ਮੋਟਰਸਾਈਕਲ ਤੇ ਸਕੂਟਰਾਂ ਦੀ ਵਿਕਰੀ 'ਚ ਇਸ ਸਾਲ ਰਹਿ ਸਕਦਾ ਹੈ ਮੰਦਾ

06/07/2020 7:25:42 PM

ਨਵੀਂ ਦਿੱਲੀ— ਮੋਟਰਸਾਈਕਲ ਤੇ ਸਕੂਟਰ ਕੰਪਨੀ ਹੋਂਡਾ ਨੂੰ ਇਸ ਵਿੱਤੀ ਸਾਲ 'ਚ ਦੋਪਹੀਆ ਵਾਹਨਾਂ ਦੀ ਵਿਕਰੀ 'ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਾ ਅਨੁਮਾਨ ਹੈ।

ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਮਹਮਾਰੀ ਕਾਰਨ ਲਾਕਡਾਊਨ ਲਾਗੂ ਹੋਣ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਵਿਕਰੀ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੀ ਹੈ।

ਹਾਲਾਂਕਿ, ਕੰਪਨੀ ਘਰੇਲੂ ਦੋਪਹੀਆ ਉਦਯੋਗ ਦੀ ਲੰਮੇ ਸਮੇਂ 'ਚ ਚੰਗੇ ਦਿਨਾਂ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਬਣੀ ਹੋਈ ਹੈ। ਇਕ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਹੁਣ ਲੋਕ ਜ਼ਿਆਦਾ ਸੁਰੱਖਿਅਤ ਰਹਿਣ ਤੇ ਕਿਸੇ ਹੋਰ ਦੇ ਸੰਪਰਕ ਤੋਂ ਦੂਰ ਰਹਿਣ ਲਈ ਦੋਪਹੀਆ ਵਾਹਨ ਖਰੀਦਣ ਦੀ ਸੋਚ ਰਹੇ ਹਨ।

ਮੋਟਰਸਾਈਕਲ ਤੇ ਸਕੂਟਰ ਕੰਪਨੀ ਹੋਂਡਾ ਦੇ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਨੇ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ, ''ਪਹਿਲੀ ਤਿਮਾਹੀ ਖਰਾਬ ਹੋ ਚੁੱਕੀ ਹੈ ਅਤੇ ਇਸ ਦੀ ਭਰਪਾਈ ਹੁਣ ਬਾਕੀ ਨੌ ਮਹੀਨਿਆਂ 'ਚ ਤੁਸੀਂ ਨਹੀਂ ਕਰ ਸਕਦੇ। ਇਹ ਵੀ ਤੱਥ ਹੈ ਕਿ ਵਾਹਨ ਉਦਯੋਗ ਪਹਿਲਾਂ ਤੋਂ ਸੁਸਤੀ ਦੀ ਲਪੇਟ 'ਚ ਸੀ ਅਤੇ ਕੋਵਿਡ-19 ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ।'' ਉਨ੍ਹਾਂ ਕਿਹਾ ਕਿ ਹਾਲਾਂਕਿ ਮਈ 'ਚ ਵਿਕਰੀ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਇਹ ਜ਼ੀਰੋ ਤੋਂ ਕੁਝ ਕਾਰੋਬਾਰ ਦੀ ਸ਼ੁਰੂਆਤ ਹੈ। ਗੁਲੇਰੀਆ ਨੇ ਕਿਹਾ, ''ਇਹ ਕਹਿਣਾ ਕਿ ਇਸ ਸਾਲ ਵਿਕਰੀ ਸਕਾਰਾਤਮਕ ਰਹਿਣ ਵਾਲੀ ਹੈ, ਇਹ ਸੰਭਵ ਨਹੀਂ ਹੈ। ਇਸ ਸਾਲ ਵਾਪਸੀ ਸੰਭਵ ਨਹੀਂ ਹੈ। ਵਿੱਤੀ ਸਾਲ 2020-21 'ਚ ਵਿਕਰੀ 'ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹਿਣ ਵਾਲੀ ਹੈ।''

Sanjeev

This news is Content Editor Sanjeev