ਟਵਿੱਟਰ ਦੇ CEO ਜੈਕ ਡੋਰਸੀ ਦੇ ਪਹਿਲੇ ਟਵੀਟ ਦੀ ਹੋਈ ਨਿਲਾਮੀ, ਕਰੋੜਾਂ ਰੁਪਿਆ ਦੀ ਲੱਗੀ ਬੋਲੀ

03/23/2021 3:43:42 PM

ਨਵੀਂ ਦਿੱਲੀ : ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਵਲੋਂ ਸਭ ਤੋਂ ਪਹਿਲੇ ਕੀਤੇ ਗਏ ਇਕ ਟਵੀਟ ਦੀ 24 ਲੱਖ ਡਾਲਰ (17.37 ਕਰੋੜ) ਦੀ ਬੋਲੀ ਲੱਗੀ ਹੈ। ਜੇ ਤੁਸੀਂ ਇਸ ਨੂੰ ਭਾਰਤੀ ਕਰੰਸੀ ਵਿਚ ਤਬਦੀਲ ਕਰਦੇ ਹੋ, ਤਾਂ ਇਹ ਕੀਮਤ 18 ਕਰੋੜ ਰੁਪਏ ਤੋਂ ਥੋੜ੍ਹੀ ਵਧ ਬਣਦੀ ਹੈ। ਡੋਰਸੀ ਆਪਣੇ ਪਹਿਲੇ ਟਵੀਟ ਦੀ ਨਿਲਾਮੀ ਤੋਂ ਪ੍ਰਾਪਤ ਹੋਏ ਪੈਸੇ ਨੂੰ ਬਿਟਕੁਆਇਨ ਦੇ ਰੂਪ ਵਿਚ ਦਾਨ ਕਰਨ ਵਾਲੇ ਹਨ। ਡੋਰਸੀ ਦਾ ਪਹਿਲਾ ਟਵੀਟ 6 ਮਾਰਚ 2006 ਨੂੰ ਕੀਤਾ ਗਿਆ ਸੀ। ਡੋਰਸੀ ਨੇ ਆਪਣੇ ਟਵੀਟ ਵਿਚ ਲਿਖਿਆ, 'ਜਸਟ ਸੈਟਿੰਗ ਅਪ ਮਾਈ ਟਵਿੱਟਰ'।

15 ਸਾਲ ਪੁਰਾਣੇ ਇਸ ਟਵੀਟ ਨੂੰ ਵੈਲਿਊਏਬਲ ਨਾਮਕ ਇਕ ਪਲੇਟਫਾਰਮ 'ਤੇ NFT (ਨਾਨ ਫੰਗੀਬਲ ਟੋਕਨ) ਦੇ ਰੂਪ ਵਿਚ ਨਿਲਾਮੀ ਲਈ ਰੱਖਿਆ ਗਿਆ। ਡੋਰਸੀ ਦੇ ਇਸ ਟਵੀਟ ਲਈ ਸਭ ਤੋਂ ਵੱਧ ਬੋਲੀ ਤਕਨੀਕੀ ਕੰਪਨੀ ਬ੍ਰਿਜ ਓਰੇਕਲ ਦੇ ਸੀ.ਈ.ਓ. ਸੀਨਾ ਐਸਟਾਵੀ ਦੁਆਰਾ ਲਗਾਈ ਗਈ ਹੈ।

ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ

ਨਿਲਾਮੀ 21 ਮਾਰਚ ਨੂੰ ਖਤਮ ਹੋਈ

ਡੋਰਸੀ ਨੇ ਇਸ ਤੋਂ ਪਹਿਲਾਂ ਆਪਣੇ ਇਕ ਟਵੀਟ ਵਿਚ ਕਿਹਾ ਸੀ, ‘ਨਿਲਾਮੀ 21 ਮਾਰਚ ਨੂੰ ਖ਼ਤਮ ਹੋਵੇਗੀ। ਇਸ ਤੋਂ ਪ੍ਰਾਪਤ ਕੀਤੀ ਧਨ ਰਾਸ਼ੀ ਨੂੰ ਤੁਰੰਤ ਬਿਟਕੁਆਇਨ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਫਿਰ give directly africa response ਨੂੰ ਭੇਜਿਆ ਜਾਵੇਗਾ। ਟਵਿੱਟਰ 'ਤੇ ਜੈਕ ਡੋਰਸੀ ਦਾ 15 ਸਾਲਾ ਪੁਰਾਣਾ ਟਵੀਟ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਟਵੀਟ ਹੈ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਕੰਮਾਂ ਲਈ ਜ਼ਰੂਰੀ ਨਹੀਂ ਰਿਹਾ ਆਧਾਰ ਨੰਬਰ, ਨਵਾਂ ਨੋਟੀਫਿਕੇਸ਼ਨ ਜਾਰੀ

NFT ਕੀ ਹੈ?

ਐਨ.ਐਫ.ਟੀ. ਈਥੇਰਿਅਮ ਬਲਾਕਚੇਨ 'ਤੇ ਇੱਕ ਡਿਜੀਟਲ ਵਸਤੂ(ਆਬਜੈਕਟ) ਹੈ। NFT ਲੋਕਾਂ ਨੂੰ ਵਿਲੱਖਣ ਡਿਜੀਟਲ ਆਈਟਮਾਂ ਖਰੀਦਣ ਅਤੇ ਵੇਚਣ ਦੀ ਆਗਿਆ ਦਿੰਦਾ ਹੈ। ਇਹ ਇਸ ਗੱਲ ਦਾ ਰਿਕਾਰਡ ਵੀ ਰੱਖਦਾ ਹੈ ਕਿ ਬਲਾਕਚੈਨ ਦੀ ਵਰਤੋਂ ਕਰਦਿਆਂ ਉਨ੍ਹਾਂ ਚੀਜ਼ਾਂ ਦੀ ਮਾਲਕੀ ਕਿਸ ਨੇ ਲਈ ਹੈ। ਨਾਨ ਫੰਗੀਬਲ ਦਾ ਮਤਲਬ ਹੈ ਕਿ ਕੋਈ ਵਿਅਕਤੀ ਡਿਜੀਟਲ ਆਈਟਮ ਨੂੰ ਬਰਾਬਰ ਮੁੱਲ ਦੀ ਇਕਾਈ ਦੇ ਨਾਲ ਨਹੀਂ ਬਦਲ ਸਕਦਾ। Valuables ਅਨੁਸਾਰ, 'ਡੋਰਸੀ ਦਾ ਸਭ ਤੋਂ ਪਹਿਲਾ ਟਵੀਟ, ਟਵੀਟ ਦੇ ਡਿਜੀਟਲ ਸਰਟੀਫਿਕੇਟ ਵਜੋਂ ਹੈ। ਇਹ ਇਸ ਲਈ ਵਿਲੱਖਣ ਹੈ ਕਿਉਂਕਿ ਇਹ ਸਿਰਜਣਹਾਰ(Creator) ਦੁਆਰਾ ਦਸਤਖਤ ਕੀਤਾ ਹੋਇਆ ਅਤੇ ਪ੍ਰਮਾਣਿਤ ਹੈ। '

ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur