ਦੇਸ਼ ਦੇ ਆਰਥਿਕ ਮਾਹੌਲ ’ਤੇ ਹੁਣ 2 ਨਿੱਜੀ ਬੈਂਕਾਂ ਨੇ ਪ੍ਰਗਟਾਈ ਚਿੰਤਾ

10/24/2019 11:42:29 AM

ਨਵੀਂ ਦਿੱਲੀ — ਭਾਰਤ ਦੇ ਨਿੱਜੀ ਖੇਤਰ ਦੀਆਂ 2 ਚੋਟੀ ਦੀਆਂ ਬੈਂਕਾਂ ਨੇ ਆਪਣੀ ਲੋਨ ਬੁੱਕ ਦੀ ਹਾਲਤ ਖਰਾਬ ਹੋਣ ਦੇ ਸੰਕੇਤ ਦਿੱਤੇ ਹਨ। ਦੋਵੇਂ ਨਿੱਜੀ ਬੈਂਕ ਇਸ ਸਾਲ ਬੈਡ ਲੋਨ ਦੇ ਵਿਚਕਾਰ ਆਰਥਿਕ ਮੰਦੀ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਮਾਰਕੀਟ ਵੈਲਿਉੂ ਦੇ ਹਿਸਾਬ ਨਾਲ ਦੇਸ਼ ਦੇ ਤੀਸਰੇ ਸਭ ਤੋਂ ਵੱਡੇ ਕਰਜ਼ਾਦਾਤਾ ‘ਕੋਟਕ ਮਹਿੰਦਰਾ ਬੈਂਕ ਲਿਮਟਿਡ’ ਨੇ ਆਪਣੇ ਪੂਰੇ ਸਾਲ ਦੇ ਲੋਨ ਗ੍ਰੋਥ ਦੇ ਅਗਾਊਂ ਅੰਦਾਜ਼ੇ ਵਿਚ ਛਾਂਟੀ ਕੀਤੀ ਹੈ, ਜਦਕਿ ਛੇਵੇਂ ਸਭ ਤੋਂ ਵੱਡੇ ਬੈਂਕ ‘ਐਕਸਿਸ ਬੈਂਕ ਲਿਮਟਿਡ’ ਨੇ ਕਿਹਾ ਹੈ ਕਿ ਪੇਮੈਂਟਸ ਵਿਚ ਦੇਰੀ ਦੀ ਵਜ੍ਹਾ ਨਾਲ ਉਸ ਦੇ ਛੋਟੇ ਬਿਜ਼ਨੈੱਸਮੈਨ ਤੇ ਛੋਟੇ ਅਤੇ ਮਝੌਲੇ ਇੰਟਰਪ੍ਰਾਈਜ਼ਿਜ਼ ਕਾਫੀ ਦਬਾਅ ਵਿਚ ਹਨ।

ਸੂਤਰਾਂ ਮੁਤਾਬਕ ਐਕਸਿਸ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਚੌਧਰੀ ਨੇ ਕਿਹਾ, ‘‘ਸਾਡੇ ਕੋਲ ਲੋੜੀਂਦੀ ਪੂੰਜੀ ਹੈ ਪਰ ਅਸੀਂ ਆਰਥਿਕ ਮਾਹੌਲ ਨੂੰ ਉਪਰ ਦੀ ਬਜਾਏ ਹੇਠਾਂ ਜਾਂਦੇ ਦੇਖ ਰਹੇ ਹਾਂ।’’

ਜ਼ਿਕਰਯੋਗ ਹੈ ਕਿ ਮੰਦੀ ਦੇ ਦੌਰ ਵਿਚ 150 ਬਿਲੀਅਨ ਡਾਲਰ ਦੇ ਬੈਡ ਲੋਨ ਦੀ ਕਿਰਕਿਰੀ ਝੱਲ ਰਹੇ ਭਾਰਤੀ ਬੈਂਕ ਲੋਨ ਦੇਣ ਦੀ ਗਤੀਵਿਧੀ ਨੂੰ ਵਧਾਉਣ ਲਈ ਕਾਫੀ ਸੰਘਰਸ਼ ਕਰ ਰਹੇ ਹਨ। ਅਪ੍ਰੈਲ-ਜੂਨ ਵਿਚ ਦੇਸ਼ ਦੀ ਅਰਥਵਿਵਸਥਾ ਵਿਚ ਸਿਰਫ 5 ਫੀਸਦੀ ਦਾ ਹੀ ਵਾਧਾ ਹੋ ਸਕਿਆ ਹੈ, ਜਦਕਿ ਭਾਰਤੀ ਬੈਂਕਾਂ ਵਿਚ ਲੋਨ ਵਾਧਾ ਸਤੰਬਰ ਦੇ ਆਖਿਰ ਵਿਚ ਲਗਭਗ 2 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ’ਤੇ ਹੈ।

ਕੋਟਕ ਦੇ ਜੁਆਇੰਟ ਮੈਨੇਜਮੈਂਟ ਡਾਇਰੈਕਟਰ ਦੀਪਕ ਗੁਪਤਾ ਨੇ ਕਿਹਾ ਕਿ ਕੋਟਕ ਹੁਣ ਮਾਰਚ ਦੇ ਆਖਿਰ ਤੱਕ ਕ੍ਰੈਡਿਟ ਗ੍ਰੋਥ ਦੀ ਉਮੀਦ ਲਾਈ ਬੈਠਾ ਹੈ। ਬੈਂਕ ਦਾ ਕਹਿਣਾ ਹੈ ਕਿ ਇਹ ਕ੍ਰੈਡਿਟ ਗ੍ਰੋਥ ਦੇ ਮਾਮਲੇ ਵਿਚ ਬੈਂਕ ਨੂੰ ਕਾਰਪੋਰੇਟ ਸੈਕਟਰ ਤੋਂ ਘੱਟ ਉਮੀਦ ਹੈ।

ਐਕਸਿਸ ਬੈਂਕ ਨੇ ਆਪਣੀ ਬੈਲੇਂਸਸ਼ੀਟ ’ਚ ਦਿਖਾਇਆ ਥੋੜ੍ਹਾ ਸੁਧਾਰ

ਸਤੰਬਰ ਦੀ ਤਿਮਾਹੀ ’ਚ ਬੈਂਕ ਦੁਆਰਾ ਦਿੱਤੇ ਗਏ ਕੁਲ ਲੋਨ ਵਿਚ ਬੈਡ ਲੋਨ 2.32 ਫੀਸਦੀ ਹੈ, ਜਦਕਿ ਪਿਛਲੇ ਸਾਲ ਇਹ 2.15 ਫੀਸਦੀ ਸੀ। ਭਾਵੇਂ ਐਕਸਿਸ ਬੈਂਕ ਨੇ ਆਪਣੀ ਬੈਲੇਂਸਸ਼ੀਟ ਵਿਚ ਥੋੜ੍ਹਾ ਸੁਧਾਰ ਦਿਖਾਇਆ ਹੈ। ਸਤੰਬਰ ਦੇ ਆਖਿਰ ਤੱਕ ਕੁਲ ਲੋਨ ਦੇ ਫੀਸਦੀ ਦੇ ਰੂਪ ਵਿਚ ਬੈਡ ਲੋਨ 5.03 ਫੀਸਦੀ ਤੱਕ ਘੱਟ ਹੋ ਗਿਆ, ਜਦਕਿ ਪਿਛਲੀ ਤਿਮਾਹੀ ’ਚ 5.25 ਫੀਸਦੀ ਤੇ ਪਿਛਲੇ ਸਾਲ ਇਸੇ ਮਿਆਦ ਦੌਰਾਨ 5.96 ਫੀਸਦੀ ਸੀ। ਭਾਵੇਂ ਇਸ ਦੇ ਬਾਵਜੂਦ 3 ਮਹੀਨੇ ਲਈ 30 ਸਤੰਬਰ ਤੱਕ ਕੋਟਕ ਦਾ ਨੈੱਟ ਪ੍ਰਾਫਿਟ 51.1 ਫੀਸਦੀ ਦੀ ਛਲਾਂਗ ਨਾਲ 17.24 ਬਿਲੀਅਨ ਰੁਪਏ ਹੋ ਗਿਆ। ਬੈਂਕ ਦੇ ਲਾਭ ਦਾ ਇਕ ਮੁੱਖ ਸੰਕੇਤਕ ਨੈੱਟ ਇੰਟਰਸਟ ਮਾਰਜਨ (ਐੱਨ.ਆਈ. ਐੱਮ.) ਪਿਛਲੇ ਸਾਲ 4.19 ਫੀਸਦੀ ਤੋਂ ਵਧ ਕੇ 4.61 ਫੀਸਦੀ ਹੋ ਗਿਆ। ਦੋਵਾਂ ਬੈਕਾਂ ਨੇ ਭਵਿੱਖ ਵਿਚ ਹੋਣ ਵਾਲੇ ਨੁਕਸਾਨ ਨੂੰ ਪੂਰਾ ਕਰਨ ਲਈ ਇਕ ਪਾਸੇ ਪੈਸਾ ਲਾਉਣ ਦੀ ਗੱਲ ਕਹੀ ਹੈ।