ਰੇਲਵੇ ਦੀ ਮੌਸਮੀ ਫਲਾਂ ਅਤੇ ਸਬਜ਼ੀਆਂ ਨਾਲ ਕਿਸਾਨ ਗੱਡੀਆਂ ਨੂੰ ਜੋੜਨ ਦੀ ਤਿਆਰੀ

09/27/2020 10:32:59 PM

ਨਵੀਂ ਦਿੱਲੀ- ਰੇਲਵੇ ਕਿਸਾਨ ਰੇਲ ਗੱਡੀਆਂ ਨੂੰ ਮੌਸਮੀ ਫਲਾਂ ਅਤੇ ਸਬਜ਼ੀਆਂ ਨਾਲ ਜੋੜਨ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਛੋਟੇ ਕਿਸਾਨਾਂ ਨੂੰ ਲਾਭ ਹੋ ਸਕੇ। ਇਹ ਜਾਣਕਾਰੀ ਰੇਲ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। 

ਇਹ ਤਦ ਕੀਤਾ ਜਾ ਰਿਹਾ ਹੈ ਜਦ ਇਕ ਦੇਸ਼ ਇਕ ਬਾਜ਼ਾਰ ਦੇ ਵਾਅਦੇ ਨਾਲ ਲਿਆਂਦੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਰਾਜਨੀਤਕ ਬਵਾਲ ਮਚਿਆ ਹੋਇਆ ਹੈ ਅਤੇ ਕਿਸਾਨ ਸੜਕਾਂ 'ਤੇ ਉੱਤਰ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਪਹਿਲੀ ਕਿਸਾਨ ਟਰੇਨ ਦਸੰਬਰ ਤੇ ਜਨਵਰੀ ਵਿਚ ਨਾਗਪੁਰ ਤੋਂ ਦਿੱਲੀ ਲਈ ਸੰਤਰਾ ਕਿਸਾਨ ਵਿਸ਼ੇਸ਼ ਟਰੇਨ ਅਤੇ ਪੰਜਾਬ ਤੋਂ ਪੱਛਮੀ ਬੰਗਾਲ ਅਤੇ ਓਡੀਸ਼ਾ ਲਈ ਕੀਨੂ ਵਿਸ਼ੇਸ਼ ਟਰੇਨ ਹੋ ਸਕਦੀ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਿਸਾਨ ਰੇਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਕਿਸਾਨਾਂ ਦਾ 4100 ਟਨ ਉਤਪਾਦਨ ਦੇਸ਼ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਪਹੁੰਚਾਇਆ ਗਿਆ ਹੈ।

ਸ਼ਾਇਦ ਇਹ ਆਪਣੇ ਤਰ੍ਹਾਂ ਦੀ ਪਹਿਲੀ ਰੇਲਗੱਡੀ ਹੋਵੇਗੀ। ਉਨ੍ਹਾਂ ਕਿਹਾ, "ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਇਹ ਗੱਡੀਆਂ ਛੋਟੇ ਕਿਸਾਨਾਂ ਲਈ ਫਾਇਦੇਮੰਦ ਹਨ ਜੋ ਪੂਰੀ ਰੇਲ ਗੱਡੀ ਨੂੰ ਬੁੱਕ ਨਹੀਂ ਕਰਵਾ ਸਕਦੇ।  ਇਸ ਸੇਵਾ ਵਿਚ ਆਪਣੀ ਜ਼ਰੂਰਤ ਅਨੁਸਾਰ ਜਗ੍ਹਾ ਬੁੱਕ ਕਰ ਸਕਦੇ ਹਾਂ। ਪ੍ਰਾਪਤ ਅੰਕੜਿਆਂ ਅਨੁਸਾਰ ਕਿਸਾਨਾਂ ਦੀ ਰੇਲ ਰਾਹੀਂ ਸਭ ਤੋਂ ਘੱਟ ਮਾਲ ਭੇਜਣ ਦਾ ਰਿਕਾਰਡ ਤਿੰਨ ਕਿਲੋ ਅਨਾਰ ਹੈ ਜੋ ਕਿ ਮਹਾਰਾਸ਼ਟਰ ਦੇ ਨਾਸਿਕ ਤੋਂ ਬਿਹਾਰ ਦੇ ਮੁਜ਼ੱਫਰਪੁਰ ਭੇਜਿਆ ਗਿਆ। ਇਸੇ ਤਰ੍ਹਾਂ 14 ਅਗਸਤ ਨੂੰ ਮਾਨਮਾਡ ਤੋਂ ਖੰਡਵਾ 17 ਦਰਜਨ ਆਂਡੇ ਭੇਜੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਦੂਰੀ ਦੇ ਹਿਸਾਬ ਨਾਲ ਮਾਲ ਭੇਜਣ ਦੀ ਕੀਮਤ ਘਟੇਗੀ। ਉਨ੍ਹਾਂ ਕਿਹਾ ਕਿ 500 ਕਿਲੋਮੀਟਰ ਤੱਕ ਰੇਲ ਰਾਹੀਂ ਮਾਲ ਭੇਜਣਾ ਮਹਿੰਗਾ ਹੈ ਪਰ ਇਕ ਹਜ਼ਾਰ ਕਿਲੋਮੀਟਰ ਦੂਰ ਤੋਂ ਮਾਲ ਭੇਜਣਾ ਸੜਕ ਨਾਲੋਂ ਸਸਤਾ ਹੈ ਜਦੋਂ ਕਿ ਲਗਭਗ 2000 ਕਿਲੋਮੀਟਰ ਤੋਂ ਮਾਲ ਭੇਜਣਾ ਵੀ ਸਸਤਾ ਹੈ ਕਿਉਂਕਿ ਪ੍ਰਤੀ ਸੜਕ ਘੱਟੋ-ਘੱਟ 1000 ਰੁਪਏ ਪ੍ਰਤੀ ਟਨ ਲੱਗਦਾ ਹੈ।

Sanjeev

This news is Content Editor Sanjeev