TVS ਮੋਟਰ ਦਾ ਸ਼ੇਅਰ 52 ਹਫਤਿਆਂ ਦੇ ਸਿਖਰ ''ਤੇ, ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੋਂ ਪਾਰ

02/17/2024 2:58:39 PM

ਨਵੀਂ ਦਿੱਲੀ — ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਟੀਵੀਐੱਸ ਮੋਟਰ ਦੇ ਸ਼ੇਅਰਾਂ 'ਚ ਅੱਜ ਚਾਰ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। NSE 'ਤੇ ਕੰਪਨੀ ਦੇ ਸ਼ੇਅਰ 2,186 ਰੁਪਏ 'ਤੇ ਪਹੁੰਚ ਗਏ, ਜੋ 52 ਹਫਤਿਆਂ 'ਚ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਨਾਲ ਕੰਪਨੀ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਸਵੇਰੇ 11 ਵਜੇ ਕੰਪਨੀ ਦਾ ਬਾਜ਼ਾਰ ਪੂੰਜੀਕਰਣ 1.03 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਇਕੋਨਮੀ ’ਚ ਇੰਡਸਟ੍ਰੀ ਤੇ ਸਰਵਿਸ ਸੈਕਟਰਾਂ ਨੂੰ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

31 ਦਸੰਬਰ, 2023 ਨੂੰ ਖਤਮ ਹੋਈ ਤੀਜੀ ਤਿਮਾਹੀ ਲਈ, TVS ਮੋਟਰ ਕੰਪਨੀ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 59% ਵੱਧ 479 ਕਰੋੜ ਰੁਪਏ ਦਾ ਸੰਯੁਕਤ ਸ਼ੁੱਧ ਲਾਭ ਦਰਜ ਕੀਤਾ। ਪਿਛਲੇ ਵਿੱਤੀ ਸਾਲ ਦੇ ਅਕਤੂਬਰ-ਦਸੰਬਰ ਦੀ ਮਿਆਦ 'ਚ ਕੰਪਨੀ ਦਾ ਸ਼ੁੱਧ ਲਾਭ 301 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਇੰਡੀਅਨ ਫਾਊਂਡੇਸ਼ਨ ਫਾਰ ਕੁਆਲਿਟੀ ਮੈਨੇਜਮੈਂਟ (IFQM) ਵਿੱਚ 28.57% ਹਿੱਸੇਦਾਰੀ ਖਰੀਦੀ ਹੈ। ਇਸ ਦੇ ਨਾਲ ਹੀ ਆਟੋ ਸ਼ੇਅਰਾਂ 'ਚ ਵੀ ਮਜ਼ਬੂਤ ​​ਖਰੀਦਦਾਰੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ TVS ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ :     ਸਰਕਾਰ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂ ਪੰਧੇਰ ਕੋਲੋਂ ਸੁਣੋ ਅਗਲੀ ਰਣਨੀਤੀ

TVS ਮੋਟਰ ਨੇ IFQM ਵਿੱਚ 25 ਕਰੋੜ ਰੁਪਏ ਵਿੱਚ ਹਿੱਸੇਦਾਰੀ ਖਰੀਦੀ ਹੈ। ਸਟਾਕ ਦੇ ਪ੍ਰਦਰਸ਼ਨ ਨੇ ਨਿਫਟੀ ਆਟੋ ਸੂਚਕਾਂਕ ਨੂੰ 20,407.90 ਰੁਪਏ ਦੇ 52-ਹਫਤੇ ਦੇ ਉੱਚ ਪੱਧਰ 'ਤੇ ਪਹੁੰਚਾਇਆ। ਸੂਚਕਾਂਕ ਦੇ ਸਾਰੇ 15 ਸਟਾਕ ਸਵੇਰੇ 10:50 ਵਜੇ ਦੇ ਆਸਪਾਸ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਗੋਲਡਮੈਨ ਸਾਕਸ ਨੇ TVS ਮੋਟਰ ਸਟਾਕ 'ਤੇ 'ਨਿਰਪੱਖ' ਨਜ਼ਰੀਆ ਬਣਾਈ ਰੱਖਿਆ ਅਤੇ ਕੰਪਨੀ ਦੀ ਤੀਜੀ ਤਿਮਾਹੀ ਦੀ ਕਮਾਈ ਤੋਂ ਬਾਅਦ ਇਸਦੀ ਕੀਮਤ ਦਾ ਟੀਚਾ 2,050 ਰੁਪਏ ਤੋਂ ਵਧਾ ਕੇ 2,180 ਰੁਪਏ ਕਰ ਦਿੱਤਾ।

ਬ੍ਰੋਕਰੇਜ ਫਰਮ ਨੇ ਕਿਹਾ ਕਿ ਚੌਥੀ ਤਿਮਾਹੀ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਨੈੱਟਵਰਕ ਦੁੱਗਣਾ ਹੋਣ ਦੀ ਉਮੀਦ ਹੈ ਅਤੇ ਪੇਂਡੂ ਖੇਤਰਾਂ ਵਿੱਚ ਦੋਪਹੀਆ ਵਾਹਨਾਂ ਦੀ ਮੰਗ ਮਜ਼ਬੂਤ ​​ਰਹੇਗੀ। ਗੋਲਡਮੈਨ ਸਾਕਸ ਅਨੁਸਾਰ, ਟੀਵੀਐਸ ਮੋਟਰ ਪ੍ਰਬੰਧਨ ਘਰੇਲੂ ਦੋਪਹੀਆ ਵਾਹਨ ਉਦਯੋਗ ਲਈ 10% ਤੋਂ ਵੱਧ ਸਾਲਾਨਾ ਵਾਧੇ ਦਾ ਭਰੋਸਾ ਰੱਖਦਾ ਹੈ। ਸਟਾਕ ਪਹਿਲਾਂ ਹੀ ਇੱਕ ਦਿਨ ਦੇ ਆਧਾਰ 'ਤੇ ਗੋਲਡਮੈਨ ਸਾਕਸ ਦੇ ਟੀਚੇ ਦੀ ਕੀਮਤ ਨੂੰ ਪਾਰ ਕਰ ਚੁੱਕਾ ਹੈ। ਬੈਂਕ ਆਫ ਅਮਰੀਕਾ (BofA) ਨੇ TVS ਮੋਟਰ 'ਤੇ 2,160 ਰੁਪਏ ਦੀ ਟੀਚਾ ਕੀਮਤ ਦੇ ਨਾਲ ਨਿਰਪੱਖ ਰੇਟਿੰਗ ਬਣਾਈ ਰੱਖੀ ਸੀ। ਪਰ ਅੱਜ ਦੋਵੇਂ ਬ੍ਰੋਕਰੇਜ ਕੰਪਨੀਆਂ ਦੇ ਟਾਰਗੇਟ ਪ੍ਰਾਈਸ ਨੂੰ ਪਾਰ ਕਰ ਲਿਆ।

ਇਹ ਵੀ ਪੜ੍ਹੋ :     ਕਿਸਾਨ ਅੰਦੋਲਨ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ, ਹੋਟਲਾਂ ਤੇ ਰਿਜ਼ੋਰਟਾਂ ’ਚ 40 ਫੀਸਦੀ ਐਡਵਾਂਸ ਬੁਕਿੰਗ ਰੱਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur