ਵੱਡਾ ਝਟਕਾ! ਡੀਜ਼ਲ 7.45 ਰੁ: ਮਹਿੰਗਾ, ਟ੍ਰਾਂਸਪੋਰਟਰਾਂ ਨੇ ਵਧਾ ਦਿੱਤੇ ਕਿਰਾਏ

02/24/2021 10:06:20 AM

ਨਵੀਂ ਦਿੱਲੀ- ਡੀਜ਼ਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਟ੍ਰਾਂਸਪੋਰਟਰਾਂ ਨੇ ਕੁਝ ਸੈਕਟਰਾਂ ਵਿਚ ਮਾਲਭਾੜਾ 20 ਫ਼ੀਸਦੀ ਤੱਕ ਵਧਾ ਦਿੱਤਾ ਹੈ। ਬੁੱਧਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ ਪਰ ਇਸ ਸਾਲ 24 ਵਾਰ ਕੀਮਤਾਂ ਵਧਣ ਨਾਲ ਡੀਜ਼ਲ ਲਗਭਗ 7.45 ਰੁਪਏ ਮਹਿੰਗਾ ਹੋ ਚੁੱਕਾ ਹੈ ਅਤੇ 80 ਰੁਪਏ ਪ੍ਰਤੀ ਲਿਟਰ ਤੋਂ ਉਪਰ ਵਿਕ ਰਿਹਾ ਹੈ।

ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਜੇਕਰ ਡੀਜ਼ਲ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਸਾਰੇ ਖੇਤਰਾਂ ਵਿਚ ਮਾਲਭਾੜੇ ਵਿਚ ਵਾਧਾ ਕੀਤਾ ਜਾਵੇਗਾ। ਇਸ ਨਾਲ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। 

ਇਹ ਵੀ ਪੜ੍ਹੋ- ਜੁਲਾਈ ਤੱਕ 20 ਰੁ: ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ ਵੀ ਹੋਵੇਗਾ 100 ਰੁ:!

ਟ੍ਰਾਂਸਪੋਰਟਰਾਂ ਮੁਤਾਬਕ, ਇਸ ਸਮੇਂ ਇੰਫਰਾ ਸੈਕਟਰ, ਮਾਈਨਿੰਗ ਤੇ ਕੱਚੇ ਮਾਲ ਸਣੇ ਕੁਝ ਖੇਤਰਾਂ ਦੇ ਮਾਲਭਾੜੇ ਵਿਚ ਵਾਧਾ ਕੀਤਾ ਗਿਆ ਹੈ। ਸਰਬ ਭਾਰਤੀ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਡੀਜ਼ਲ 'ਤੇ ਐਕਸਾਈਜ਼ ਤੇ ਵੈਟ ਘੱਟ ਕਰਨ ਅਤੇ ਇਸ ਨੂੰ ਜੀ. ਐੱਸ. ਟੀ. ਵਿਚ ਲਿਆਉਣ ਦੀ ਮੰਗ ਕੀਤੀ ਹੈ।

ਇਹ ਵੀ ਕਿਹਾ ਹੈ ਕਿ ਡੀਜ਼ਲ ਕੀਮਤਾਂ ਦੀ ਸਮੀਖਿਆ ਰੋਜ਼ਾਨਾ ਦੀ ਜਗ੍ਹਾ ਹਰ ਪੰਦਰਵਾੜੇ ਕੀਤੀ ਜਾਣੀ ਚਾਹੀਦੀ ਹੈ। ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਵਿਚ ਡੀਜ਼ਲ 30 ਫ਼ੀਸਦੀ ਮਹਿੰਗਾ ਹੋਇਆ ਹੈ। ਡੀਜ਼ਲ ਕੀਮਤਾਂ ਵਿਚ ਵਾਧਾ ਨਾ ਰੁਕਿਆ ਤਾਂ ਮਹਿੰਗਾਈ ਦੀ ਮਾਰ ਵੱਧ ਸਕਦੀ ਹੈ।

ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPF 'ਤੇ ਵਾਪਸ ਹੋ ਸਕਦੈ ਇਹ ਨਿਯਮ

ਪੈਟਰੋਲ-ਡੀਜ਼ਲ ਜੀ. ਐੱਸ. ਟੀ. ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev