UAE ''ਚ 7 ਅਰਬ ਬੈਰਲ ਤੇਲ ਭੰਡਾਰ ਦਾ ਲੱਗਿਆ ਪਤਾ

11/05/2019 4:39:32 PM

ਆਬੂ ਧਾਬੀ—ਯੂਨਾਈਟਿਡ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ 'ਚ ਹਾਈਡ੍ਰੋਕਾਰਬਨ ਦੇ ਨਵੇਂ ਭੰਡਾਰ ਦਾ ਪਤਾ ਚੱਲਿਆ ਹੈ। ਖਲੀਜ਼ ਟਾਈਮਜ਼ ਮੁਤਾਬਕ ਇਥੇ ਕਰੀਬ 7 ਅਰਬ ਬੈਰਲ ਕੱਚਾ ਤੇਲ ਅਤੇ 58 ਟ੍ਰਿਲਿਅਨ ਕਿਊਬਿਕ ਫੁੱਟ ਗੈਸ ਦਾ ਭੰਡਾਰ ਲੁੱਕਿਆ ਹੈ। ਇਸ ਭੰਡਾਰ ਦੇ ਪਤਾ ਲੱਗਣ ਦੇ ਬਾਅਦ ਦੁਨੀਆ 'ਚ ਗੈਸ ਅਤੇ ਤੇਲ ਭੰਡਾਰ ਦੇ ਮਾਮਲੇ 'ਚ ਯੂ.ਏ.ਈ. ਛੇਵੇਂ ਪਾਇਦਾਨ 'ਤੇ ਪਹੁੰਚ ਗਿਆ।
ਦੇਸ਼ ਦਾ ਕੱਚਾ ਤੇਲ ਭੰਡਾਰ ਹੁਣ 105 ਅਰਬ ਬੈਰਲ
ਆਬੂ ਧਾਬੀ ਸੁਪਰੀਮ ਪੈਟਰੋਲੀਅਮ ਕਾਊਂਸਿਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਨਵੇਂ ਭੰਡਾਰ ਦੇ ਪਤਾ ਲੱਗਣ ਦੇ ਬਾਅਦ ਦੇਸ਼ ਦਾ ਕੱਚਾ ਤੇਲ ਭੰਡਾਰ ਹੁਣ 105 ਅਰਬ ਬੈਰਲ ਅਤੇ ਰਸਮੀ ਗੈਸ ਦਾ ਭੰਡਾਰ 273 ਟ੍ਰਿਲਿਅਨ ਕਿਊਬਿਕ ਫੁੱਟ ਹੋ ਗਿਆ ਹੈ।
ਓ.ਪੀ.ਈ.ਸੀ. ਦਾ ਤੀਜਾ ਸਭ ਤੋਂ ਵੱਡਾ ਉਤਪਾਦਨ ਯੂ.ਏ.ਈ.
ਵਰਤਮਾਨ 'ਚ ਯੂ.ਏ.ਈ ਓ.ਪੀ.ਈ.ਸੀ. (ਆਰਗੇਨਾਈਜੇਸ਼ਨ ਆਫ ਐਕਸਪੋਰਟਿੰਗ ਕੰਟਰੀਜ਼) ਦੇਸ਼ਾਂ 'ਚ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ ਅਤੇ ਰੋਜ਼ਾਨ 30 ਲੱਖ ਬੈਰਲ ਤੇਲ ਦਾ ਉਤਪਾਦਨ ਕਰਦਾ ਹੈ। ਇਸ ਨਾਲ ਜ਼ਿਆਦਾ ਤੇਲ ਦਾ ਉਤਪਾਦਨ ਸਾਊਦੀ ਅਰਬ ਅਤੇ ਇਰਾਕ ਕਰਦੇ ਹਨ। ਉਥੇ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਅਲ ਨਹਿਯਾਨ ਨੇ ਇਸ ਖੋਜ ਲਈ ਆਬੂ ਧਾਬੀ ਨੈਸ਼ਨਲ ਆਇਲ ਕੰਪਨੀਆਂ ਦੀਆਂ ਕੋਸ਼ਿਸ਼ ਦੀ ਸ਼ਲਾਘਾ ਕੀਤੀ।

Aarti dhillon

This news is Content Editor Aarti dhillon