ਅਤੇ ਫੋਟੋਗ੍ਰਾਫ  ਹੁੰਦਾ ਹੈ।  ਇਸ ਨੂੰ ਆਨਲਾਈਨ ਅਤੇ ਆਫਲਾਈਨ ਸਕੈਨ ਕਰ ਕੇ ਵੈਰੀਫਿਕੇਸ਼ਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।  ਮੁੰਬਈ ਦੀ ਇਕ ਰੇਮਿਟੈਂਸ ਕੰਪਨੀ ਪੇਪਵਾਇੰਟ  ਦੇ ਮੈਨੇਜਿੰਗ ਡਾਇਰੈਕਟਰ ਕੇਤਨ ਦੋਸ਼ੀ ਨੇ ਦੱਸਿਆ ਕਿ ਫੈਸਟਿਵ ਸੀਜ਼ਨ ’ਚ ਲੋਕ ਜ਼ਿਆਦਾ ਪੈਸੇ ਭੇਜਦੇ ਹਨ।  ਹਾਲਾਂਕਿ ਇਸ ਸਾਲ ਡਿਜੀਟਲ ਪੇਮੈਂਟਸ ਇੰਡਸਟਰੀ ਨੂੰ ਵੱਡਾ ਝਟਕਾ ਲੱਗੇਗਾ।