ਟਰੇਨ 'ਚ ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਨਹੀਂ ਹੋਵੇਗੀ ਪ੍ਰੇਸ਼ਾਨੀ

12/08/2020 10:37:45 AM

ਨਵੀਂ ਦਿੱਲੀ: ਜੇਕਰ ਤੁਸੀਂ ਟਰੇਨ 'ਚ ਯਾਤਰਾ ਕਰਨ ਜਾ ਰਹੇ ਹੋ ਤਾਂ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਰੇਲਵੇ ਦੀ ਇਹ ਮੁੱਖ ਜਾਣਕਾਰੀ ਜ਼ਰੂਰ ਪੜ੍ਹੋ। ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ ਇਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਤਮਾਮ ਕਾਰਨਾਂ ਕਰਕੇ ਰੇਲਗੱਡੀਆਂ ਦੇ ਸਮੇਂ 'ਚ ਬਦਲਾਅ ਹੁੰਦਾ ਹੈ ਅਤੇ ਕਈ ਵਾਰ ਰੱਦ ਵੀ ਹੁੰਦੀਆਂ ਹਨ। ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਹੀ ਪਿਛਲੇ ਦਿਨੀਂ ਬਹੁਤ ਸਾਰੀਆਂ ਰੇਲਗੱਡੀਆਂ ਰੱਦ ਹੋਈਆਂ ਅਤੇ ਕੁਝ ਦਾ ਰੂਟ ਵੀ ਬਦਲ ਗਿਆ। ਰੇਲਵੇ ਨੇ ਕਿਹਾ ਕਿ ਰੇਲਗੱਡੀਆਂ ਦੇ ਸਮੇਂ 'ਚ ਠਹਿਰਾਅ 'ਚ 1 ਦਸੰਬਰ ਅਤੇ ਉਸ ਦੇ ਬਾਅਦ ਤੋਂ ਕੁਝ ਬਦਲਾਅ ਕੀਤੇ ਗਏ ਹਨ। ਅਜਿਹੇ 'ਚ ਰੇਲਵੇ ਯਾਤਰੀਆਂ ਲਈ ਕੁਝ ਐਡਵਾਈਜ਼ਰੀ ਜਾਰੀ ਕੀਤੀ ਹੈ। 


ਰੇਲਵੇ ਨੇ ਕਿਹਾ ਕਿ ਕੋਈ ਵੀ ਯਾਤਰੀ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟਰੇਨ 'ਚ ਪਹੁੰਚਣ, ਰਵਾਨਗੀ ਅਤੇ ਠਹਿਰਾਅ ਆਦਿ ਦੇ ਸੰਬੰਧ 'ਚ ਰੇਲਵੇ ਪੁੱਛਗਿੱਛ ਸੇਵਾ 139, ਰਾਸ਼ਟਰੀ ਰੇਲਗੱਡੀ ਪੁੱਛਗਿੱਛ ਪ੍ਰਣਾਲੀ ਅਤੇ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਜਾਂ ਪਾਸ ਕੀਤੀ ਗਈ ਰੇਲ ਰਿਜਰਵੇਸ਼ਨ ਕਾਊਂਟਰ, ਰੇਲਵੇ ਸਟੇਸ਼ਨ 'ਤੋਂ ਅਧਿਕਾਰਤ ਕਰਮਚਾਰੀ ਤੋਂ ਸਹੀ ਜਾਣਕਾਰੀ ਪ੍ਰਾਪਤ ਕਰ ਲਓ। 
ਰੇਲ ਯਾਤਰਾ ਦੇ ਲਈ ਟਿਕਟ ਬੁੱਕ ਕਰਵਾਉਂਦੇ ਸਮੇਂ ਰਿਜਰਵੇਸ਼ਨ ਮੰਗ ਪੱਤਰ ਤੋਂ ਸਾਫ ਅੱਖਰਾਂ 'ਚ ਸਿਰਫ ਆਪਣਾ ਖ਼ੁਦ ਦਾ ਮੋਬਾਇਲ ਨੰਬਰ ਹੀ ਦਰਜ ਕਰਵਾਓ ਤਾਂ ਜੋ ਟਰੇਨ ਦੇ ਸੰਚਾਲਨ ਨਾਲ ਜੁੜੀ ਕੋਈ ਵੀ ਮਹੱਤਵਪੂਰਨ ਸੂਚਨਾ ਜਿਵੇਂ ਟਰੇਨ ਦੇ ਸਮੇਂ 'ਚ ਬਦਲਾਅ ਜਾਂ ਟਰੇਨ ਦੇ ਰੱਦ ਹੋਣ ਵਰਗੀ ਜਾਣਕਾਰੀ ਐੱਸ.ਐੱਮ.ਐੱਸ. ਦੇ ਮਾਧਿਅਮ ਨਾਲ ਹਰੇਕ ਯਾਤਰੀ ਨੂੰ ਜ਼ਰੂਰ ਪ੍ਰਾਪਤ ਹੋ ਸਕੇ। 
ਪਿਛਲੇ ਦਿਨੀਂ ਕਈ ਵਾਰ ਰੱਦ ਹੋਈਆਂ ਟਰੇਨਾਂ 
ਕੋਰੋਨਾ ਕਾਲ 'ਚ ਪਹਿਲਾਂ ਹੀ ਟਰੇਨਾਂ ਬਹੁਤ ਘੱਟ ਚੱਲ ਰਹੀਆਂ ਹਨ ਦੂਜੇ ਪਾਸੇ ਕਿਸਾਨ ਅੰਦੋਲਨ ਤਾਂ ਕਦੇ ਗੁੱਜਰ ਅੰਦੋਲਨ ਦੇ ਚੱਲਦੇ ਰੇਲ ਯਾਤਰਾ ਰੱਦ ਹੁੰਦੀਆਂ ਰਹੀਆਂ। ਅਜਿਹੇ 'ਚ ਰੇਲਵੇ ਨੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। 

Aarti dhillon

This news is Content Editor Aarti dhillon