ਕੋਰੋਨਾ ਦਾ ਸਾਈਡ ਇਫੈਕਟ : ਉਬੇਰ 3000 ਹੋਰ ਕਰਮਚਾਰੀਆਂ ਦੀ ਕਰੇਗੀ ਛਾਂਟੀ

05/19/2020 12:38:19 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਲਈ ਮੁਸੀਬਤ ਬਣ ਚੁੱਕਾ ਹੈ। ਲੱਖਾਂ ਲੋਕਾਂ ਦੀਆਂ ਨੌਕਰੀਆਂ ਖਤਰੇ ਵਿਚ ਆ ਚੁੱਕੀਆਂ ਹਨ। ਐਪ ਆਧਾਰਿਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਉਬੇਰ ਨੇ ਗਲੋਬਲ ਪੱਧਰ 'ਤੇ 3000 ਹੋਰ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਉਬੇਰ ਦੇ ਸੀ.ਈ.ਓ. ਦਾਰਾ ਖੋਸਰੋਸ਼ਾਹੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਇਹ ਫੈਸਲਾ ਕਾਫੀ ਕਠਿਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਕੁੱਝ ਨਾਨ-ਕੋਰ ਪ੍ਰਾਜੈਕਟਸ ਵਿਚ ਨਿਵੇਸ਼ ਵੀ ਘਟਾਏਗੀ।

ਪਹਿਲਾਂ ਹੀ ਕੱਢੇ ਜਾ ਚੁੱਕੇ ਹਨ 3700 ਕਰਮਚਾਰੀ
ਇਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ ਵਿਚ ਵੀ ਉਬੇਰ ਆਪਣੇ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ। ਇਸ ਦੇ ਨਾਲ ਹੀ ਕੰਪਨੀ ਹੁਣ ਤੱਕ 25 ਫੀਸਦੀ ਸਟਾਫ ਨੂੰ ਘੱਟ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਗਲੋਬਲ ਪੱਧਰ 'ਤੇ 45 ਦਫਤਰਾਂ ਨੂੰ ਬੰਦ ਕਰ ਦਿੱਤਾ ਹੈ। ਇਸ ਵਿਚ ਸੈਨ ਫਰਾਂਸਿਸਕੋ ਦਾ ਪਿਅਰ 70 ਆਫਿਸ ਵੀ ਸ਼ਾਮਲ ਹੈ। ਇਸ ਆਫਿਸ ਵਿਚ ਸੈਲਫ ਡਰਾਈਵਿੰਗ ਕੋਰਸ ਸਮੇਤ ਕਈ ਤਰ੍ਹਾਂ ਦੇ ਪ੍ਰਯੋਗਾਤਮਕ ਪ੍ਰਾਜੈਕਟ ਦੀ ਜ਼ਿੰਮਦਾਰੀ ਸੀ। ਕੰਪਨੀ ਅਗਲੇ 12 ਮਹੀਨੇ ਵਿਚ ਏਸ਼ੀਆ ਪੈਸੀਫਿਕ ਦੇ ਹੈਡਕੁਆਰਟਰ ਨੂੰ ਸਿੰਗਾਪੁਰ ਤੋਂ ਹਟਾ ਕੇ ਕਿਤੇ ਹੋਰ ਸ਼ਿਫਟ ਕਰੇਗੀ। ਏਸ਼ੀਆ ਪੈਸੀਫਿਕ ਦਾ ਹੈਡਕੁਆਰਟਰ ਅਜਿਹੇ ਬਾਜ਼ਾਰ ਵਿਚ ਹੋਵੇਗਾ, ਜਿੱਥੇ ਕੰਪਨੀ ਆਪਣੀਆਂ ਸੇਵਾਵਾਂ ਦਿੰਦੀ ਹੈ।

cherry

This news is Content Editor cherry