ਵਪਾਰ ਯੁੱਧ: ਚੀਨ ਛੱਡ ਭਾਰਤ ''ਚ ਫੈਕਟਰੀ ਲਗਾ ਰਹੇ ਐਪਲ ਸਪਲਾਇਰ, 10 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

11/25/2019 4:59:08 PM

ਬਿਜ਼ਨੈੱਸ ਡੈਸਕ—ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਟ੍ਰੇਡ ਵਾਰ ਦਾ ਫਾਇਦਾ ਹੌਲੀ-ਹੌਲੀ ਭਾਰਤ ਨੂੰ ਮਿਲਦਾ ਦਿਸ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਦੀ ਕਾਮਪੋਨੇਂਟ ਸਪਲਾਈ ਕਰਨ ਵਾਲੀ ਕੰਪਨੀ ਸੈਲਕੋਂਪ ਨੇ ਚੇਨਈ ਸਥਿਤ ਨੋਕੀਆ ਦੀ ਬੰਦ ਪਈ ਫੈਕਟਰੀ ਨੂੰ 30 ਮਿਲੀਅਨ ਡਾਲਰ (ਕਰੀਬ 215 ਕਰੋੜ ਰੁਪਏ) 'ਚ ਖਰੀਦਿਆ ਹੈ। ਇਹ ਫੈਕਟਰੀ ਟੈਕਸ ਵਿਵਾਦ ਦੇ ਬਾਅਦ 2014 'ਚ ਬੰਦ ਹੋ ਗਈ ਹੈ।


ਦਰਅਸਲ ਅਮਰੀਕਾ ਅਤੇ ਚੀਨ ਦੇ ਵਿਚਕਾਰ ਟ੍ਰੇਡ ਵਾਰ ਦੇ ਕਾਰਨ ਚੀਨ 'ਚ ਸਥਿਤ ਅਮਰੀਕੀ ਕੰਪਨੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਾਲਾਤ 'ਚ ਐਪਲ ਹੌਲੀ-ਹੌਲੀ ਚੀਨ ਤੋਂ ਬਾਹਰ ਆਪਣੇ ਲਈ ਥਾਂ ਲੱਭ ਰਹੀ ਹੈ। ਅਮਰੀਕਾ 'ਚ ਸੈਲਕੋਂਪ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ 'ਚ ਕੰਪਨੀ ਨੇ ਭਾਰਤ 'ਚ ਆਪਣਾ ਬਹੁਤ ਵੱਡਾ ਬੇਸ ਤਿਆਰ ਕੀਤਾ ਹੈ। ਸ਼੍ਰੀਪੇਰੰਬਦੂਰ ਦੇ ਸਪੈਸ਼ਲ ਇਕੋਨਾਮਿਕ ਜੋਨ 'ਚ ਸੈਲਕੋਂਪ ਦੀ ਦੋ ਯੂਨਿਟ ਪਹਿਲਾਂ ਤੋਂ ਕੰਮ ਕਰ ਰਹੀ ਹੈ। ਇਨ੍ਹਾਂ ਦੋ ਯੂਨਿਟ 'ਚ ਕਰੀਬ 7,000 ਕਰਮਚਾਰੀ ਕੰਮ ਕਰਦੇ ਹਨ।


10 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਜਾਣਕਾਰੀ ਮੁਤਾਬਕ ਸੈਲਕੋਂਪ ਮਾਰਚ 2020 ਤੱਕ ਇਸ ਫੈਕਟਰੀ 'ਚ ਕੰਮ ਸ਼ੁਰੂ ਕਰ ਦੇਵੇਗੀ। ਅਗਲੇ ਪੰਜ ਸਾਲਾਂ 'ਚ ਕੰਪਨੀ ਕਰੀਬ 300 ਮਿਲੀਅਨ ਡਾਲਰ (2100 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ, ਜਿਸ ਦੀ ਮਦਦ ਨਾਲ ਕੰਪਨੀ ਹਰ ਸਾਲ 2 ਅਰਬ ਡਾਲਰ (ਕਰੀਬ 14,000 ਕਰੋੜ ਰੁਪਏ) ਦਾ ਨਿਰਯਾਤ ਕਰ ਪਾਉਣ 'ਚ ਸਮਰਥ ਹੋਵੇਗੀ। ਆਉਣ ਵਾਲੇ ਕੁਝ ਸਮੇਂ 'ਚ ਜਦੋਂ ਫੈਕਟਰੀ ਦਾ ਸੰਚਾਲਨ ਪੂਰੀ ਤਰ੍ਹਾਂ ਨਾਲ ਹੋ ਜਾਵੇਗਾ ਤਾਂ ਕਰੀਬ 10,000 ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।


ਇਹ ਪਲਾਂਟ ਕਰੀਬ 11 ਲੱਖ ਸਕਵਾਇਰ ਫੁੱਟ 'ਚ ਫੈਲਿਆ ਹੋਇਆ ਹੈ। ਕੰਪਨੀ ਦੇ ਕੁੱਲ ਕੋਂਪੋਨੇਂਟ ਪ੍ਰਾਡੈਕਸ਼ਨ 'ਚ ਕਰੀਬ 60 ਫੀਸਦੀ ਹਿੱਸੇਦਾਰੀ ਐਪਲ ਦੀ ਹੋਵੇਗੀ। ਇਸ ਦੇ ਇਲਾਵਾ ਫਾਕਸਕਾਨ, ਸ਼ਿਓਮੀ, ਵੀਵੋ ਅਤੇ ਓਪੋ ਵਰਗੀਆਂ ਕੰਪਨੀਆਂ ਦੇ ਲਈ ਇਥੇ ਕੋਪੋਂਨੇਂਟ ਤਿਆਰ ਹੋਣਗੇ। ਐਪਲ ਦਾ ਬਹੁਤ ਵੱਡਾ ਕਾਨਟ੍ਰੈਕਟ ਮੈਨਿਊਫੈਕਚਰਿੰਗ ਵਿਸਟ੍ਰਾਨ, ਫਾਕਸਕਾਨ, ਫਲੈਕਸ, ਸਨਵੋਡਾ ਇਲੈਕਟ੍ਰੋਨਿਕਸ ਕਾਰਪੋਰੇਸ਼ਨ, ਸੀ.ਸੀ.ਐੱਲ. ਡਿਜ਼ਾਇਨ ਅਤੇ ਸ਼ੇਨਜੇਨ ਯੂਤੋ ਪੈਕੇਜ਼ਿੰਗ ਤਕਨਾਲੋਜੀ ਨੇ ਵੀ ਭਾਰਤ 'ਚ ਆਪਣਾ ਮੈਨਿਊਫੈਕਚਰਿੰਗ ਯੂਨਿਟ ਬਿਠਾਇਆ ਹੈ ਅਤੇ ਪ੍ਰਾਡੈਕਸ਼ਨ ਜਾਰੀ ਹੈ।

Aarti dhillon

This news is Content Editor Aarti dhillon